ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚੋਂ ਕੋਰੋਨਾ ਦੇ ਹੋਰ ਨਵੇਂ ਛੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ 70 ਨੂੰ ਵੀ ਪਾਰ ਕਰ ਗਈ ਹੈ ਜਦਕਿ ਕੋਰੋਨਾ ਨਾਲ ਇਕ ਹੋਰ ਮੌਤ ਦੀ ਪੁਸ਼ਟੀ ਹੋਈ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਕੋਰੋਨਾ ਦਾ ਇਕ ਹੋਰ ਕੇਸ ਸਾਹਮਣੇ ਆਇਆ ਹੈ ਇੱਥੇ ਚਾਟੀ ਵਿੰਡ ਗੇਟ ਦੇ ਰਹਿਣ ਵਾਲੇ ਵਿਅਕਤੀ ਦੀ ਜਾਂਚ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉੱਥੇ ਹੀ ਰੋਪੜ ਤੋਂ ਦੋ ਹੋਰ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਦਰਅਸਲ ਇੱਥੇ ਇਕ 54 ਸਾਲਾਂ ਔਰਤ ਅਤੇ ਉਸ ਦੇ 16 ਸਾਲਾਂ ਬੱਚੇ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਤਬਲੀਗੀ ਜਮਾਤ ਤੋਂ ਵਾਪਸ ਪਰਤੇ ਫਤਿਹਗੜ੍ਹ ਸਾਹਿਬ ਵਿਚ ਦੋ ਵਿਅਕਤੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ ਅਤੇ ਕਪੂਰਥਲਾ ਵਿਚ ਇੱਕ 17 ਸਾਲਾਂ ਨੌਜਵਾਨ ਵਿਚ ਕੋਰੋਨਾ ਦੀ ਲਾਗ ਪਾਈ ਗਈ ਹੈ ਜਿਸ ਨਾਲ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ 74 ਹੋ ਗਈ ਜਦਕਿ ਪਠਾਨਕੋਟ ਵਿਚ 1 ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ ਜਿਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਤੱਕ ਪਹੁੰਚ ਗਈ ਹੈ।
ਪੰਜਾਬ ‘ਚੋਂ 432 ਵਿਅਕਤੀ ਹੋਏ ਸਨ ਤਬਲੀਗੀ ਜਮਾਤ ‘ਚ ਸ਼ਾਮਲ
Total 432 people from Punjab had attended the Tablighi Jamaat event in Delhi, of which 422 have been traced; (Currently present in the state- 350, Samples collected- 350, Tested positive- 6, Tested negative- 117, Test results awaited- 227): Punjab Chief Minister's Office pic.twitter.com/sAXVjcxiRm
— ANI (@ANI) April 5, 2020
ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਬੀਤੀ ਰਾਤ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿਚੋਂ ਕੁੱਲ 432 ਵਿਅਕਤੀ ਦਿੱਲੀ ਸਥਿਤ ਨਿਜ਼ਾਮੁਦੀਨ ਦੀ ਤਬਲੀਗੀ ਜਮਾਤ ਵਿਚ ਸ਼ਾਮਲ ਹੋਣ ਲਈ ਗਏ ਸਨ ਜਿਨ੍ਹਾਂ ਵਿਚ 422 ਦਾ ਪਤਾ ਲੱਗ ਚੁੱਕਿਆ ਹੈ ਅਤੇ 350 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ ਜਿਨ੍ਹਾਂ ਵਿਚੋਂ 6 ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 117 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ 227 ਸੈਂਪਲਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ।

