Gurdaspur Fire: ਮੰਦਰ ‘ਚ ਜਗ ਰਹੀ ਜੋਤ ਕਾਰਨ ਘਰ ਨੂੰ ਲੱਗੀ ਭਿਆਨਕ ਅੱਗ, ਦੋ ਕਮਰੇ ਸੜ ਕੇ ਹੋਏ ਸੁਆਹ

ਗੁਰਦਾਸਪੁਰ : ਗੁਰਦਾਸਪੁਰ ਦੇ ਨਿਊ ਸੰਤ ਨਗਰ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਦੇ ਅੰਦਰ ਬਣੇ ਮੰਦਰ ਵਿੱਚ ਜਗ…

ਗੁਰਦਾਸਪੁਰ ਦੇ ਨਿਊ ਸੰਤ ਨਗਰ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਦੇ ਅੰਦਰ ਬਣੇ ਮੰਦਰ ਵਿੱਚ ਜਗ ਰਹੀ ਜੋਤ ਕਾਰਨ ਭਿਆਨਕ ਅੱਗ ਲੱਗ ਗਈ।

ਗੁਰਦਾਸਪੁਰ : ਗੁਰਦਾਸਪੁਰ ਦੇ ਨਿਊ ਸੰਤ ਨਗਰ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਦੇ ਅੰਦਰ ਬਣੇ ਮੰਦਰ ਵਿੱਚ ਜਗ ਰਹੀ ਜੋਤ ਕਾਰਨ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਘਰ ਦੀ ਦੂਸਰੀ ਮੰਜ਼ਿਲ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਦੌਰਾਨ ਦੂਜੀ ਮੰਜ਼ਿਲ ‘ਤੇ ਬਣੇ ਦੋ ਕਮਰਿਆਂ ਵਿੱਚ ਪਿਆ ਘਰੇਲੂ ਸਮਾਨ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਦਾ ਢੇਰ ਬਣ ਗਿਆ।

ਸ਼ੀਸ਼ੇ ਟੁੱਟਣ ਅਤੇ ਧੂੰਆਂ ਨਿਕਲਣ ‘ਤੇ ਲੱਗਿਆ ਹਾਦਸੇ ਦਾ ਪਤਾ

ਪੀੜਤ ਪਰਿਵਾਰ ਦੇ ਮੈਂਬਰਾਂ ਮੁਤਾਬਕ, ਹਾਦਸੇ ਦੇ ਸ਼ੁਰੂਆਤੀ ਸਮੇਂ ਉਨ੍ਹਾਂ ਨੂੰ ਅੱਗ ਲੱਗਣ ਦਾ ਬਿਲਕੁਲ ਪਤਾ ਨਹੀਂ ਲੱਗਿਆ। ਜਦੋਂ ਅੰਦਰ ਧੂੰਆਂ ਅਤੇ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ, ਤਾਂ ਕਮਰਿਆਂ ਦੇ ਸ਼ੀਸ਼ੇ ਤੜਕ ਕੇ ਟੁੱਟਣੇ ਸ਼ੁਰੂ ਹੋ ਗਏ। ਖਿੜਕੀਆਂ ਰਾਹੀਂ ਬਾਹਰ ਨਿਕਲਦੇ ਕਾਲੇ ਧੂੰਏਂ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਤੁਰੰਤ ਰੌਲਾ ਪਾਇਆ।

ਮੁਹੱਲਾ ਵਾਸੀਆਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੇ ਪਾਇਆ ਅੱਗ ‘ਤੇ ਕਾਬੂ

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਮੁਹੱਲਾ ਵਾਸੀ ਵੀ ਤੁਰੰਤ ਮਦਦ ਲਈ ਅੱਗੇ ਆਏ। ਸਥਾਨਕ ਲੋਕਾਂ ਅਤੇ ਪਰਿਵਾਰ ਨੇ ਆਪਣੇ ਪੱਧਰ ‘ਤੇ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕਾਫੀ ਜੱਦੋ ਜਹਿਦ ਕੀਤੀ, ਪਰ ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਉਹ ਲਗਾਤਾਰ ਭੜਕਦੀਆਂ ਗਈਆਂ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਮੌਕੇ ‘ਤੇ ਪਹੁੰਚ ਕੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਅਤੇ ਇਸ ਨੂੰ ਹੇਠਲੀ ਮੰਜ਼ਿਲ ਜਾਂ ਆਸ-ਪਾਸ ਦੇ ਘਰਾਂ ਤੱਕ ਫੈਲਣ ਤੋਂ ਰੋਕ ਲਿਆ।

ਲੱਖਾਂ ਰੁਪਏ ਦਾ ਫਰਨੀਚਰ ਅਤੇ ਘਰੇਲੂ ਸਮਾਨ ਸੜਿਆ

ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ। ਅੱਗ ਦੀ ਭੇਟ ਚੜ੍ਹੇ ਦੋ ਕਮਰਿਆਂ ਵਿੱਚ ਲੱਗੇ ਮਹਿੰਗੇ ਪਰਦੇ, ਸੋਫਾ ਸੈੱਟ, ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਪੂਰੀ ਤਰ੍ਹਾਂ ਸੜ ਕੇ ਕੋਲਾ ਬਣ ਚੁੱਕਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Big success of Patiala Police: ਨੀਲੇ ਡਰਮ ‘ਚੋਂ ਮਿਲੀ ਕੁੜੀ ਦੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਪ੍ਰੇਮ ਸਬੰਧ ਬਣੇ ਕਤਲ ਦੀ ਵਜ੍ਹਾ!

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *