ਮੁੰਬਈ– ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਫੀ ਸਮੇਂ ਤੋਂ ਹਰ ਪਾਸੇ ‘ਪਠਾਨ’ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਹੁਣ ਤੱਕ ਸ਼ਾਹਰੁਖ ਜਾਂ ਉਨ੍ਹਾਂ ਦੇ ਨਾਲ ਕਿਸੇ ਵੀ ਐਕਟਰ ਦਾ ਲੁੱਕ ਨਹੀਂ ਦੇਖਿਆ ਗਿਆ। ਅੱਜ 25 ਜੂਨ ਨੂੰ ਸ਼ਾਹਰੁਖ ਖਾਨ ਨੇ ਬਾਲੀਵੁੱਡ ‘ਚ 30 ਸਾਲ ਪੂਰੇ ਕਰ ਲਏ ਹਨ। ਇਸ ਖੁਸ਼ੀ ਦੇ ਦਿਨ ‘ਤੇ ਕਿੰਗ ਖਾਨ ਨੇ ਆਪਣੀ ਫਿਲਮ ‘ਪਠਾਨ’ ਦਾ ਲੁੱਕ ਰਿਲੀਜ਼ ਕੀਤਾ ਹੈ।
Also Read: ਯੂਜ਼ਰਸ ਨੂੰ ਸਸਤੇ ‘ਚ ਮਿਲੇਗਾ Netflix ਦਾ ਸਬਸਕ੍ਰਿਪਸ਼ਨ, ਪਰ ਝੱਲਣੇ ਪੈਣਗੇ ਇਸ਼ਤਿਹਾਰ
ਸਾਹਮਣੇ ਆਇਆ ਸ਼ਾਹਰੁਖ ਖਾਨ ਦਾ ਲੁੱਕ
‘ਪਠਾਨ’ ‘ਚ ਸ਼ਾਹਰੁਖ ਖਾਨ ਭਾਰਤੀ ਏਜੰਟ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਤੋਂ ਸਾਹਮਣੇ ਆਈ ਉਨ੍ਹਾਂ ਦੀ ਪਹਿਲੀ ਲੁੱਕ ਬਹੁਤ ਜ਼ਬਰਦਸਤ ਹੈ। ਸ਼ਾਹਰੁਖ ਨੂੰ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਅਜਿਹੇ ਲੁੱਕ ‘ਚ ਦੇਖਿਆ ਹੋਵੇਗਾ। ਕਿੰਗ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਇਸ ਵਿਚ ਉਨ੍ਹਾਂ ਨੂੰ ਲੰਬੇ ਬੂਟਾਂ ਅਤੇ ਕਮੀਜ਼-ਪੈਂਟ ਪਹਿਨੇ, ਹੱਥਾਂ ਵਿਚ ਖਤਰਨਾਕ ਦਿਖਣ ਵਾਲੀ ਗਨ ਨਾਲ ਖੜ੍ਹੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਚਿਹਰੇ ਅਤੇ ਬੁੱਲ੍ਹਾਂ ‘ਤੇ ਵੀ ਖੂਨ ਦੇਖਿਆ ਜਾ ਸਕਦਾ ਹੈ।
ਆਪਣੇ ਲੁੱਕ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੇ ਲਿਖਿਆ, ’30 ਸਾਲ ਹੋ ਗਏ ਹਨ ਅਤੇ ਹੋਰ ਵੀ ਆਉਣਗੇ ਕਿਉਂਕਿ ਤੁਹਾਡੀ ਮੁਸਕਰਾਹਟ ਅਤੇ ਪਿਆਰ ਬੇਅੰਤ ਰਿਹਾ ਹੈ। ਇਸ ਨੂੰ ਪਠਾਨ ਨਾਲ ਅੱਗੇ ਲੈ ਕੇ ਚੱਲੀਏ। 25 ਜਨਵਰੀ 2023 ਨੂੰ ਪਠਾਨ ਆ ਰਿਹਾ ਹੈ।’
Also Read: ਭ੍ਰਿਸ਼ਟਾਚਾਰ ਦੇ ਦੋਸ਼ ‘ਚ ਫਸੇ IAS ਪੋਪਲੀ ਦੇ ਬੇਟੇ ਦੀ ਗੋਲੀ ਲੱਗਣ ਨਾਲ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਉਪਭੋਗਤਾਵਾਂ ਨੇ ਦੱਸਿਆ ਬਲਾਕਬਸਟਰ
ਸ਼ਾਹਰੁਖ ਖਾਨ ਦੇ ਲੁੱਕ ਦੇ ਆਉਣ ਦੇ ਨਾਲ ਹੀ ਇਹ ਨਾਂ ਟਵਿੱਟਰ ‘ਤੇ ਟ੍ਰੈਂਡ ਕਰਨ ਲੱਗਾ ਹੈ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਉਤਸ਼ਾਹ ਹੈ। ਇਕ ਯੂਜ਼ਰ ਨੇ ਲਿਖਿਆ, ‘ਸ਼ਾਹਰੁਖ ਖਾਨ ਦਾ ਪਠਾਨ ਲੁੱਕ ਕਲਾਸੀ ਹੋਣ ਦੇ ਨਾਲ-ਨਾਲ ਮੈਸੀ ਵੀ ਹੈ। ਇਹ ਪਠਾਨ ਸਿਰਫ਼ ਹੱਡੀਆਂ ਹੀ ਨਹੀਂ, ਰਿਕਾਰਡ ਵੀ ਤੋੜੇਗਾ। ਬਲਾਕਬਸਟਰ ਲੁੱਕ। ਇਕ ਹੋਰ ਨੇ ਲਿਖਿਆ, ‘ਬਵਾਲ ਹੈ ਇਹ।’ ਸ਼ਾਹਰੁਖ ਦੇ ਫੈਨ ਕਲੱਬ ਪੇਜ ਦੇ ਇਕ ਯੂਜ਼ਰ ਨੇ ਲਿਖਿਆ, ‘ਇਸ ਪੋਸਟਰ ‘ਤੇ ਬਲਾਕਬਸਟਰ ਲਿਖਿਆ ਹੋਇਆ ਹੈ। ਜਲਦੀ ਮਿਲਦੇ ਹਾਂ ਪਠਾਨ ਨੂੰ।’



