LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
pardeep singh
pau2369410

ਲੁਧਿਆਣਾ: ‘ਐੱਸਵਾਈਐੱਲ ਅਤੇ ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਿਸ ਮਹਾਂ ਡਿਬੇਟ ਮੈਂ ਪੰਜਾਬ ਬੋਲਦਾਂ ਦੀ ਪੰਜਾਬ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਉਹ ਅੱਜ ਯਾਨੀ ਕਿ ਇੱਕ ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿੱਤ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋਣ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਵਾਲਾਂ ਦੇ ਘੇਰੇੋ ਵਿੱਚ ਲੈਣਗੀਆਂ ਉੱਥੇ ਸਰਕਾਰ ਪੰਜਾਬ ਦੇ ਵੱਖ ਵੱਖ ਮੁੱਦਿਆਂ ਦੇ ਨਾਲ ਨਾਲ ਆਪਣੀਆਂ ਪ੍ਰਾਪਤੀਆਂ ਨੂੰ ਵੀ ਗਿਣਾਏਗੀ। ਪੀਏਯੂ ਵਿੱਚ ਮੰਗਲਵਾਰ ਨੂੰ ਸਾਰਾ ਦਿਨ ਸਫਾਈ ਮੁਹਿੰਮ ਚੱਲਦੀ ਰਹੀ। ਜਿਕਰਯੋਗ ਹੈ ਕਿ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 1200 ਦੇ ਕਰੀਬ ਕੁਰਸੀਆਂ ਹਨ, ਲੋੜ ਪੈਣ ਤੇ ਅਲੱਗ ਤੋਂ ਵੀ ਕੁਰਸੀਆਂ ਲਾਈਆਂ ਜਾ ਸਕਦੀਆਂ ਹਨ। ਸੂਤਰਾਂ ਅਨੁਸਾਰ ਜਿਸ ਪਾਰਟੀਆਂ ਕੋਲ ਸਭ ਤੋਂ ਘੱਟ ਸੀਟਾਂ ਹਨ ਉਸ ਨੂੰ ਪਹਿਲਾਂ ਮੰਚ ਤੇ ਆਉਣ ਅਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲੇਗਾ ਭਾਵ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਆਪਣੀ ਗੱਲ ਰੱਖੇਗਾ , ਬੇਸ਼ੱਕ ਸ੍ਰੋਮਣੀ ਅਕਾਲੀ ਦਲ ਨੇ ਇਸ ਡਿਬੇਟ ਵਿੱਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਹੋਇਆ ਹੈ ਪਰ ਦੂਸਰਾ ਨੰਬਰ ਉਸ ਦਾ ਆਉਂਦਾ ਹੈ, ਫਿਰ ਕਾਂਗਰਸ ਦੀ ਵਾਰੀ ਆਵੇਗੀ ਜਦ ਕਿ 92 ਸੀਟਾਂ ਵਾਲੀ ਵੱਡੀ ਆਮ ਆਦਮੀ ਪਾਰਟੀ ਆਖੀਰ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰਨਗੇ। ਮੰ

ki5482

ਗੁਰਦਾਸਪੁਰ : ਗੁਰਦਾਸਪੁਰ ਦੇ ਨਜ਼ਦੀਕ ਪੈਂਦੇ ਪਿੰਡ ਭੋਜਰਾਜ ਦੇ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਬਰਹੀਨ ਵਿੱਚ ਮੌਤ ਹੋ ਜਾਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤੇ ਮ੍ਰਿਤਕ ਨੌਜਵਾਨ ਦੀ ਬਲਵਿੰਦਰ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਵਾਸੀ ਭੋਜਰਾਜ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਅਪ੍ਰੈਲ 2022 ਨੂੰ ਬਰਹੀਨ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਬਰਹੀਨ ਤੋਂ ਆਏ ਫੋਨ ਰਾਹੀ ਪਤਾ ਲੱਗਾ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜੋ ਕੰਪਨੀ ਵਿੱਚ ਕੰਮ ਕਰਦਾ ਸੀ ਦੋ ਦਿਨ ਪਹਿਲਾਂ ਬਿਮਾਰ ਹੋਣ ਉਪਰੰਤ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਸਨੇ ਕਿਹਾ ਕਿ ਅਜੇ ਤੱਕ ਮੌਤ ਦਾ ਪੂਰਾ ਕਾਰਨ ਵੀ ਨਹੀਂ ਪਤਾ ਲੱਗ ਸਕਿਆ। ਉਨ੍ਹਾਂ ਨੇ ਦੱਸਿਆ ਕਿ ਪਤੀ ਦੀ ਮੌਤ ਹੋਣ ਤੇ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਗੁਰਵਿੰਦਰ ਸਿੰਘ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਦੋ ਭਰਾਵਾਂ ਅਤੇ ਪਿਤਾ ਦੀਆਂ ਮੌਤਾਂ ਵੀ ਪਿਛਲੇ ਸਮੇਂ ਹੋ ਚੁੱਕੀਆਂ ਹਨ ਅਤੇ ਹੁਣ ਉਹਨਾਂ ਦੇ ਪਰਿਵਾਰ ਦਾ ਕੇਵਲ ਬਲਵਿੰਦਰ ਸਿੰਘ ਹੀ ਇੱਕ ਸਹਾਰਾ ਬਚਿਆ ਸੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 6 ਸਾਲਾਂ ਦੀ ਬੇਟੀ ਤੇ 4 ਸਾਲਾਂ ਦੇ ਬੇਟੇ ਨੂੰ ਛੱਡ ਗਿਆ । ਇਸ ਮੌਕੇ ਤੇ ਗੁਰਵਿੰਦਰ ਕੌਰ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਮ੍ਰਿਤਕ ਦੇਹ ਨੂੰ ਉਸ ਤੇ ਜੱਦੀ ਪਿੰਡ ਪਹੁੰਚਾਇਆ ਜਾਵੇ।

lpg25963

ਨਵੀਂ ਦਿੱਲੀ : ਕਰਵਾ ਚੌਥ ਦੇ ਵਰਤ ਵਾਲੇ ਦਿਨ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੋਂ ਜ਼ਿਆਦਾ ਮਹਿੰਗਾ ਕੀਤਾ ਗਿਆ ਹੈ। 19 ਕਿਲੋ ਵਾਲੇ ਵਾਪਰਿਕ ਸਿਲੰਡਰ ਦੀ ਕੀਮਤ ਵਿੱਚ 103 ਰੁਪਏ ਵਾਧਾ ਕੀਤਾ ਗਿਆ। ਜਦੋਂ ਕਿ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਹ ਵੀ ਜ਼ਿਕਰਯੋਗ ਹੈ ਕਿ 1 ਅਕਤੂਬਰ 2023 ਨੂੰ ਵਾਪਰਿਕ ਸਿਲੰਡਰ ਦੀਆਂ ਕੀਮਤਾਂ ਵਿੱਚ 209 ਰੁਪਏ ਵਾਧਾ ਕੀਤਾ ਗਿਆ ਸੀ। ਅੱਜ ਤੋਂ 19 ਕਿਲੋ ਵਾਲਾ ਸਿਲੰਡਰ ਦਿੱਲੀ ਵਿੱਚ 1833 ਰੁਪਏ ਮਿਲੇਗਾ। ਹੁਣ ਇੱਕ ਸਿਲੰਡਰ ਦੀ ਕੀਮਤ  IOCL ਦੀ ਵੈੱਬਸਾਈਟ ਮੁਤਾਬਕ ਅੱਜ ਤੋਂ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 1,833 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 1731 ਰੁਪਏ ਵਿੱਚ ਮਿਲਦਾ ਸੀ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ 'ਚ ਇਸ ਦੀ ਕੀਮਤ ਵਧ ਕੇ 1785.50 ਰੁਪਏ ਹੋ ਗਈ ਹੈ, ਜੋ ਪਹਿਲਾਂ 1684 ਰੁਪਏ ਸੀ। ਉਥੇ ਹੀ ਕੋਲਕਾਤਾ 'ਚ ਇਹ 1839.50 ਰੁਪਏ ਦੀ ਬਜਾਏ 1943.00 ਰੁਪਏ 'ਚ ਵੇਚਿਆ ਜਾਵੇਗਾ, ਜਦਕਿ ਚੇਨਈ 'ਚ ਇਸ ਦੀ ਕੀਮਤ 1999.50 ਰੁਪਏ ਹੋ ਗਈ ਹੈ, ਜੋ ਹੁਣ ਤੱਕ 1898 ਰੁਪਏ ਸੀ। ਇਕ ਮਹੀਨੇ 'ਚ ਇੰਨੀ ਵਧੀਆਂ ਕੀਮਤਾਂ ਇਕ ਪਾਸੇ ਸਰਕਾਰ ਨੇ ਪਿਛਲੇ ਮਹੀਨੇ 14 ਕਿਲੋ ਦੇ ਐਲਪੀਜੀ ਸਿਲੰਡਰ 'ਤੇ ਰਾਹਤ ਦਿੱਤੀ ਤਾਂ ਦੂਜੇ ਪਾਸੇ ਪੈਟਰੋਲੀਅਮ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ 300 ਰੁਪਏ ਤੋਂ ਜ਼ਿਆਦਾ ਦਾ ਵਾਧਾ ਕਰਕੇ ਮਹਿੰਗਾਈ ਦਾ ਬੰਬ ਫੂਕ ਦਿੱਤਾ ਹੈ। ਇੱਕ ਮਹੀਨੇ ਵਿੱਚ. 1 ਅਕਤੂਬਰ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਕਰੀਬ 209 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਇਕ ਮਹੀਨੇ ਬਾਅਦ 1 ਨਵੰਬਰ ਨੂੰ ਇਸ 'ਚ ਹੋਰ ਵਾਧਾ ਕੀਤਾ ਗਿਆ ਸੀ। ਕੋਲਕਾਤਾ 'ਚ ਸਿਲੰਡਰ ਦੀ ਕੀਮਤ 'ਚ ਸਭ ਤੋਂ ਜ਼ਿਆਦਾ 103.50 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।...

