LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਕੈਦੀਆਂ ਨਾਲ ਜੇਲ੍ਹ 'ਚ ਜਾਨਵਰਾਂ ਜਿਹਾ ਸਲੂਕ, ਵਾਰਡਨ ਕਰਦਾ ਸੀ ਘਿਨੌਣਾ ਕੰਮ

24 aug arrest

ਵਾਸ਼ਿੰਗਟਨ- ਕੈਲੀਫੋਰਨੀਆ ਵਿਚ ਇਕ ਮਹਿਲਾ ਜੇਲ੍ਹ ਦਾ ਸਾਬਕਾ ਵਾਰਡਨ ਰਿਹ ਚੁੱਕੇ ਰੇ ਗਾਰਸੀਆ 'ਤੇ ਮੰਗਲਵਾਰ ਨੂੰ ਦੋ ਹੋਰ ਮਹਿਲਾ ਕੈਦੀਆਂ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ 'ਤੇ ਪਹਿਲਾਂ ਵੀ ਕੈਦੀਆਂ ਨਾਲ ਜਿਣਸੀ ਸ਼ੋਸ਼ਣ ਕਰਨ ਅਤੇ ਜ਼ਬਰਦਸਤੀ ਕੱਪੜੇ ਲਾਉਣ ਦੇ ਦੋਸ਼ ਲੱਗ ਚੁੱਕੇ ਹਨ।

Also Read: WhatsApp 'ਤੇ ਆਇਆ ਲਿੰਕ ਤੇ 21 ਲੱਖ ਰੁਪਏ ਗਾਇਬ, ਕੀ ਤੁਸੀਂ ਕਰਦੇ ਹੋ ਇਹ ਗਲਤੀ?

55 ਸਾਲ ਦਾ ਰੇ ਗਾਰਸੀਆ ਕੈਲੀਫੋਰਨੀਆ ਵਿੱਚ ਡਬਲਿਨ ਦੇ ਫੈਡਰਲ ਸੁਧਾਰ ਸੰਸਥਾ (Federal Correctional Institution in Dublin) ਵਿੱਚ ਵਾਰਡਨ ਸੀ। ਇੱਕ ਐਸੋਸੀਏਟਿਡ ਪ੍ਰੈਸ ਦੀ ਜਾਂਚ 'ਚ ਇੱਥੇ ਕੈਦੀਆਂ ਨਾਲ ਸਾਲਾਂ ਤੋਂ ਹੋ ਰਹੇ ਦੁਰਵਿਵਹਾਰ ਦਾ ਖੁਲਾਸਾ ਹੋਇਆ।

ਨਿਆਂ ਵਿਭਾਗ ਨੇ ਲਗਾਇਆ ਦੋਸ਼
ਨਿਆਂ ਵਿਭਾਗ ਨੇ ਮੰਗਲਵਾਰ ਨੂੰ ਗਾਰਸੀਆ 'ਤੇ ਕੁੱਲ ਸੱਤ ਲੋਕਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ। ਇਨ੍ਹਾਂ ਵਿੱਚ ਡਬਲਿਨ ਦੀ ਸੰਘੀ ਜੇਲ੍ਹ ਵਿੱਚ ਸਜ਼ਾ ਕੱਟ ਰਹੀਆਂ ਤਿੰਨ ਮਹਿਲਾ ਕੈਦੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਉਸ 'ਤੇ ਸਰਕਾਰੀ ਅਧਿਕਾਰੀਆਂ ਨੂੰ ਝੂਠੇ ਬਿਆਨ ਦੇਣ ਦੇ ਵੀ ਦੋਸ਼ ਲੱਗੇ ਹਨ।

ਲੈਪਟਾਪ 'ਚ ਮਿਲੀਆਂ ਗੰਦੀਆਂ ਤਸਵੀਰਾਂ
ਗਾਰਸੀਆ ਨੂੰ ਪਿਛਲੇ ਸਾਲ ਸਤੰਬਰ ਵਿੱਚ ਇੱਕ ਮਹਿਲਾ ਕੈਦੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇੰਨਾ ਹੀ ਨਹੀਂ ਉਸ ਨੇ ਹੋਰ ਕੈਦੀਆਂ ਨੂੰ ਵੀ ਬਿਨਾਂ ਕੱਪੜਿਆਂ ਦੇ ਪੋਜ਼ ਦੇਣ ਲਈ ਕਿਹਾ ਸੀ ਅਤੇ ਉਸ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਸਨ।

ਜਦੋਂ ਪਿਛਲੇ ਸਾਲ ਐਫਬੀਆਈ (Federal Bureau of Investigation) ਦੇ ਅਧਿਕਾਰੀਆਂ ਨੇ ਉਸ ਦੇ ਦਫ਼ਤਰ 'ਤੇ ਛਾਪਾ ਮਾਰਿਆ, ਤਾਂ ਉਨ੍ਹਾਂ ਨੂੰ ਗਾਰਸੀਆ ਦੇ ਲੈਪਟਾਪ, ਕੰਪਿਊਟਰ ਅਤੇ ਫ਼ੋਨ 'ਤੇ ਬਿਨਾਂ ਕੱਪੜਿਆਂ ਵਾਲੀਆਂ ਕੈਦੀਆਂ ਦੀਆਂ ਤਸਵੀਰਾਂ ਮਿਲੀਆਂ।

