LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

WhatsApp 'ਤੇ ਆਇਆ ਲਿੰਕ ਤੇ 21 ਲੱਖ ਰੁਪਏ ਗਾਇਬ, ਕੀ ਤੁਸੀਂ ਕਰਦੇ ਹੋ ਇਹ ਗਲਤੀ?

24 aug whatsapp

ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਇਸ ਦੀ ਮਦਦ ਨਾਲ ਇੰਸਟੈਂਟ ਮੈਸੇਜਿੰਗ, ਕਾਲਿੰਗ ਅਤੇ ਵੀਡੀਓ ਕਾਲਿੰਗ ਆਸਾਨ ਹੋ ਗਈ ਹੈ। ਹਾਲਾਂਕਿ ਲੋਕਾਂ ਨਾਲ ਧੋਖਾਧੜੀ 'ਚ ਵੀ ਇਸ ਦੀ ਕਾਫੀ ਵਰਤੋਂ ਕੀਤੀ ਜਾ ਰਹੀ ਹੈ। ਆਨਲਾਈਨ ਜੀਵਨ ਸ਼ੈਲੀ ਵਿੱਚ ਕਿਸੇ ਨਾਲ ਧੋਖਾਧੜੀ ਕਰਨਾ ਬਹੁਤ ਆਸਾਨ ਹੋ ਗਿਆ ਹੈ।

ਸਿਰਫ਼ ਇੱਕ ਵਟਸਐਪ ਮੈਸੇਜ ਦੀ ਮਦਦ ਨਾਲ ਕਿਸੇ ਦਾ ਬੈਂਕ ਖਾਤਾ ਖਾਲੀ ਕੀਤਾ ਜਾ ਸਕਦਾ ਹੈ। ਹੈਕਰ ਵੀ ਅਜਿਹਾ ਕਰ ਰਹੇ ਹਨ। ਹਾਲ ਹੀ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ।

ਕੀ ਹੈ ਪੂਰਾ ਮਾਮਲਾ?
ਵਟਸਐਪ ਮੈਸੇਜ 'ਚ ਇਕ ਲਿੰਕ 'ਤੇ ਕਲਿੱਕ ਕਰਨ 'ਤੇ ਅਧਿਆਪਕ ਦੇ ਖਾਤੇ 'ਚੋਂ 21 ਲੱਖ ਰੁਪਏ ਗਾਇਬ ਹੋ ਗਏ। ਘਟਨਾ ਸੋਮਵਾਰ ਨੂੰ ਵਾਪਰੀ। ਆਂਧਰਾ ਪ੍ਰਦੇਸ਼ ਵਿੱਚ ਇੱਕ ਅਧਿਆਪਕ ਨਾਲ ਇਹ ਵਟਸਐਪ ਧੋਖਾਧੜੀ ਹੋਈ ਹੈ।

ਸੇਵਾਮੁਕਤ ਅਧਿਆਪਕਾ ਵਰਲਕਸ਼ਮੀ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ ਸੀ, ਜਿਸ 'ਤੇ ਕਲਿੱਕ ਕਰਨ ਉੱਤੇ ਉਨ੍ਹਾਂ ਦੇ ਖਾਤੇ 'ਚ ਪਏ 21 ਲੱਖ ਰੁਪਏ ਚੋਰੀ ਹੋ ਗਏ ਸਨ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਦੇ ਖਾਤੇ ਵਿੱਚੋਂ ਪੈਸੇ ਗਾਇਬ ਹੋਏ ਹਨ।

ਧੋਖਾਧੜੀ ਕਿਵੇਂ ਹੋਈ?
ਵਰਲਕਸ਼ਮੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਮੈਸੇਜ ਆਇਆ ਸੀ, ਜਿਸ ਦਾ ਲਿੰਕ ਵੀ ਸੀ। ਉਸ ਨੇ ਲਿੰਕ 'ਤੇ ਕਲਿੱਕ ਕੀਤਾ ਅਤੇ ਉਸ ਦੇ ਖਾਤੇ ਤੋਂ ਕਈ ਲੈਣ-ਦੇਣ ਹੋਣ ਲੱਗੇ।