shooter52639

ਫਿਰੋਜ਼ਪੁਰ: ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਨਜ਼ਦੀਕ ਹੀ ਗੁਰਪ੍ਰੀਤ ਉਰਫ਼ ਲਾਡੀ ਸ਼ੂਟਰ ਦਾ ਅਣਪਛਾਤਿਆਂ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਲਾਡੀ ਕਿਸੇ ਜਨਮ ਦਿਨ ਦੀ ਪਾਰਟੀ ਤੇ ਜਾ ਰਿਹਾ ਸੀ ਤਾਂ, ਇਸੇ ਦੌਰਾਨ ਹੀ ਅਣਪਛਾਤੇ ਹਮਲਾਵਰਾਂ ਵਲੋਂ ਉਹਦੇ ਤੇ ਹਮਲਾ ਕਰਕੇ, ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ।  ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲੋੜੀਂਦੀ ਕਾਰਵਾਈ ਮਗਰੋਂ ਲਾਡੀ ਸ਼ੂਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਅਪਡੇਟ ਜਾਰੀ..  

kiu85639

ਚੰਡੀਗੜ੍ਹ/ਐਸ.ਏ.ਐਸ.ਨਗਰ: ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਤ ਵਜੋਂ ਅੱਜ ਉਨ੍ਹਾਂ ਨੂੰ ਮਿਲਣ ਆਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਮੋਹਾਲੀ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ (ਪੁਰਾਣੇ ਡੀ.ਸੀ. ਦਫ਼ਤਰ, ਫੇਜ਼ 1, ਮੋਹਾਲੀ) ਦੇ ਬਾਹਰ 195 ਦਿਨਾਂ ਤੋਂ ਚੱਲੇ ਆ ਰਹੇ ਧਰਨੇ ਦੇ ਆਗੂਆਂ ਨੇ ਮੰਤਰੀ ਬਲਕਾਰ ਸਿੰਘ ਨੂੰ ਇਸ ਮੁੱਦੇ 'ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਤੈਅ ਕਰਨ ਲਈ ਮੰਗ ਪੱਤਰ ਸੌਂਪਿਆ।  . ਮੰਤਰੀ ਬਲਕਾਰ ਸਿੰਘ ਨੇ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਸਮੇਤ ਮੋਰਚੇ ਦੇ ਆਗੂਆਂ ਨੂੰ ਉਨ੍ਹਾਂ ਦੇ ਮੰਗ ਪੱਤਰ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮਾਮਲਿਆਂ ਚ ਮੈਰਿਟ ਦੇ ਆਧਾਰ ’ਤੇ ਇਨਸਾਫ਼ ਦੇਣ ਦਾ ਭਰੋਸਾ ਦੇਣ ਲਈ ਕਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਇਹ ਮੰਗ ਪੱਤਰ 12 ਮੰਗਾਂ 'ਤੇ ਆਧਾਰਿਤ ਹੈ, ਜਿਸ 'ਤੇ ਜਲਦ ਹੀ ਪੱਕਾ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਦ੍ਰਿੜ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਭਗਵੰਤ ਸਿੰਘ ਮਾਨ  ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਬਹੁਤ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਡੇਢ ਸਾਲ ਦੇ ਕਾਰਜਕਾਲ ਵਿੱਚ ਮੈਰਿਟ ਦੇ ਆਧਾਰ 'ਤੇ ਲਗਭਗ 40,000 ਨੌਕਰੀਆਂ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਰਾਖਵਾਂਕਰਣ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਦੇ ਨਾਲ ਨਾਲ ਭਵਿੱਖ ਵਿੱਚ ਅਜਿਹੀ ਮੁਸ਼ਿਕਲ ਨਾ ਬਣੇ, ਇਸ ਲਈ ਵੀ ਸਥਾਈ ਹੱਲ ਲੱਭਣ ਦਾ ਭਰੋਸਾ ਦਿੱਤਾ।...

juyt58963

ਚੰਡੀਗੜ੍ਹ :  ਭਾਰਤੀ ਚੋਣ ਕਮਿਸ਼ਨ ਦੀ ਇਕ ਟੀਮ ਨੇ 8 ਸੂਬਿਆਂ ਤੇ ਯੂ.ਟੀਜ਼ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓਜ਼) ਤੇ ਰਾਜ ਪੁਲਿਸ ਨੋਡਲ ਅਫਸਰਾਂ (ਐਸ.ਪੀ.ਐਨ.ਓਜ਼) ਨਾਲ ਅਗਾਮੀ ਲੋਕ ਸਭਾ ਚੋਣਾਂ- 2024 ਦੀਆਂ ਤਿਆਰੀਆਂ ਬਾਬਤ ਚੰਡੀਗੜ੍ਹ ਵਿਖੇ ਇਕ ਰੋਜ਼ਾ ਕਾਨਫਰੰਸ ਕਮ ਸਮੀਖਿਆ ਮੀਟਿੰਗ ਕੀਤੀ।  ਚੋਣ ਕਮਿਸ਼ਨ ਦੀ ਟੀਮ ਵਿਚ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਧਰਮੇਂਦਰ ਸ਼ਰਮਾ ਤੇ ਨੀਤੇਸ਼ ਕੁਮਾਰ ਵਿਆਸ, ਡਿਪਟੀ ਚੋਣ ਕਮਿਸ਼ਨਰ ਮਨੋਜ ਕੁਮਾਰ ਸਾਹੂ, ਸੀਨੀਅਰ ਪ੍ਰਿੰਸੀਪਲ ਸਕੱਤਰ ਐਨ.ਐਨ. ਬੁਟਾਲੀਆ, ਡਾਇਰੈਕਟਰ ਅਸ਼ੋਕ ਕੁਮਾਰ ਤੇ ਪੰਕਜ ਸ਼੍ਰੀਵਾਸਤਵਾ ਸ਼ਾਮਲ ਸਨ।  ਇਸ ਮੀਟਿੰਗ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਲੱਦਾਖ ਦੇ ਮੁੱਖ ਚੋਣ ਅਫ਼ਸਰਾਂ ਅਤੇ ਰਾਜ ਪੁਲਿਸ ਨੋਡਲ ਅਫਸਰਾਂ ਨੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਬਤ ਵਿਸਥਾਰਪੂਰਵਕ ਪੇਸ਼ਕਾਰੀਆਂ ਦਿੱਤੀਆਂ। ਮੀਟਿੰਗ ਵਿੱਚ ਚੋਣ ਕਮਿਸ਼ਨ ਦੀ ਟੀਮ ਨੂੰ ਸੂਬਿਆਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ, ਵੋਟਰਾਂ ਅਤੇ ਪੋਲਿੰਗ ਸਟੇਸ਼ਨਾਂ ਦੇ ਵੇਰਵਿਆਂ ਅਤੇ ਆਗਾਮੀ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਤਿਆਰੀਆਂ ਤੋਂ ਜਾਣੂ ਕਰਵਾਇਆ ਗਿਆ। ਭਾਰਤੀ ਚੋਣ ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਅਤੇ ਰਾਜ ਪੁਲਿਸ ਨੋਡਲ ਅਫਸਰਾਂ ਨੂੰ ਤਰੁੱਟੀ ਰਹਿਤ ਵੋਟਰ ਸੂਚੀ ਨੂੰ ਯਕੀਨੀ ਬਣਾਉਣ, ਐਸ.ਐਸ.ਆਰ. (ਵਿਸ਼ੇਸ਼ ਸੰਖੇਪ ਸੋਧ 2024) ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ, ਵੋਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਵੱਖ-ਵੱਖ ਸੂਚਕਾਂਕ ਵਿੱਚ ਸੁਧਾਰ ਕਰਨ, ਸਾਰੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਮ੍ਰਿਤਕ ਤੇ ਡੁਪਲੀਕੇਟ ਵੋਟਰਾਂ ਦੀ ਵੋਟ ਕੱਟਣ ਅਤੇ ਚੋਣਾ ਬਾਬਤ ਲੌਜਿਸਟਿਕ ਜ਼ਰੂਰਤ ਸਬੰਧੀ ਤਿਆਰੀਆਂ ਲਈ ਸੁਝਾਅ ਅਤੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸਮੀਖਿਆ ਮੀਟਿੰਗ ਦੌਰਾਨ ਵੋਟਰਾਂ ਦੀ ਗਿਣਤੀ, ਵੱਖ-ਵੱਖ ਆਈ.ਟੀ. ਐਪਲੀਕੇਸ਼ਨਾਂ ਦੀ ਸਮੀਖਿਆ, ਖਰਚਾ ਪ੍ਰਬੰਧਨ ਅਤੇ ਜ਼ਬਤੀ, ਵੱਖ-ਵੱਖ ਚੋਣਾਂ ਨਾਲ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਦਾ ਵੀ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ।

