LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਜ਼ਰਸ ਨੂੰ ਸਸਤੇ 'ਚ ਮਿਲੇਗਾ Netflix ਦਾ ਸਬਸਕ੍ਰਿਪਸ਼ਨ, ਪਰ ਝੱਲਣੇ ਪੈਣਗੇ ਇਸ਼ਤਿਹਾਰ

25 june netflix

ਨਵੀਂ ਦਿੱਲੀ- OTT ਮਾਰਕੀਟ ਵਿਚ ਸਭ ਤੋਂ ਪ੍ਰਸਿੱਧ ਖਿਡਾਰੀਆਂ ਵਿੱਚੋਂ ਇੱਕ Netflix ਇਨ੍ਹੀਂ ਦਿਨੀਂ ਮੁਸੀਬਤ ਵਿਚ ਹੈ। ਕੰਪਨੀ ਆਪਣੀ ਆਮਦਨ ਵਧਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਕਾਰਨ ਲਗਾਤਾਰ ਲਾਗਤ ਵਿਚ ਕਟੌਤੀ ਕੀਤੀ ਜਾ ਰਹੀ ਹੈ। ਕੰਪਨੀ ਹੁਣ ਇੱਕ ਨਵਾਂ ਜੁਗਾੜ ਲੈ ਕੇ ਆਈ ਹੈ, ਜਿਸ ਨਾਲ OTT ਪਲੇਟਫਾਰਮ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

Also Read: ਭ੍ਰਿਸ਼ਟਾਚਾਰ ਦੇ ਦੋਸ਼ 'ਚ ਫਸੇ IAS ਪੋਪਲੀ ਦੇ ਬੇਟੇ ਦੀ ਗੋਲੀ ਲੱਗਣ ਨਾਲ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਜਲਦੀ ਹੀ ਤੁਹਾਨੂੰ ਇੱਕ ਸਸਤਾ Netflix ਪਲਾਨ ਮਿਲੇਗਾ, ਜੋ ਇਸ਼ਤਿਹਾਰਾਂ ਦੇ ਨਾਲ ਆਵੇਗਾ। ਯਾਨੀ ਹੁਣ ਕੰਪਨੀ ਆਪਣੇ ਸਸਤੇ ਪਲਾਨ ਦੇ ਨਾਲ ਇਸ਼ਤਿਹਾਰ ਵੀ ਦਿਖਾਏਗੀ। ਇਸ ਦੇ ਨਾਲ ਬ੍ਰਾਂਡ ਆਪਣੀ ਆਮਦਨ ਨੂੰ ਬਿਹਤਰ ਬਣਾਉਣ ਦੀ ਯੋਜਨਾ ਬਣਾ ਰਿਹੀ ਹੈ।

ਵਿਗਿਆਪਨ ਵਾਲੇ ਸਸਤੇ ਪਲਾਨ ਜਲਦ ਹੋਣਗੇ ਲਾਂਚ
ਕੰਪਨੀ ਨੇ ਹਾਲ ਹੀ ਵਿਚ ਪੁਸ਼ਟੀ ਕੀਤੀ ਹੈ ਕਿ ਉਹ ਜਲਦੀ ਹੀ Netflix ਦੀ ਐਡ ਸਪੋਰਟ ਸਬਸਕ੍ਰਿਪਸ਼ਨ ਨੂੰ ਰੋਲ ਆਊਟ ਕਰੇਗੀ। ਸੀਈਓ ਟੇਡ ਸਰਾਂਡੋਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਕੰਪਨੀ ਐਡ ਸਪੋਰਟਡ ਸਬਸਕ੍ਰਿਪਸ਼ਨ ਪਲਾਨ ਲਿਆਉਣ ਜਾ ਰਹੀ ਹੈ। ਰਿਪੋਰਟਸ ਮੁਤਾਬਕ ਇਹ ਪਲਾਨ ਇਸ ਸਾਲ ਦੇ ਅੰਤ ਤੱਕ ਲਾਂਚ ਕੀਤੇ ਜਾ ਸਕਦੇ ਹਨ।

Also Read: ਠਾਕਰੇ ਸਰਕਾਰ 'ਤੇ ਸੰਕਟ: ਪੁਣੇ 'ਚ ਬਾਗੀ ਵਿਧਾਇਕ ਸਾਵੰਤ ਦੇ ਘਰ 'ਚ ਭੰਨਤੋੜ; ਮੁੰਬਈ 'ਚ ਧਾਰਾ 144 ਲਾਗੂ