Also Read: ਪਤਨੀ ਨੇ ਦੂਜੀ ਔਰਤ ਨਾਲ ਰੰਗੇ ਹੱਥੀਂ ਫੜਿਆ ਪਤੀ, ਫਿਰ ਕਰਤਾ ਵੱਡਾ ਕਾਰਾ

ਗਾਰਸੀਆ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਗੱਲ ਕਹੀ
ਨਿਆਂ ਵਿਭਾਗ ਨੇ ਕਿਹਾ ਕਿ ਕੈਦੀਆਂ 'ਤੇ ਅੱਤਿਆਚਾਰ ਦਸੰਬਰ 2019 ਤੋਂ ਮਾਰਚ 2020 ਤਕ ਜਾਰੀ ਰਹੇ ਅਤੇ ਇਸ ਨੂੰ ਉਦੋਂ ਰੋਕਿਆ ਗਿਆ ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਨੇ ਦਸਤਕ ਦੇਣ ਤੋਂ ਬਾਅਦ ਔਰਤਾਂ ਨੂੰ ਉਨ੍ਹਾਂ ਦੇ ਸੈੱਲਾਂ 'ਚ ਬੰਦ ਕਰ ਦਿੱਤਾ।

ਗਾਰਸੀਆ ਨੇ ਸੁਣਵਾਈ ਦੌਰਾਨ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ, ਮੈਂ ਕੈਦੀਆਂ ਨੂੰ ਕੱਪੜੇ ਬਦਲਦੇ ਹੋਏ ਦੇਖਿਆ ਹੈ। ਇਹ ਬਿਲਕੁਲ ਵੀ ਨਹੀਂ ਹੈ ਕਿ ਜਿਵੇਂ ਮੈਂ ਸਮਾਂ ਦੇਖਦਾ ਰਹਿੰਦਾ ਸੀ ਕਿ ਕਦੋ ਉਹ ਕੱਪੜੇ ਬਦਲਣ ਤੇ ਕਦ ਮੈਨੂੰ ਜਾਣਾ ਚਾਹੀਦਾ ਹੈ ਉਨ੍ਹਾਂ ਨੂੰ ਬਿਨਾਂ ਕੱਪੜਿਆ ਦੇ ਦੇਖਣ ਲਈ।

ਸਰਕਾਰੀ ਵਕੀਲ ਨੇ ਕਿਹਾ, “ਗਾਰਸੀਆ ਆਪਣੀ ਗ੍ਰਿਫਤਾਰੀ ਤੋਂ ਇੱਕ ਮਹੀਨੇ ਬਾਅਦ ਸੇਵਾਮੁਕਤ ਹੋ ਗਿਆ ਹੈ। ਉਹ ਇੱਕ ਕੈਦੀ ਨੂੰ ਇਹ ਕਹਿ ਕੇ ਡਰਾਉਂਦਾ ਵੀ ਰਹਿੰਦਾ ਸੀ ਕਿ ਉਹ ਇੱਥੇ ਕੈਦੀਆਂ ਦੇ ਗਲਤ ਵਿਵਹਾਰ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਦਾ ਕਰੀਬੀ ਦੋਸਤ ਹੈ ਅਤੇ ਕੋਈ ਵੀ ਕੈਦੀ ਉਸਨੂੰ ਇੱਥੋਂ ਬਾਹਰ ਨਹੀਂ ਕੱਢ ਸਕਦਾ।

ਜਾਂਚ ਅਧਿਕਾਰੀਆਂ ਨੂੰ ਬੋਲਿਆ ਝੂਠ
ਗਾਰਸੀਆ 'ਤੇ ਇਕ ਹੋਰ ਦੋਸ਼ ਇਹ ਹੈ ਕਿ ਉਸ ਨੇ ਮਾਰਚ 2020 ਤੋਂ ਜੁਲਾਈ 2021 ਦਰਮਿਆਨ ਦੋ ਹੋਰ ਮਹਿਲਾ ਕੈਦੀਆਂ ਦਾ ਜਿਣਸੀ ਸ਼ੋਸ਼ਣ ਕੀਤਾ। ਇੱਕ ਨੇ ਜੇਲ੍ਹ ਦੇ ਬਾਥਰੂਮ ਵਿੱਚ ਅਤੇ ਦੂਜੀ ਨਾਲ ਗੋਦਾਮ ਵਿੱਚ ਜਬਰ ਜਨਾਹ ਕੀਤਾ। ਜਦੋਂ ਜਾਂਚ ਅਧਿਕਾਰੀਆਂ ਨੇ ਉਸ ਤੋਂ ਪੁੱਛਿਆ ਕਿ ਕੀ ਉਸ ਨੇ ਕਦੇ ਕਿਸੇ ਮਹਿਲਾ ਕੈਦੀ ਦਾ ਜਿਣਸੀ ਸ਼ੋਸ਼ਣ ਕੀਤਾ ਹੈ, ਤਾਂ ਗਾਰਸੀਆ ਨੇ ਨਾਂਹ ਕਰ ਦਿੱਤੀ ਸੀ।

ਗਾਰਸੀਆ ਤੋਂ ਇਲਾਵਾ ਜੇਲ੍ਹ ਦੇ ਚਾਰ ਹੋਰ ਕਰਮਚਾਰੀਆਂ 'ਤੇ ਵੀ ਕੈਦੀਆਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਅਗਲੇ ਹਫ਼ਤੇ ਤੋਂ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ।

In The Market