punjab52369258

Punjab Day 2023:  1 ਨਵੰਬਰ, ਯਾਨੀ ਅੱਜ ਦੇ ਦਿਨ ਭਾਰਤ ਵਿੱਚ ਕਈ ਇਤਿਹਾਸਕ ਬਦਲਾਅ ਹੋਏ। ਕਈ ਸਾਲ ਪਹਿਲਾਂ ਅੱਜ ਦੇ ਦਿਨ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ। ਅੱਜ ਦੇ ਦਿਨ ਸਾਲ 1956 ਤੋਂ ਸਾਲ 2000 ਤੱਕ, ਭਾਰਤ ਦੇ ਛੇ ਵੱਖ-ਵੱਖ ਰਾਜਾਂ ਦਾ ਜਨਮ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। ਪੰਜਾਬ ਦੀ ਪਹਿਲੀ ਵੰਡ ਪੰਜਾਬ ਦੀ ਪਹਿਲੀ ਵੰਡ 15 ਅਗਸਤ 1947 ਨੂੰ ਹੋਈ ਤੇ ਅੱਧਾ ਪੰਜਾਬ ਪਾਕਿਸਤਾਨ ਵਿੱਚ ਰਹਿ ਗਿਆ। ਫਿਰ ਪਹਿਲੀ ਨਵੰਬਰ 1966 ਨੂੰ ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਪੰਜ ਦਰਿਆਵਾਂ ਦੀ ਧਰਤੀ  ਪੰਜਾਬ’ ਫਾਰਸੀ ਦੇ ਦੋ ਸ਼ਬਦਾਂ ਪੰਜ ਤੇ ਆਬ ਦੇ ਸੁਮੇਲ ਨਾਲ ਬਣਿਆ ਹੈ। ਇਹ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਹਨ। ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆਂ ਨਾਂ ਨਾਲ ਜਾਣਦੇ ਸਨ ਜੋ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ਿਆਈਆਂ, ਅਫਗਾਨੀਆਂ ਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ। ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ। ਪੰਜਾਬੀ ਬੋਲਦੇ ਇਲਕਿਆ ਲਈ ਸ਼ਹੀਦੀਆਂ  ਪਹਿਲੀ ਨਵੰਬਰ 1966 ਨੂੰ ਅਜੋਕਾ ਪੰਜਾਬ ਹੋਂਦ ਵਿੱਚ ਆਇਆ, ਜਿਸ ਵਿਚੋਂ ਚੰਡੀਗੜ੍ਹ, ਡਲਹੌਜ਼ੀ, ਊਨਾ, ਅੰਬਾਲਾ, ਕਰਨਾਲ, ਗੰਗਾਨਗਰ, ਸਰਸਾ ਵਰਗੇ ਪੰਜਾਬੀ ਬੋਲਦੇ ਇਲਾਕੇ ਦਵੈਤ- ਭਾਵਨਾ ਤੇ ਸਿਆਸੀ ਸਾਜਿਸ਼ਾਂ ਦੇ ਸਿੱਟੇ ਵਜੋਂ ਵੱਖਰੇ ਰੱਖੇ ਗਏ। ਨਵੇਂ ਬਣੇ ਪੰਜਾਬੀ ਸੂਬੇ ਦਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ 'ਮੁਸਾਫਰ' ਨੂੰ ਬਣਾਇਆ ਗਿਆ। ਉਨ੍ਹਾਂ ਤੋਂ ਮਗਰੋਂ ਪਹਿਲੇ ਗੈਰ- ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਬਣੇ, ਜਿਨ੍ਹਾਂ ਨੂੰ ਅਕਾਲੀ ਦਲ ਵਿਧਾਇਕਾਂ ਦਾ ਲੀਡਰ ਚੁਣਿਆ ਗਿਆ। ਪੰਜਾਬੀ ਸੂਬੇ ਦੇ ਇਤਿਹਾਸ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਲਾਗੂ ਕਰਵਾਉਣ ਲਈ ਸਭ ਤੋਂ ਵੱਧ ਮਜ਼ਬੂਤ ਕਦਮ ਚੁੱਕਣ ਅਤੇ ਠੋਸ ਫੈਸਲੇ ਕਰਨ ਲਈ ਮੁੱਖ ਮੰਤਰੀ ਸਰਦਾਰ ਲੱਛਮਣ ਸਿੰਘ ਗਿੱਲ ਦਾ ਨਾਂ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਪੰਜਾਬੀ ਬੋਲੀ ਦੇ ਸੱਚੇ-ਸੁੱਚੇ ਸਪੁੱਤਰ ਵਜੋਂ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ। ਸਰਦਾਰ ਗਿੱਲ ਤੋਂ ਇਲਾਵਾ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਸੰਘਰਸ਼ ਕਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਦਾ ਸਿੱਖ ਇਤਿਹਾਸ ਵਿੱਚ ਬੜਾ ਸਤਿਕਾਰ ਹੈ, ਜਿਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ 15 ਅਗਸਤ 1969 ਨੂੰ ਭਾਰਤ ਦੀ ਅਖੌਤੀ ਆਜ਼ਾਦੀ ਵਾਲੇ ਦਿਨ 'ਤੇ ਮਰਨ ਵਰਤ ਅਰੰਭਿਆ, ਪਰ ਪੰਜਾਬ ਵਿਰੋਧੀ ਸਰਕਾਰ ਦੇ ਕੰਨੀ ਜੂੰ ਨਾ ਸਰਕੀ। ਆਖਿਰਕਾਰ 74 ਦਿਨ ਭੁੱਖਾ ਰਹਿ ਕੇ 27 ਅਕਤੂਬਰ 1969 ਨੂੰ ਭਾਈ ਦਰਸ਼ਨ ਸਿੰਘ ਫੇਰੂਮਾਨ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਸ਼ਹੀਦੀ ਪਾ ਗਏ।  ...

pau00256

ਚੰਡੀਗੜ੍ਹ/ਲੁਧਿਆਣਾ : ‘ਮੈਂ ਪੰਜਾਬ ਬੋਲਦਾ...’ ਦਾ ਸਿਆਸੀ ਰਣ ਤਿਆਰ ਹੋ ਗਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਬੁੱਧਵਾਰ ਨੂੰ ਪੰਜਾਬ ਦਿਵਸ ਦੇ ਮੌਕੇ ’ਤੇ ਐੱਸਵਾਈਐੱਲ ਸਮੇਤ ਸੂਬੇ ਦੇ 19 ਅਹਿਮ ਮੁੱਦਿਆਂ ’ਤੇ ਬਹਿਸ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨਾਲ ਬਹਿਸ ਕਰਨ ਲਈ ਤਿਆਰ ਹਨ ਪਰ ਵਿਰੋਧੀ ਪਾਰਟੀਆਂ ਨੇ ਹੁਣ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ।  ਮੁੱਖ ਮੰਤਰੀ ਮੰਗਲਵਾਰ ਨੇ ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ ਤੇ ਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਨਾਲ ਹੰਗਾਮੀ ਮੀਟਿੰਗ ਕਰ ਕੇ ਬੁੱਧਵਾਰ ਨੂੰ ਹੋਣ ਵਾਲੀ ਬਹਿਸ ਦੀ ਸਮੀਖਿਆ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਕੁਝ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੇ ਆਪੋ-ਆਪਣੇ ਵਰਕਰਾਂ ਨੂੰ ਬਹਿਸ ਵਾਲੀ ਥਾਂ ਪੀਏਯੂ ਪੁੱਜਣ ਲਈ ਕਿਹਾ ਹੈ। ਡੀਜੀਪੀ ਅਰਪਿਤ ਸ਼ੁਕਲਾ, ਸਪੈਸ਼ਲ ਡੀਜੀਪੀ ਐੱਸਕੇ ਰਾਏ, ਲੁਧਿਆਣਾ ਦੇ ਪੁਲਿਸ ਕਮਿਸ਼ਨਰ (ਇੰਚਾਰਜ) ਗੁਰਪ੍ਰੀਤ ਸਿੰਘ ਭੁੱਲਰ, ਤਿੰਨ ਆਈਜੀ ਰੇਂਜ, ਅੱਠ ਐੱਸਐੱਸਪੀ, ਇੰਟੈਲੀਜੈਂਸ ਤੇ ਸੁਰੱਖਿਆ ਕਮਾਂਡੋਜ਼ ਪ੍ਰੋਗਰਾਮ ਵਾਲੀ ਥਾਂ ’ਤੇ ਤਾਇਨਾਤ ਹਨ। ਸੁਰੱਖਿਆ ਲਈ ਕਮਾਂਡੋ ਸਮੇਤ 2000 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