ਸਾਈਬਰ ਅਪਰਾਧੀਆਂ ਨੇ ਉਸ ਦੇ ਖਾਤੇ ਤੋਂ ਕੁੱਲ 21 ਲੱਖ ਰੁਪਏ ਦਾ ਲੈਣ-ਦੇਣ ਕੀਤਾ ਹੈ। ਪੁਲਿਸ ਮੁਤਾਬਕ ਸਾਈਬਰ ਅਪਰਾਧੀਆਂ ਨੇ ਲਿੰਕ ਰਾਹੀਂ ਅਧਿਆਪਕ ਦਾ ਫੋਨ ਹੈਕ ਕਰ ਲਿਆ ਅਤੇ ਉਨ੍ਹਾਂ ਦੇ ਖਾਤਿਆਂ ਤੋਂ ਕਈ ਲੈਣ-ਦੇਣ ਕੀਤੇ। ਵਾਰ-ਵਾਰ ਲੈਣ-ਦੇਣ ਦੇ ਮੈਸੇਜ ਆਉਣ 'ਤੇ ਉਸ ਨੇ ਬੈਂਕ ਨਾਲ ਸੰਪਰਕ ਕੀਤਾ ਤਾਂ ਬੈਂਕ ਨੇ ਧੋਖਾਧੜੀ ਦੀ ਜਾਣਕਾਰੀ ਦਿੱਤੀ।

ਕੁਝ ਗੱਲਾਂ ਦਾ ਰੱਖਣਾ ਚਾਹੀਦੈ ਧਿਆਨ
ਇਸ ਤਰ੍ਹਾਂ ਦੀ ਘਟਨਾ ਤੁਹਾਡੇ ਨਾਲ ਵੀ ਹੋ ਸਕਦੀ ਹੈ। ਇਸ ਦੇ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਭਾਵੇਂ ਅਸੀਂ ਵਟਸਐਪ ਦੀ ਵਰਤੋਂ ਆਪਣੇ ਅਜ਼ੀਜ਼ਾਂ ਨਾਲ ਜੁੜੇ ਰਹਿਣ ਲਈ ਕਰਦੇ ਹਾਂ, ਪਰ ਕੁਝ ਲੋਕਾਂ ਲਈ ਇਹ ਸਾਈਬਰ ਕ੍ਰਾਈਮ ਦਾ ਅੱਡਾ ਹੈ। ਇਸ ਲਈ ਕਿਸੇ ਵੀ ਸ਼ੱਕੀ ਸੰਦੇਸ਼ 'ਤੇ ਕਲਿੱਕ ਨਾ ਕਰੋ।

ਖਾਸ ਤੌਰ 'ਤੇ ਜੇਕਰ ਇਹ ਸੰਦੇਸ਼ ਕਿਸੇ ਅਣਜਾਣ ਨੰਬਰ ਤੋਂ ਆਇਆ ਹੈ, ਤਾਂ ਅਜਿਹਾ ਬਿਲਕੁਲ ਨਾ ਕਰੋ। ਜਿਵੇਂ ਹੀ ਕਿਸੇ ਅਣਜਾਣ ਨੰਬਰ ਤੋਂ ਕੋਈ ਸੁਨੇਹਾ ਆਉਂਦਾ ਹੈ, ਤੁਸੀਂ ਇਸਨੂੰ ਨੋਟੀਫਿਕੇਸ਼ਨ ਸੈਕਸ਼ਨ ਵਿੱਚ ਦੇਖ ਸਕਦੇ ਹੋ।

ਮੰਨ ਲਓ ਕਿ ਤੁਸੀਂ ਉਸ ਨੰਬਰ ਤੋਂ ਸੁਨੇਹਾ ਪੜ੍ਹ ਵੀ ਲਿਆ ਹੈ ਤਾਂ ਤੁਹਾਨੂੰ ਉਸ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ। ਇਨ੍ਹਾਂ ਲਿੰਕਾਂ 'ਤੇ ਕਲਿੱਕ ਕਰਦੇ ਹੀ ਹੈਕਰ ਤੁਹਾਡਾ ਬਹੁਤ ਸਾਰਾ ਡਾਟਾ ਚੋਰੀ ਕਰ ਸਕਦੇ ਹਨ, ਜਿਸ ਦੀ ਮਦਦ ਨਾਲ ਤੁਹਾਡਾ ਬੈਂਕ ਬੈਲੇਂਸ ਵੀ ਜ਼ੀਰੋ ਕਰ ਸਕਦੇ ਹੋ।

In The Market