LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿੰਗਾਈ ਦੀ ਵੱਡੀ ਮਾਰ, LPG ਸਿਲੰਡਰ ਦੀਆਂ ਕੀਮਤਾਂ ’ਚ 103 ਰੁਪਏ ਦਾ ਵਾਧਾ

lpg25963

ਨਵੀਂ ਦਿੱਲੀ : ਕਰਵਾ ਚੌਥ ਦੇ ਵਰਤ ਵਾਲੇ ਦਿਨ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੋਂ ਜ਼ਿਆਦਾ ਮਹਿੰਗਾ ਕੀਤਾ ਗਿਆ ਹੈ। 19 ਕਿਲੋ ਵਾਲੇ ਵਾਪਰਿਕ ਸਿਲੰਡਰ ਦੀ ਕੀਮਤ ਵਿੱਚ 103 ਰੁਪਏ ਵਾਧਾ ਕੀਤਾ ਗਿਆ। ਜਦੋਂ ਕਿ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਹ ਵੀ ਜ਼ਿਕਰਯੋਗ ਹੈ ਕਿ 1 ਅਕਤੂਬਰ 2023 ਨੂੰ ਵਾਪਰਿਕ ਸਿਲੰਡਰ ਦੀਆਂ ਕੀਮਤਾਂ ਵਿੱਚ 209 ਰੁਪਏ ਵਾਧਾ ਕੀਤਾ ਗਿਆ ਸੀ। ਅੱਜ ਤੋਂ 19 ਕਿਲੋ ਵਾਲਾ ਸਿਲੰਡਰ ਦਿੱਲੀ ਵਿੱਚ 1833 ਰੁਪਏ ਮਿਲੇਗਾ।

ਹੁਣ ਇੱਕ ਸਿਲੰਡਰ ਦੀ ਕੀਮਤ 

IOCL ਦੀ ਵੈੱਬਸਾਈਟ ਮੁਤਾਬਕ ਅੱਜ ਤੋਂ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 1,833 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 1731 ਰੁਪਏ ਵਿੱਚ ਮਿਲਦਾ ਸੀ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ 'ਚ ਇਸ ਦੀ ਕੀਮਤ ਵਧ ਕੇ 1785.50 ਰੁਪਏ ਹੋ ਗਈ ਹੈ, ਜੋ ਪਹਿਲਾਂ 1684 ਰੁਪਏ ਸੀ। ਉਥੇ ਹੀ ਕੋਲਕਾਤਾ 'ਚ ਇਹ 1839.50 ਰੁਪਏ ਦੀ ਬਜਾਏ 1943.00 ਰੁਪਏ 'ਚ ਵੇਚਿਆ ਜਾਵੇਗਾ, ਜਦਕਿ ਚੇਨਈ 'ਚ ਇਸ ਦੀ ਕੀਮਤ 1999.50 ਰੁਪਏ ਹੋ ਗਈ ਹੈ, ਜੋ ਹੁਣ ਤੱਕ 1898 ਰੁਪਏ ਸੀ।

ਇਕ ਮਹੀਨੇ 'ਚ ਇੰਨੀ ਵਧੀਆਂ ਕੀਮਤਾਂ

ਇਕ ਪਾਸੇ ਸਰਕਾਰ ਨੇ ਪਿਛਲੇ ਮਹੀਨੇ 14 ਕਿਲੋ ਦੇ ਐਲਪੀਜੀ ਸਿਲੰਡਰ 'ਤੇ ਰਾਹਤ ਦਿੱਤੀ ਤਾਂ ਦੂਜੇ ਪਾਸੇ ਪੈਟਰੋਲੀਅਮ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ 300 ਰੁਪਏ ਤੋਂ ਜ਼ਿਆਦਾ ਦਾ ਵਾਧਾ ਕਰਕੇ ਮਹਿੰਗਾਈ ਦਾ ਬੰਬ ਫੂਕ ਦਿੱਤਾ ਹੈ। ਇੱਕ ਮਹੀਨੇ ਵਿੱਚ. 1 ਅਕਤੂਬਰ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਕਰੀਬ 209 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਇਕ ਮਹੀਨੇ ਬਾਅਦ 1 ਨਵੰਬਰ ਨੂੰ ਇਸ 'ਚ ਹੋਰ ਵਾਧਾ ਕੀਤਾ ਗਿਆ ਸੀ। ਕੋਲਕਾਤਾ 'ਚ ਸਿਲੰਡਰ ਦੀ ਕੀਮਤ 'ਚ ਸਭ ਤੋਂ ਜ਼ਿਆਦਾ 103.50 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।

In The Market