nh544441

Karwa Chauth Moon Rise Time:  ਕਰਵਾ ਚੌਥ ਵਰਤ ਦਾ ਹਿੰਦੂ ਧਰਮ ਵਿੱਚ ਬਹੁਤ ਖਾਸ ਮਹੱਤਵ ਹੈ ਅਤੇ ਇਹ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਕਰਵਾ ਚੌਥ ਦਾ ਵਰਤ 1 ਨਵੰਬਰ 2023 ਨੂੰ ਪੈ ਰਿਹਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਹਿੰਦੂ ਕੈਲੰਡਰ ਦੇ ਅਨੁਸਾਰ, ਇਸ ਸਾਲ ਕਾਰਤਿਕ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ 31 ਅਕਤੂਬਰ (ਮੰਗਲਵਾਰ) ਨੂੰ ਰਾਤ 9.31 ਵਜੇ ਸ਼ੁਰੂ ਹੋਵੇਗੀ। ਜਦਕਿ ਚਤੁਰਥੀ ਤਿਥੀ 1 ਨਵੰਬਰ ਨੂੰ ਰਾਤ 9:19 ਵਜੇ ਸਮਾਪਤ ਹੋਵੇਗੀ। ਇਸ ਕਾਰਨ 1 ਨਵੰਬਰ ਨੂੰ ਕਰਵਾ ਚੌਥ ਦਾ ਵਰਤ ਅਤੇ ਪੂਜਾ ਕੀਤੀ ਜਾਵੇਗੀ।  ਕਾਸ਼ੀ ਦੇ ਜੋਤਸ਼ੀ ਪੰਡਿਤ ਸੰਜੇ ਉਪਾਧਿਆਏ ਅਨੁਸਾਰ ਕਰਵਾ ਚੌਥ ਦੇ ਦਿਨ ਵਿਆਹੁਤਾ ਔਰਤਾਂ ਸ਼ਾਮ ਨੂੰ ਭਗਵਾਨ ਗਣੇਸ਼, ਚੌਥ ਮਾਤਾ ਅਤੇ ਕਰਵਾ ਮਾਤਾ ਦੀ ਪੂਜਾ ਕਰਦੀਆਂ ਹਨ। ਫਿਰ ਚੰਦਰਮਾ ਦੇ ਬਾਅਦ, ਉਹ ਚੰਦਰਮਾ ਨੂੰ ਅਰਗਿਆ ਪ੍ਰਦਾਨ ਕਰਦੀ ਹੈ। ਦਰਅਸਲ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਵਿਆਹੁਤਾ ਔਰਤਾਂ ਚੰਦ ਨੂੰ ਦੇਖ ਕੇ ਹੀ ਵਰਤ ਤੋੜਦੀਆਂ ਹਨ। ਇਹੀ ਕਾਰਨ ਹੈ ਕਿ ਉਹ ਕਰਵਾ ਚੌਥ 'ਤੇ ਚੰਦਰਮਾ ਚੜ੍ਹਨ ਦੀ ਉਡੀਕ ਕਰਦੇ ਹਨ। ਕਰਵਾ ਚੌਥ ਦੇ ਦਿਨ ਸੂਰਜ ਡੁੱਬਣ ਤੋਂ ਬਾਅਦ ਪ੍ਰਦੋਸ਼ ਕਾਲ ਦੌਰਾਨ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਵਾਰ ਦਿੱਲੀ, ਲਖਨਊ, ਮੁੰਬਈ, ਪਟਨਾ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ 'ਚ ਚੰਦ ਕਦੋਂ ਚੜ੍ਹੇਗਾ? ਕਰਵਾ ਚੌਥ 2023 ਸ਼ੁਭ ਮੁਹੂਰਤਕਰਵਾ ਚੌਥ ਵਰਤ ਦਾ ਸਮਾਂ: ਸਵੇਰੇ 6:36 ਤੋਂ ਸ਼ਾਮ 8:26 ਤੱਕ।ਕਰਵਾ ਚੌਥ ਪੂਜਾ ਦਾ ਮੁਹੂਰਤਾ: ਸ਼ਾਮ 5:36 ਤੋਂ ਸ਼ਾਮ 6:54 ਤੱਕ।ਕਰਵਾ ਚੌਥ 'ਤੇ ਚੰਦਰਮਾ ਦਾ ਸਮਾਂ: ਰਾਤ 8:15 ਵਜੇ, 1 ਨਵੰਬਰ 2023 (ਰਾਜਧਾਨੀ ਦਿੱਲੀ) ਯੂਪੀ ਦੇ ਪ੍ਰਮੁੱਖ ਸ਼ਹਿਰਾਂ ਦਾ ਚੰਦਰਮਾ ਦਾ ਸਮਾਂਲਖਨਊ- ਰਾਤ 8:05 ਵਜੇਵਾਰਾਣਸੀ - ਰਾਤ 8:00 ਵਜੇਕਾਨਪੁਰ - ਰਾਤ 8.08 ਵਜੇਪ੍ਰਯਾਗਰਾਜ- ਰਾਤ 8:05 ਵਜੇਗੋਰਖਪੁਰ- ਰਾਤ 8:00 ਵਜੇਮੇਰਠ— ਰਾਤ 8:12 ਵਜੇਗਾਜ਼ੀਆਬਾਦ- ਰਾਤ 8:15 ਵਜੇਨੋਇਡਾ- ਰਾਤ 8:15 ਵਜੇਆਗਰਾ— ਰਾਤ 8:16 ਵਜੇਮਥੁਰਾ- ਰਾਤ 8:16 ਵਜੇ ਕਰਵਾ ਚੌਥ 'ਤੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਚੰਦਰਮਾ ਦਾ ਸਮਾਂਦਿੱਲੀ- ਰਾਤ 8:15 ਵਜੇਮੁੰਬਈ— ਰਾਤ 8:59 ਵਜੇਪੁਣੇ- ਰਾਤ 8:56 ਵਜੇਪਟਨਾ— ਰਾਤ 7:51 ਵਜੇਰਾਂਚੀ— ਰਾਤ 7:56 ਵਜੇਜੋਧਪੁਰ- ਰਾਤ 8:26 ਵਜੇਉਦੈਪੁਰ- ਰਾਤ 8:41 ਵਜੇਜੈਪੁਰ - ਰਾਤ 8:19ਭੋਪਾਲ- ਰਾਤ 8:29 ਵਜੇਜਬਲਪੁਰ- ਰਾਤ 8:19 ਵਜੇਇੰਦੌਰ- ਰਾਤ 8:37 ਵਜੇਰਾਏਪੁਰ- ਰਾਤ 8:17 ਵਜੇਦੇਹਰਾਦੂਨ— ਰਾਤ 8:06 ਵਜੇਵਡੋਦਰਾ- ਰਾਜ 8:49 ਵਜੇਅਹਿਮਦਾਬਾਦ- ਰਾਤ 8:50 ਵਜੇਸ਼ਿਮਲਾ- 8:07 ਪੀ.ਐਮਚੰਡੀਗੜ੍ਹ- ਰਾਤ 8:10 ਵਜੇਅੰਮ੍ਰਿਤਸਰ- ਰਾਤ 8:15 ਵਜੇਕੋਲਕਾਤਾ - ਰਾਤ 7:46 ਵਜੇਚੇਨਈ- ਰਾਤ 8:43 ਵਜੇ...