ਆਮਦਨ 'ਤੇ ਪ੍ਰਭਾਵ
Netflix ਨੂੰ ਅੱਜਕੱਲ੍ਹ ਨਵੇਂ ਗਾਹਕਾਂ ਦੀ ਬਹੁਤ ਲੋੜ ਹੈ। ਘੱਟ ਅਦਾਇਗੀ ਗਾਹਕੀ ਦੇ ਕਾਰਨ ਬ੍ਰਾਂਡ ਦੇ ਮਾਲੀਏ 'ਤੇ ਜ਼ਬਰਦਸਤ ਪ੍ਰਭਾਵ ਪਿਆ ਹੈ। ਇਸ ਕਾਰਨ ਹਾਲ ਹੀ 'ਚ ਕੰਪਨੀ ਨੇ 300 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਕਿਉਂਕਿ ਐਡ ਸਪੋਰਟ ਦੇ ਨਾਲ ਸਬਸਕ੍ਰਿਪਸ਼ਨ ਪਲਾਨ ਸਸਤੇ ਹੋਣਗੇ, ਇਸ ਲਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੰਪਨੀ ਦੀ ਸਥਿਤੀ ਵਿਚ ਸੁਧਾਰ ਹੋਵੇਗਾ। ਵੀਰਵਾਰ ਨੂੰ ਦਿੱਤੇ ਇਕ ਇੰਟਰਵਿਊ 'ਚ ਸਾਰੈਂਡੋਸ ਨੇ ਕਿਹਾ, 'ਅਸੀਂ ਇਕ ਗਾਹਕ ਵਰਗ ਨੂੰ ਛੱਡ ਦਿੱਤਾ ਹੈ, ਜੋ ਕਹਿੰਦੇ ਹਨ ਕਿ Netflix ਬਹੁਤ ਮਹਿੰਗਾ ਹੈ ਅਤੇ ਸਾਨੂੰ ਵਿਗਿਆਪਨਾਂ ਨਾਲ ਕੋਈ ਸਮੱਸਿਆ ਨਹੀਂ ਹੈ।'

Also Read: 'ਫੀਸ ਵਧਾਉਣ ਵਾਲੇ ਸਕੂਲਾਂ ਦੀ ਰੱਦ ਹੋਵੇਗੀ NOC', ਵਿਧਾਨ ਸਭਾ 'ਚ CM ਮਾਨ ਦਾ ਵੱਡਾ ਐਲਾਨ

ਘੱਟ ਕੀਮਤ 'ਤੇ ਆਉਣਗੇ ਵਿਗਿਆਪਨ ਵਾਲੇ ਪਲਾਨ
ਇਸ ਪੋਡਕਾਸਟ ਵਿਚ ਉਨ੍ਹਾਂ ਕਿਹਾ, 'ਅਸੀਂ ਇੱਕ ਵਿਗਿਆਪਨ ਟੀਅਰ ਜੋੜ ਰਹੇ ਹਾਂ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅੱਜ ਨੈੱਟਫਲਿਕਸ 'ਤੇ ਵਿਗਿਆਪਨ ਨਹੀਂ ਦਿਖਾਉਂਦੇ ਹਾਂ। ਅਸੀਂ ਇੱਕ ਵਿਗਿਆਪਨ ਟੀਅਰ ਜੋੜ ਰਹੇ ਹਾਂ, ਜੋ ਉਨ੍ਹਾਂ ਲੋਕਾਂ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਘੱਟ ਕੀਮਤਾਂ ਚਾਹੁੰਦੇ ਹਾਂ ਅਤੇ ਵਿਗਿਆਪਨਾਂ ਨਾਲ ਕੋਈ ਸਮੱਸਿਆ ਨਹੀਂ ਹੈ।

Netflix ਇੱਕ ਪ੍ਰਸਿੱਧ OTT ਪਲੇਟਫਾਰਮ ਹੈ, ਜਿਸ ਦੇ ਗਾਹਕਾਂ ਦੀ ਗਿਣਤੀ 222 ਮਿਲੀਅਨ ਹੈ। ਹਾਲ ਹੀ 'ਚ ਕੰਪਨੀ ਨੂੰ ਸਾਲ 2022 ਦੀ ਪਹਿਲੀ ਤਿਮਾਹੀ 'ਚ ਪੇਡ ਗਾਹਕਾਂ ਦੀ ਗਿਣਤੀ 'ਚ ਵੱਡੀ ਕਟੌਤੀ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਕੰਪਨੀ ਅਜੇ ਵੀ ਇਸ ਘਾਟੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਅਸਰ ਨਾ ਸਿਰਫ ਕੰਪਨੀ ਸਗੋਂ ਉਸ 'ਚ ਕੰਮ ਕਰਨ ਵਾਲੇ ਲੋਕਾਂ 'ਤੇ ਵੀ ਪੈ ਰਿਹਾ ਹੈ।

In The Market