ਕੋਰੋਨਾ ਨੇ ਹੁਣ ਤੱਕ ਦੁਨੀਆ ਭਰ ਵਿਚ ਲਈਆਂ 69 ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿਚ ਲਗਾਤਾਰ ਜਾਰੀ ਹੈ। ਪੂਰੇ ਵਿਸ਼ਵ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿਚ ਲਗਾਤਾਰ ਜਾਰੀ ਹੈ। ਪੂਰੇ ਵਿਸ਼ਵ ਵਿਚ ਹੁਣ ਤੱਕ 12 ਲੱਖ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ ਜਦਕਿ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 69 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ।

File Photo

ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,274,199 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚੋਂ 264,833 ਲੋਕ ਠੀਕ ਹੋ ਚੁੱਕੇ ਹਨ ਜਦਕਿ 69,468 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆ ਲਈ ਮੁਸਿਬਤ ਦਾ ਪਹਾੜ ਬਣ ਚੁੱਕੇ ਕੋਰੋਨਾ ਵਾਇਰਸ ਨੇ ਚੀਨ ਤੋਂ ਬਾਅਦ ਸੱਭ ਤੋਂ ਜਿਆਦਾ ਕਹਿਰ ਸੁਪਰਪਾਵਰ ਅਮਰੀਕਾ ਅਤੇ ਯੂਰੋਪ ਦੇ ਦੇਸ਼ ਇਟਲੀ, ਸਪੇਨ, ਜਰਮਨੀ ਅਤੇ ਫਰਾਂਸ ਵਿਚ ਮਚਾਇਆ ਹੋਇਆ ਹੈ। ਉੱਥੇ ਹੀ ਇਸਲਾਮਿਕ ਦੇਸ਼ ਈਰਾਨ ਵੀ ਕੋਰੋਨਾ ਦੀ ਮਾਰ ਤੋਂ ਬੱਚ ਨਹੀਂ ਸਕਿਆ ਹੈ।

ਹੁਣ ਤੱਕ ਕਿੱਥੋਂ-ਕਿੰਨੇ ਮਾਮਲਿਆਂ ਅਤੇ ਮੌਤਾਂ ਦੀ ਹੋਈ ਪੁਸ਼ਟੀ

ਅਮਰੀਕਾ ਕੁੱਲ ਕੇਸ-336,830, ਮੌਤਾਂ 9,618

ਸਪੇਨ ਕੁੱਲ ਕੇਸ- 131,646, ਮੌਤਾਂ 12,641

ਇਟਲੀ ਕੁੱਲ ਕੇਸ-128,948 ਮੌਤਾਂ 15,887

ਜਰਮਨੀ ਕੁੱਲ ਕੇਸ- 100,123, ਮੌਤਾਂ 1,584

ਫਰਾਂਸ ਕੁੱਲ ਕੇਸ- 92,839 ਮੌਕਾਂ 8,078

ਚੀਨ ਕੁੱਲ ਕੇਸ- 81,708 ਮੌਤਾਂ 3,331

ਈਰਾਨ ਕੁੱਲ ਕੇਸ- 58,226 ਮੌਤਾਂ 3,603

Leave a Reply

Your email address will not be published. Required fields are marked *