kui25896

Thailand Tour: ਭਾਰਤ ਤੋਂ ਥਾਈਲੈਂਡ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਨੂੰ ਹੁਣ ਥਾਈਲੈਂਡ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਥਾਈਲੈਂਡ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਸ਼ਰਤਾਂ ਮੁਆਫ ਕਰ ਦਿੱਤੀਆਂ ਜਾਣਗੀਆਂ। ਰਾਇਟਰਜ਼ ਮੁਤਾਬਕ ਇਹ ਛੋਟ 10 ਨਵੰਬਰ  ਤੋਂ ਮਈ 2024 ਤੱਕ ਦਿੱਤੀ ਜਾਵੇਗੀ। ਥਾਈ ਸਰਕਾਰ ਦੇ ਬੁਲਾਰੇ ਚਾਈ ਵਚਾਰੋਂਕੇ ਨੇ ਕਿਹਾ ਹੈ ਕਿ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕ 30 ਦਿਨਾਂ ਲਈ ਬਿਨਾਂ ਵੀਜ਼ੇ ਦੇ ਥਾਈਲੈਂਡ ਵਿੱਚ ਦਾਖਲ ਹੋ ਸਕਦੇ ਹਨ।” ਥਾਈਲੈਂਡ ਯਾਤਰੀਆਂ ਲਈ ਆਪਣੇ ਵੀਜ਼ਾ ਨਿਯਮਾਂ ਵਿੱਚ ਢਿੱਲ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ, ਜਿਸ ਵਿੱਚ ਵੀਜ਼ਾ ਛੋਟ ਅਤੇ ਸੈਲਾਨੀਆਂ ਲਈ ਠਹਿਰਨ ਦੀ ਮਿਆਦ ਨੂੰ ਵਧਾਉਣਾ ਸ਼ਾਮਲ ਹੈ। . ਵਰਤਮਾਨ ਵਿੱਚ, ਭਾਰਤ ਦੇ ਯਾਤਰੀਆਂ ਨੂੰ 2-ਦਿਨ ਦੇ ਥਾਈਲੈਂਡ ਵੀਜ਼ੇ ਲਈ 2000 ਭਾਟ (ਲਗਭਗ $57) ਦਾ ਭੁਗਤਾਨ ਕਰਨਾ ਪੈਂਦਾ ਹੈ। ਥਾਈਲੈਂਡ ਦੀ ਨਵੀਂ ਸਰਕਾਰ ਦਾ ਉਦੇਸ਼ ਅਗਲੇ ਸਾਲ ਵਿਦੇਸ਼ੀ ਸੈਲਾਨੀਆਂ ਤੋਂ ਮਾਲੀਆ 3.3 ਟ੍ਰਿਲੀਅਨ ਬਾਹਟ ਤੱਕ ਵਧਾਉਣਾ ਹੈ। ਜਿਸ ਵਿੱਚ ਯਾਤਰਾ ਉਦਯੋਗ ਸਭ ਤੋਂ ਵਧੀਆ ਛੋਟੀ ਮਿਆਦ ਦੀ ਆਰਥਿਕ ਪ੍ਰੇਰਣਾ ਪ੍ਰਦਾਨ ਕਰਦਾ ਹੈ। ਬੈਂਕ ਆਫ਼ ਥਾਈਲੈਂਡ ਦੇ ਅੰਕੜਿਆਂ ਦੇ ਅਨੁਸਾਰ, ਸੈਰ-ਸਪਾਟਾ ਜੀਡੀਪੀ ਵਿੱਚ ਲਗਭਗ 12% ਅਤੇ ਨੌਕਰੀਆਂ ਦਾ ਲਗਭਗ ਪੰਜਵਾਂ ਹਿੱਸਾ ਯੋਗਦਾਨ ਪਾਉਂਦਾ ਹੈ।ਫੂਕੇਟ ਟੂਰਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਥਾਨੇਥ ਤੰਤੀਪੀਰੀਆਕੀਜ ਨੇ ਅਗਸਤ ਵਿੱਚ ਬਲੂਮਬਰਗ ਨੂੰ ਦੱਸਿਆ ਸੀ ਕਿ ਚੀਨ ਅਤੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀਜ਼ਾ ਛੋਟ ਦੇਣ ਦੇ ਮੁਕਾਬਲੇ ਅਰਜ਼ੀ ਫੀਸ ਨੂੰ ਖਤਮ ਕਰਨਾ ਆਦਰਸ਼ ਹੋਵੇਗਾ।

rakesh2369

ਨਵੀਂ ਦਿੱਲੀ: ਅੱਜ ਯਾਨੀ 31 ਅਕਤੂਬਰ ਨੂੰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਵਿੱਚ 400 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰ ਦਿਨਾਂ ਵਿੱਚ ਅੰਬਾਨੀ ਨੂੰ ਭੇਜੀ ਗਈ ਇਹ ਤੀਜੀ ਧਮਕੀ ਭਰੀ ਈਮੇਲ ਹੈ।ਤੁਹਾਨੂੰ ਦੱਸ ਦੇਈਏ ਕਿ ਪਿਛਲੀ ਈਮੇਲ ਦਾ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਹੁਣ ਭੇਜਣ ਵਾਲੇ ਨੇ ਮੁਕੇਸ਼ ਅੰਬਾਨੀ ਤੋਂ 400 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸ਼ਨੀਵਾਰ ਨੂੰ 200 ਕਰੋੜ ਰੁਪਏ ਦੀ ਕੀਤੀ ਮੰਗ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੰਪਨੀ ਨੂੰ ਇਕ ਹੋਰ ਧਮਕੀ ਭਰੀ ਈਮੇਲ ਮਿਲੀ ਸੀ, ਜਿਸ 'ਚ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ, ਫਿਰੌਤੀ ਦੀ ਰਕਮ ਨੂੰ ਦੁੱਗਣਾ ਕਰਨ ਲਈ ਇੱਕ ਈਮੇਲ ਭੇਜੀ ਗਈ ਹੈ। ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਨੇ ਐੱਫ.ਆਈ.ਆਰਇਸ ਦੇ ਨਾਲ ਹੀ 27 ਅਕਤੂਬਰ ਸ਼ੁੱਕਰਵਾਰ ਨੂੰ ਮੁਕੇਸ਼ ਅੰਬਾਨੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਅਤੇ 20 ਕਰੋੜ ਰੁਪਏ ਦੀ ਮੰਗ ਵਾਲੀ ਪਹਿਲੀ ਈਮੇਲ ਮਿਲੀ। ਇਸ ਤੋਂ ਬਾਅਦ ਉਦਯੋਗਪਤੀ ਦੇ ਸੁਰੱਖਿਆ ਇੰਚਾਰਜ ਨੇ ਗਾਮਦੇਵੀ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ। ਇਹ ਈਮੇਲ ਸ਼ਾਦਾਬ ਖਾਨ ਦੇ ਨਾਂ 'ਤੇ ਇਕ ਯੂਜ਼ਰ ਨੇ ਭੇਜੀ ਸੀ। ਇਸ ਧਮਕੀ ਭਰੇ ਈਮੇਲ ਵਿੱਚ ਲਿਖਿਆ ਗਿਆ ਸੀ ਕਿ ਜੇਕਰ 20 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ। ਸਾਡੇ ਕੋਲ ਭਾਰਤ ਵਿੱਚ ਸਭ ਤੋਂ ਵਧੀਆ ਨਿਸ਼ਾਨੇਬਾਜ਼ ਹਨ।

ju852369

 Health News: Masturbation ਇੱਕ ਜਿਨਸੀ ਕਿਰਿਆ ਹੈ। ਮਰਦ ਅਤੇ ਔਰਤਾਂ ਦੋਵੇਂ ਹੀ ਆਪਣੀ ਕਾਮ ਇੱਛਾ ਪੂਰੀ ਕਰਨ ਲਈ ਅਜਿਹਾ ਕਰਦੇ ਹਨ। ਆਮ ਤੌਰ 'ਤੇ, Masturbation ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਅਤੇ ਨਾ ਹੀ ਇਹ ਤੁਹਾਡੇ ਜਿਨਸੀ ਜੀਵਨ ਨੂੰ ਪ੍ਰਭਾਵਤ ਕਰਦਾ ਹੈ। ਪਰ ਜੇਕਰ ਕੋਈ ਇਸ ਦਾ ਆਦੀ ਹੋ ਜਾਂਦਾ ਹੈ ਜਾਂ ਦਿਨ ਵਿੱਚ ਕਈ ਵਾਰ ਹੱਥਰਸੀ ਕਰਨ ਦੀ ਇੱਛਾ ਹੁੰਦੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।  Masturbation  ਦੇ ਲਾਭ- Masturbation  ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਤਣਾਅ ਨੂੰ ਘਟਾਉਂਦੀ ਹੈ। ਬਿਹਤਰ ਨੀਂਦ ਲਵੋ। ਜੋ ਔਰਤਾਂ Masturbation  ਕਰਦੀਆਂ ਹਨ ਉਹ ਮਾਹਵਾਰੀ ਦੇ ਕੜਵੱਲ ਨੂੰ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ। ਹੱਥਰਸੀ ਕਰਨ ਨਾਲ ਕਾਮਵਾਸਨਾ ਵਧਦੀ ਹੈ ਅਤੇ ਜਿਨਸੀ ਇੱਛਾ ਵਧਦੀ ਹੈ। ਸ਼ੁਕ੍ਰਾਣੂ ਜ਼ਿਆਦਾ ਜਮ੍ਹਾ ਹੋਣ ਕਾਰਨ ਵਿਅਕਤੀ ਬੀਮਾਰ ਹੋ ਸਕਦਾ ਹੈ, ਅਜਿਹੀ ਸਥਿਤੀ ਵਿੱਚ Masturbation  ਕਰਨਾ ਸਹੀ ਹੈ। Masturbation  ਮਰਦਾਂ ਅਤੇ ਔਰਤਾਂ ਦੋਵਾਂ ਦੀ ਇੱਕ ਕਾਲਪਨਿਕ ਸੈਕਸ ਚਿੱਤਰ ਬਣਾਉਣ ਵਿੱਚ ਮਦਦ ਕਰਦੀ ਹੈ। Masturbation ਰਾਹੀਂ ਮਰਦ ਜਾਂ ਔ...

