ਚੰਡੀਗੜ੍ਹ- ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਨੇ ਸੰਗਰੂਰ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਪਹਿਲਾਂ ਅੱਗੇ ਰਹੇ ਪਰ ਬਾਅਦ ਵਿਚ ਉਹ ਪਛੜ ਗਏ ਹਨ। ਇਸ ਦੌਰਾਨ ਤੀਜੇ ਨੰਬਰ ‘ਤੇ ਕਾਂਗਰਸ ਦੇ ਦਲਵੀਰ ਗੋਲਡੀ, ਚੌਥੇ ਨੰਬਰ ‘ਤੇ ਭਾਜਪਾ ਦੇ ਕੇਵਲ ਢਿੱਲੋਂ ਅਤੇ ਪੰਜਵੇਂ ਨੰਬਰ ‘ਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਰਹੇ।
Also Read: IAS ਸੰਜੇ ਪੋਪਲੀ ਮਾਮਲੇ ‘ਚ ਵਿਜੀਲੈਂਸ ਦਾ ਵੱਡਾ ਖੁਲਾਸਾ, ਘਰੋਂ 12 ਕਿਲੋ ਸੋਨਾ ਤੇ ਹੋਰ ਸਾਮਾਨ ਬਰਾਮਦ
ਦੱਸ ਦਈਏ ਕਿ ਸੰਗਰੂਰ ਲੋਕ ਸਭਾ ਜਿਮਨੀ ਚੋਣ ਦੌਰਾਨ ਸਿਮਰਜੀਤ ਸਿੰਘ ਮਾਨ ਨੂੰ 2,53,154 ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ 5822 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਨੂੰ 2,47,332 ਵੋਟਾਂ ਮਿਲੀਆਂ। ਕਾਂਗਰਸ ਦੇ ਦਲਬੀਰ ਗੋਲਡੀ ਤੀਜੇ ਸਥਾਨ ਉੱਤੇ ਰਹੇ ਤੇ ਉਨ੍ਹਾਂ ਨੂੰ 79,668 ਵੋਟਾਂ ਮਿਲੀਆਂ। ਇਸ ਤੋਂ ਬਾਅਦ ਭਾਜਪਾ ਦੇ ਕੇਵਲ ਸਿੰਘ ਢਿੱਲੋਂ 66,298 ਵੋਟਾਂ ਨਾਲ ਚੋਥੇ ਸਥਾਨ ਉੱਤੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ 44,428 ਵੋਟਾਂ ਨਾਲ ਪੰਜਵੇਂ ਸਥਾਨ ਉੱਤੇ ਰਹੇ।
ਇੱਥੇ 23 ਜੂਨ ਨੂੰ ਵੋਟਾਂ ਪਈਆਂ ਸਨ। ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਉਸ ਨੇ ਇੱਥੋਂ ਲਗਾਤਾਰ 2 ਵਾਰ ਰਿਕਾਰਡ ਫਰਕ ਨਾਲ ਚੋਣ ਜਿੱਤੀ। ਇਸ ਦੇ ਨਾਲ ਹੀ ਸੰਗਰੂਰ ਚੋਣ ਨਤੀਜਿਆਂ ਨੂੰ ਲੈ ਕੇ ਪੰਜਾਬ ਦੀ 100 ਦਿਨ ਪੁਰਾਣੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭਰੋਸੇਯੋਗਤਾ ਵੀ ਦਾਅ ‘ਤੇ ਲੱਗੀ ਸੀ।
Also Read: Whatsapp ਦਾ ਸ਼ਾਨਦਾਰ ਫੀਚਰ, ਬਿਨਾਂ ਪਤਾ ਲੱਗੇ ਦੇਖ ਸਕੋਗੇ ਹੋਰਾਂ ਦੇ ਸਟੇਟਸ ਤੇ ਮੈਸੇਜ
31 ਸਾਲਾਂ ਬਾਅਦ ਸਭ ਤੋਂ ਘੱਟ ਵੋਟਿੰਗ
ਸੰਗਰੂਰ ਸੀਟ ‘ਤੇ 31 ਸਾਲਾਂ ਬਾਅਦ ਸਭ ਤੋਂ ਘੱਟ 45.50 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਪਹਿਲਾਂ 1991 ਵਿੱਚ 10.9 ਫੀਸਦੀ ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਆਗੂਆਂ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਜਦੋਂ ਭਗਵੰਤ ਮਾਨ ਇੱਥੋਂ ਲਗਾਤਾਰ 2 ਵਾਰ ਚੋਣ ਜਿੱਤੇ ਤਾਂ 2014 ਵਿੱਚ 77.21 ਫੀਸਦੀ ਅਤੇ 2019 ਵਿੱਚ 72.40 ਫੀਸਦੀ ਵੋਟਿੰਗ ਹੋਈ।