cghtr52639

Condoms Side Effects: ਅੱਜ ਦੇ ਸਮੇਂ 'ਚ ਕੰਡੋਮ ਦੀ ਵਰਤੋਂ ਆਮ ਹੋ ਗਈ ਹੈ, ਜੋ ਕਿ ਵੱਡੇ ਪੱਧਰ 'ਤੇ ਹੁੰਦੀ ਹੈ। ਅਣਚਾਹੇ ਗਰਭ ਤੋਂ ਬਚਣ ਲਈ ਸੰਭੋਗ ਕਰਦੇ ਸਮੇਂ ਕੰਡੋਮ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਕ ਪਾਸੇ ਇਸ ਦੇ ਫਾਇਦੇ ਹਨ ਅਤੇ ਦੂਜੇ ਪਾਸੇ ਇਸ ਦੇ ਨੁਕਸਾਨ ਵੀ ਹਨ। ਹਾਲਾਂਕਿ ਕੰਡੋਮ ਦੀ ਵਰਤੋਂ ਸੈਕਸ ਲਈ 99 ਫੀਸਦੀ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਜੇਕਰ ਇਸ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਜਾਂ ਇਸ 'ਚ ਲਾਪਰਵਾਹੀ ਨਾ ਵਰਤੀ ਜਾਵੇ ਤਾਂ ਕੰਡੋਮ ਦੇ ਨੁਕਸਾਨ ਹੋ ਸਕਦੇ ਹਨ, ਜਿਸ ਕਾਰਨ ਤੁਹਾਨੂੰ ਕਈ ਬੀਮਾਰੀਆਂ ਲੱਗ ਸਕਦੀਆਂ ਹਨ। ਕੰਡੋਮ ਦੇ ਸਾਈਡ ਇਫੈਕਟ ਜ਼ਿਆਦਾਤਰ ਕੰਪਨੀਆਂ ਕੰਡੋਮ ਬਣਾਉਣ ਲਈ ਲੈਟੇਕਸ, ਜੋ ਕਿ ਇੱਕ ਤਰਲ ਪਦਾਰਥ ਹੈ, ਦੀ ਵਰਤੋਂ ਕਰਦੀਆਂ ਹਨ। ਅਸੀਂ ਇਸਨੂੰ ਰਬੜ ਦੇ ਰੁੱਖਾਂ ਤੋਂ ਪ੍ਰਾਪਤ ਕਰਦੇ ਹਾਂ। The American Academy of Allergy Asthma and Munology ਦੇ ਦਾਅਵੇ ਮੁਤਾਬਕ ਇਹ ਲੈਟੇਕਸ ਸਾਡੇ ਸਰੀਰ ਲਈ ਬਹੁਤ ਨੁਕਸਾਨਦਾਇਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਬੜ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸ ਕਾਰਨ ਲੋਕਾਂ 'ਚ ਕਈ ਤਰ੍ਹਾਂ ਦੀ ਐਲਰਜੀ ਦੇਖਣ ਨੂੰ ਮਿਲੀ ਹੈ। ਲੈਟੇਕਸ ਐਲਰਜੀ ਜਿਵੇਂ ਵਗਦਾ ਨੱਕ, ਜਣਨ ਅੰਗਾਂ ਵਿੱਚ ਖੁਜਲੀ, ਸੋਜ, ਚੱਕਰ ਆਉਣਾ, ਸੈਕਸ ਤੋਂ ਬਾਅਦ ਲਗਾਤਾਰ ਛਿੱਕਾਂ ਆਉਣਾ ਆਦਿ। ਕੰਡੋਮ ਦੀ ਵਰਤੋਂ ਨੂੰ ਹਰ ਵਾਰ 100 ਪ੍ਰਤੀਸ਼ਤ ਸੁਰੱਖਿਅਤ ਨਹੀਂ ਕਿਹਾ ਜਾਂਦਾ ਹੈ। ਇਸ ਕਾਰਨ ਕੰਡੋਮ ਦੇ ਕਈ ਨੁਕਸਾਨ ਹੋ ਸਕਦੇ ਹਨ। ਹਾਲਾਂਕਿ ਜੇਕਰ ਕੰਡੋਮ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ 98 ਫੀਸਦੀ ਸੁਰੱਖਿਅਤ ਹੈ। ਜਾਣਕਾਰੀ ਮੁਤਾਬਕ 100 'ਚੋਂ 15 ਔਰਤਾਂ ਨੇ ਅਣਚਾਹੇ ਗਰਭ ਦੀ ਸ਼ਿਕਾਇਤ ਕੀਤੀ ਹੈ। ਕਿਸੇ ਨੂੰ ਕਦੇ ਵੀ ਮਿਆਦ ਪੁੱਗ ਚੁੱਕੇ ਕੰਡੋਮ ਜਾਂ ਕੱਟੇ ਹੋਏ ਕੰਡੋਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਪੁਰਸ਼ ਸਾਥੀ ਦੁਆਰਾ ਕੰਡੋਮ ਦੀ ਵਰਤੋਂ ਕਰਨ ਨਾਲ ਔਰਤ ਸਾਥੀ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਕਈ ਵਾਰ ਔਰਤਾਂ ਕੈਂਸਰ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਕੁਝ ਲੜਕਿਆਂ ਅਤੇ ਮਰਦਾ...

pmisrail5623

ਨਵੀਂ ਦਿੱਲੀ: ਹਾਲ ਹੀ 'ਚ ਸੰਯੁਕਤ ਰਾਸ਼ਟਰ ਮਹਾਸਭਾ 'ਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗ ਨੂੰ ਲੈ ਕੇ ਇਕ ਪ੍ਰਸਤਾਵ ਲਿਆਂਦਾ ਗਿਆ ਸੀ, ਜਿਸ 'ਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਦੁਸ਼ਮਣੀ ਖਤਮ ਕਰਨ ਲਈ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਗਈ ਸੀ। ਭਾਰਤ ਨੇ ਇਸ ਪ੍ਰਸਤਾਵ ਤੋਂ ਦੂਰੀ ਬਣਾ ਲਈ ਸੀ, ਜਿਸ ਤੋਂ ਬਾਅਦ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤ ਦੇ ਰੁਖ 'ਤੇ ਟਿੱਪਣੀ ਕੀਤੀ ਹੈ। ਸੋਮਵਾਰ ਨੂੰ ਉਨ੍ਹਾਂ ਕਿਹਾ ਕਿ ਭਾਰਤ ਸਮੇਤ ਕੋਈ ਵੀ ਸੱਭਿਅਕ ਦੇਸ਼ ਅਜਿਹੀ ਬਰਬਰਤਾ ਨੂੰ ਬਰਦਾਸ਼ਤ ਨਹੀਂ ਕਰੇਗਾ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ 27 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਿੱਚ ਲਿਆਂਦੇ ਮਤੇ ਨੂੰ ਗੰਭੀਰ ਖਾਮੀਆਂ ਵਾਲਾ ਦੱਸਿਆ ਹੈ। ਮਤੇ 'ਤੇ ਭਾਰਤ ਵਰਗੇ ਮਿੱਤਰ ਦੇਸ਼ਾਂ ਦੇ ਰੁਖ ਦੀ ਆਲੋਚਨਾ ਕਰਦੇ ਹੋਏ ਨੇਤਨਯਾਹੂ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਉਸ ਮਤੇ 'ਚ ਬਹੁਤ ਸਾਰੀਆਂ ਖਾਮੀਆਂ ਸਨ ਅਤੇ ਮੈਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਸਾਡੇ ਬਹੁਤ ਸਾਰੇ ਦੋਸਤ ਵੀ ਇਸ ਗੱਲ 'ਤੇ ਜ਼ੋਰ ਨਹੀਂ ਦੇ ਰਹੇ ਹਨ ਕਿ ਇਜ਼ਰਾਈਲ ਨੂੰ ਜੋ ਵੀ ਹੋਣਾ ਚਾਹੀਦਾ ਸੀ, ਉਹ ਹੋਣਾ ਚਾਹੀਦਾ ਸੀ।  ਨੇਤਨਯਾਹੂ ਨੇ ਅੱਗੇ ਕਿਹਾ ਹੈ ਕਿ  ਜਿਸ ਤਰ੍ਹਾਂ ਅਮਰੀਕਾ ਪਰਲ ਹਾਰਬਰ 'ਤੇ ਬੰਬ ਧਮਾਕੇ ਜਾਂ 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਜੰਗਬੰਦੀ ਲਈ ਸਹਿਮਤ ਨਹੀਂ ਹੋਵੇਗਾ, ਇਜ਼ਰਾਈਲ ਵੀ ਹਮਾਸ ਨਾਲ ਦੁਸ਼ਮਣੀ ਖਤਮ ਕਰਨ ਲਈ ਸਹਿਮਤ ਨਹੀਂ ਹੋਵੇਗਾ। ਇਜ਼ਰਾਈਲ ਕਦੇ ਵੀ ਦੁਸ਼ਮਣੀ ਖਤਮ ਕਰਨ ਲਈ ਸਹਿਮਤ ਨਹੀਂ ਹੋਵੇਗਾ...' ਜੰਗਬੰਦੀ 'ਤੇ ਸਖਤੀ ਜ਼ਾਹਰ ਕਰਦੇ ਹੋਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੰਗਬੰਦੀ ਦਾ ਸੱਦਾ ਇਜ਼ਰਾਈਲ ਨੂੰ ਹਮਾਸ ਨੂੰ ਆਤਮ ਸਮਰਪਣ ਕਰਨ, ਅੱਤਵਾਦ ਨੂੰ ਸਮਰਪਣ ਕਰਨ, ਬਰਬਰਤਾ ਨੂੰ ਸਮਰਪਣ ਕਰਨ ਦਾ ਸੱਦਾ ਹੈ। ਅਤੇ ਇਹ ਕਦੇ ਨਹੀਂ ਹੋਵੇਗਾ। ਬਾਈਬਲ ਵਿਚ ਲਿਖਿਆ ਹੈ ਕਿ ਸ਼ਾਂਤੀ ਦਾ ਸਮਾਂ ਹੈ ਅਤੇ ਯੁੱਧ ਦਾ ਸਮਾਂ ਵੀ ਹੈ। ਇਹ ਜੰਗ ਦਾ ਸਮਾਂ ਹੈ।...

landa5863

ਅੰਮ੍ਰਿਤਸਰ:  ਕੈਨੇਡਾ 'ਚ ਲੁਕੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਖਿਲਾਫ ਅੰਮ੍ਰਿਤਸਰ 'ਚ ਮਾਮਲਾ ਦਰਜ ਕੀਤਾ ਗਿਆ ਹੈ। ਅੱਤਵਾਦੀ ਲਾਂਡਾ 'ਤੇ ਫੋਨ 'ਤੇ ਧਮਕੀਆਂ ਦੇਣ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਇਹ ਧਮਕੀ ਭਰਿਆ ਕਾਲ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਐਸਜੀ ਟਰੈਵਲ ਨਾਮਕ ਆਈਲੈਟਸ ਕੋਚਿੰਗ ਸੈਂਟਰ ਦੇ ਮਾਲਕ ਨੂੰ ਆਇਆ ਸੀ। ਰਣਜੀਤ ਐਵੀਨਿਊ ਥਾਣੇ ਵਿੱਚ ਲਖਬੀਰ ਸਿੰਘ ਲੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।  ਲਖਬੀਰ ਸਿੰਘ ਲੰਡਾ ਨੇ ਫੋਨ ਉੱਤੇ ਉਸ ਟਰੈਵਲ ਏਜੰਟ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਲਖਬੀਰ ਸਿੰਘ ਲੰਡਾ ਉੱਤੇ ਪਹਿਲਾਂ ਵੀ ਕਈ ਮਾਮਲੇ  ਦਰਜ ਹਨ। ਇਸ ਵੇਲੇ ਉਹ ਕੈਨੇਡਾ ਵਿੱਚ ਬੈਠਾ ਹੋਇਆ ਹੈ ਅਤੇ ਉਥੋਂ ਹੀ ਆਪਣਾ ਨੈਟਵਰਕ ਚਲਾ ਰਿਹਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਐਸਜੀ ਟਰੈਵਲ ਏਜੰਟ ਨਾਂ ਦੇ ਆਈਲੈਟਸ ਕੋਚਿੰਗ ਸੈਂਟਰ ਦੇ ਮਾਲਕ ਨੂੰ ਇਹ ਫੋਨ ਉੱਤੇ ਫਿਰੌਤੀ ਮੰਗੀ ਗਈ ਹੈ। ਥਾਣਾ ਰਣਜੀਤ ਐਵਨਿਊ ਦੀ ਪੁਲਿਸ ਵੱਲੋਂ ਵੀ ਲਖਬੀਰ ਸਿੰਘ ਲੰਡਾ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਟਰੈਵਲ ਏਜੰਟ ਦੇ ਮਾਲਿਕ ਸਾਹਿਲ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਫੋਨ ਅਤੇ ਵਾਟਸਐਪ ਕਾਲ ਉੱਤੇ ਇਹ ਧਮਕੀ ਭਰਿਆ ਫੋਨ ਆਇਆ ਸੀ ਜਿਸ ਵਿੱਚ ਉਸ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਤੇ ਲਖਬੀਰ ਸਿੰਘ ਲੰਡਾ ਵੱਲੋਂ ਕਿਹਾ ਗਿਆ ਕਿ ਜੇਕਰ 20 ਲੱਖ ਰੁਪਏ ਨਾ ਦਿੱਤਾ ਗਿਆ ਤੇ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਲ ਕਿੱਥੋਂ ਆਈ ਹੈ ਤੇ ਕਿਸ ਨੇ ਕੀਤੀ ਹੈ, ਇਸ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।

hy5489

ਮੋਹਾਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਜਨਤਾ ਲੈਂਡ ਪ੍ਰਮੋਟਰ ਦੇ ਐੱਮਡੀ ਕੁਲਵੰਤ ਸਿੰਘ ਦੇ ਸੈਕਟਰ 71 ਸਥਿਤ ਘਰ ਵਿਖੇ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਸਵੇਰੇ ਸਵਾ ਸੱਤ ਵਜੇ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੀ ਅਤੇ ਘਰ ਦੇ ਅੰਦਰ ਤਲਾਸ਼ੀ ਮੁਹਿੰਮ ਅਜੇ ਤਕ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੀ ਆਮਦਨ ਅਤੇ ਉਸ ਦੇ ਸਰੋਤਾਂ ਤੋਂ ਇਲਾਵਾ ਸ਼ਰਾਬ ਦੇ ਕਾਰੋਬਾਰ 'ਚ ਹਿੱਸੇਦਾਰੀਆਂ ਨੂੰ ਲੈ ਕੇ ਪੜਤਾਲ ਹੋ ਰਹੀ ਹੈ। ਇਸ ਬਾਰੇ ਅਜੇ ਈਡੀ ਦੇ ਅਧਿਕਾਰੀਆਂ ਨੇ ਕਿਸੇ ਵੀ ਪੱਤਰਕਾਰ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ। ਜੇਐੱਲਪੀਐੱਲ ਦੇ ਕਾਰਪੋਰੇਟ ਦਫ਼ਤਰ ਸੈਕਟਰ-82 ਅਤੇ ਸੁਹਾਣਾ ਸਥਿਤ ਕਾਰੋਬਾਰੀ ਥਾਵਾਂ ਸਮੇਤ ਚਾਰ ਥਾਵਾਂ 'ਤੇ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਇਸ ਵੇਲੇ ਘਰ 'ਚ ਮੌਜੂਦ ਨਹੀਂ ਹਨ।

258kli

ਲੁਧਿਆਣਾ: 1 ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਪਹਿਲਾਂ ਪੰਜਾਬ ਐਗਰੀਕਲਰ ਯੂਨੀਵਰਸਿਟੀ ਲੁਧਿਆਣਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ, ਐਂਟੀ ਸਾਬੋਟੇਜ ਟੀਮ ਵੱਲੋਂ ਜਾਂਚ ਅਤੇ ਚੈਕਿੰਗ ਕੀਤੀ ਜਾ ਰਹੀ ਹੈ, ਖਾਸ ਤੌਰ 'ਤੇ ਸਰਕਾਰੀ ਸਰਕਟ ਹਾਊਸ ਅਤੇ ਹੋਰ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਪੁਲਿਸ ਦੀ ਟੀਮ ਵਿਸ਼ੇਸ਼ ਤੌਰ 'ਤੇ ਮਹਿਮਾਨਾਂ ਦੇ ਠਹਿਰਣ ਵਾਲੇ ਸਥਾਨਾਂ ਦੀ ਚੈਕਿੰਗ ਕਰ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਮੁੱਖ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਐਸਵਾਈਐਲ ਸਣੇ ਵੱਖ-ਵੱਖ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਦੀ ਚੁਣੌਤੀ ਦਿੱਤੀ ਗਈ ਸੀ। ਇਸ ਚੁਣੌਤੀ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਸ਼ਰਤਾਂ ਲਗਾ ਕੇ ਸਵੀਕਾਰ ਕਰ ਲਿਆ ਗਿਆ ਸੀ।  ਹਾਲਾਂਕਿ ਮੁੱਖ ਮੰਤਰੀ ਵੱਲੋਂ ਕਈ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ।

mann5869

ਲਹਿਰਾਗਾਗਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਹਿਰਾ ਵਿਖੇ ਸੰਗਤ ਦਰਸ਼ਨ ਕੀਤੇ। ਇਸ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ। ਇਸ ਸਬੰਧੀ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਹਲਕੇ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਹਿਰਾਗਾਗਾ ਵਿਖੇ ਮੁਲਾਕਾਤ ਕੀਤੀ ਜਿੱਥੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮਾਨ ਦਾ ਕਹਿਣਾ ਹੈ ਕਿ ਅੱਜ ਦੇ ਦੌਰੇ ਦੌਰਾਨ ਸੰਗਤ ਵੱਲੋਂ ਦਿਖਾਇਆ ਗਿਆ ਅਨੁਸ਼ਾਸਨ ਕਾਬਲੇ ਤਾਰੀਫ਼ ਸੀ। ਅੱਜ ਦੇ ਦੌਰੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਸ਼ਿਆਂ, ਗ਼ਰੀਬੀ ਤੇ ਦੁਨੀਆ ’ਚ ਹੋ ਰਹੇ ਖ਼ੂਨ ਖ਼ਰਾਬੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੁਨੀਆ ’ਚ ਹੋ ਰਿਹਾ ਖ਼ੂਨ ਖ਼ਰਾਬਾ ਖ਼ਾਸ ਕਰਕੇ ਗਾਜ਼ਾ ਤੇ ਇਜਰਾਈਲ ਵਿਚ ਹੋਣ ਵਾਲਾ ਖ਼ੂਨ ਖ਼ਰਾਬਾ ਜਲਦੀ ਤੋਂ ਜਲਦੀ ਖ਼ਤਮ ਹੋਵੇ। ਇਸਦੇ ਨਾਲ ਹੀ ਨਸ਼ਿਆਂ ਦੇ ਖ਼ਾਤਮੇ ਅਤੇ ਗ਼ਰੀਬੀ ਖ਼ਤਮ ਕਰਨ ਸਬੰਧੀ ਉਪਰਾਲਿਆਂ ’ਤੇ ਵੀ ਚਰਚਾ ਕੀਤੀ। ਮਾਨ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਨਾਲ ਬੁਲਾ ਕੇ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਵਾਲੀ ਸੰਗਤ ਦੇ ਦਰਸ਼ਨ ਕਰਵਾਏ।

huy678

ਚੰਡੀਗੜ੍ਹ: ਸਮਾਜ ਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚ ਜਵਾਬਦੇਹੀ, ਇਮਾਨਦਾਰੀ ਅਤੇ ਪ੍ਰਸ਼ਾਸ਼ਨ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਦੇ ਦ੍ਰਿੜ ਯਤਨਾਂ ਨਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 5 ਨਵੰਬਰ ਤੱਕ ’ਵਿਜੀਲੈਂਸ ਜਾਗਰੂਕਤਾ ਹਫ਼ਤਾ’ ਮਨਾਇਆ ਜਾਵੇਗਾ। ਇਸ ਸਾਲ ਦੇ ਸੰਦੇਸ਼ ’ਭ੍ਰਿਸ਼ਟਾਚਾਰ ਨੂੰ ਕਹੋ ਨਾਂਹ : ਰਾਸ਼ਟਰ ਪ੍ਰਤੀ ਹੋਵੇ ਵਚਨਬੱਧਤਾ’ ਦੇ ਨਾਲ ਇਹ ਹਫ਼ਤਾ ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੋਵੇਗਾ। ਅੱਜ ਤੋਂ ਇਸ ਸਪਤਾਹ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਦੇ ਕੇ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੀ ਸਾਂਝੀ ਇੱਛਾ ਨਾਲ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣ ਅਪੀਲ ਕੀਤੀ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕੂ ਐਕਸ਼ਨ ਲਾਈਨ ਦੇ ਨੰਬਰ 95012-00200 ’ਤੇ ਵਟਸਐਪ ਰਾਹੀਂ ਪਹੁੰਚ ਕਰਕੇ ਸਹੀ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰ ਦੀ ਅਟੱਲ ਵਚਨਬੱਧਤਾ ਹੇਠ ਭ੍ਰਿਸ਼ਟਾਚਾਰ ਦੇ ਹਰੇਕ ਮਾਮਲੇ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।  ਇਹਨਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਡੀ.ਜੀ.ਪੀ.-ਕਮ-ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਕਿਹਾ ਕਿ ਹਫਤੇ ਭਰ ਚੱਲਣ ਵਾਲੀ ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਸਰਕਾਰੀ ਦਫਤਰਾਂ ਤੇ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਸਬੰਧੀ ਸਮੂਹਿਕ ਮਿਸ਼ਨ ਵਿੱਚ ਲੋਕਾਂ ਦੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ’ਵਿਜੀਲੈਂਸ ਜਾਗਰੂਕਤਾ ਹਫ਼ਤਾ’ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਂਝੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਵਿਜੀਲੈਂਸ ਬਿਊਰੋ ਦੇ ਮੁਖੀ ਨੇ ਅੱਗੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਾਰੇ ਖੇਤਰੀ ਅਧਿਕਾਰੀ ’ਭ੍ਰਿਸ਼ਟਾਚਾਰ ਮੁਕਤ ਸੂਬਾ’ ਬਣਾਉਣ ਦੇ ਨੇਕ ਕਾਰਜ ਵਿੱਚ ਲੋਕਾਂ ਨੂੰ ਉਤਸ਼ਾਹੀ ਭਾਗੀਦਾਰ ਵਜੋਂ ਸ਼ਾਮਲ ਕਰਨ ਲਈ ਯਤਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਹਫ਼ਤਾ ਅਧਿਕਾਰੀਆਂ/ਕਰਮਚਾਰੀਆਂ ਲਈ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਬਰਕਰਾਰ ਰੱਖਦਿਆਂ ਰੋਕਥਾਮ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ। ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ, ਵਿਜੀਲੈਂਸ ਦੇ ਬਕਾਇਆ ਮਾਮਲਿਆਂ ਦੇ ਬੈਕਲਾਗ ਦਾ ਨਿਪਟਾਰਾ ਕਰਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਹੋਰ ਹੁਲਾਰਾ ਦੇਣ ਦਾ ਸੱਦਾ ਦਿੱਤਾ।  ...

tr5236

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਖਤਰਨਾਕ ਸਟੰਟ ਕਰਨ ‘ਤੇ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਟਰੈਕਟਰ ‘ਤੇ ਖ਼ਤਰਨਾਕ ਸਟੰਟ ਵਿਖਾਉਣ ਕਰਕੇ ਹਾਲ ਹੀ ਵਿੱਚ ਆਪਣੀ ਜਾਨ ਗੁਆ ਬੈਠੇ ਵਿਅਕਤੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਕਿਸੇ ਵੀ ਹਾਦਸੇ ਤੋਂ ਬਚਣ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਵਿੱਚ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਸਟੰਟ ਕਰਨ ’ਤੇ ਮੁਕੰਮਲ ਪਾਬੰਦੀ ਲਾਈ ਗਈ ਹੈ।   ਮੁੱਖ ਮੰਤਰੀ ਨੇ ਕਿਹਾ ਕਿ ਟਰੈਕਟਰ ਨੂੰ ’ਖੇਤਾਂ ਦਾ ਰਾਜਾ’ ਕਿਹਾ ਜਾਂਦਾ ਹੈ ਅਤੇ ਸਟੰਟ ਕਰਕੇ ਇਸ ਨੂੰ ਖੁਦ ਲਈ ਜਾਨਲੇਵਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਦੀ ਵਰਤੋਂ ਖਤਰਨਾਕ ਸਟੰਟ ਦਿਖਾਉਣ ਲਈ ਵੀ ਕੀਤੀ ਜਾ ਰਹੀ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਹ ਫੈਸਲਾ ਵਡੇਰੇ ਲੋਕ ਹਿੱਤ ਵਿੱਚ ਲਿਆ ਗਿਆ ਹੈ।