LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Pedicure ਕਰਵਾਉਣਾ ਪਿਆ ਮਹਿੰਗਾ, ਵੱਢਣੀ ਪਈ ਲੱਤ, ਹੁਣ ਮਿਲਿਆ 13 ਕਰੋੜ ਦਾ ਮੁਆਵਜ਼ਾ

30 dec 7

ਅਮਰੀਕਾ : ਪੈਡੀਕਿਓਰ (Pedicure) ਕਰਵਾਉਣਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਔਰਤ ਨੂੰ ਪੈਡੀਕਿਓਰ ਕਰਵਾਉਣ ਤੋਂ ਬਾਅਦ ਆਪਣਾ ਇਕ ਪੈਰ ਵੀ ਗਵਾਉਣਾ ਪਿਆ ਹੈ।ਜਿਸ ਤੋਂ ਬਾਅਦ ਉਸਨੂੰ ਮੁਆਵਜੇ ਦੇ ਤੌਰ 'ਤੇ 13 ਕਰੋੜ ਰੁਪਏ ਮਿਲੇ ਹਨ।ਇਹ ਔਰਤ ਅਮਰੀਕਾ ਦੇ ਫਲੋਰਿਡਾ (Florida) ਦੀ ਰਹਿਣ ਵਾਲੀ ਹੈ। ਔਰਤ ਦੀ ਪਛਾਣ 55 ਸਾਲਾ ਕਲਾਰਾ ਸ਼ੈਲਮੈਨ (Clara Shelman) ਦੇ ਵਜੋਂ ਹੋਈ ਹੈ।

Also Read : ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 2 ਪਾਕਿਸਤਾਨੀਆਂ ਸਮੇਤ 6 ਅੱਤਵਾਦੀ ਢੇਰ, 1 ਜਵਾਨ ਸ਼ਹੀਦ

ਰਿਪੋਰਟ ਦੇ ਮੁਤਾਬਕ,ਪੈਡੀਕਿਓਰ ਕਰਾਉਣ ਤੋਂ ਬਾਅਦ ਔਰਤ ਦੇ ਖੂਨ 'ਚ ਇੰਨਫੈਕਸ਼ਨ ਹੋ ਗਈ ਸੀ।ਉਹ ਪੇਡੀਕਿਓਰ ਕਰਵਾਉਣ ਲਈ ਸਤੰਬਰ 2018 ਨੂੰ ਟੈਮੀ ਨੈਲਸ (Tammy Nails) ਗਈ ਸੀ। ਇਸ ਦੌਰਾਨ ਕਲਾਰਾ ਸ਼ੈਲਮੈਨ ਦਾ ਉਥੇ ਮੋਜੂਦ ਇਕ ਗੰਦੇ ਉਪਕਰਨ ਨਾਲ ਉਸਦਾ ਟ੍ਰੀਟਮੈਂਟ (Treatment) ਕੀਤਾ ਗਿਆ ਸੀ। ਸਲੂਨ ਦੇ ਵਰਕਰ ਆਪਣੀਆਂ ਹੀ ਕਈ ਪਾਲੀਸੀਆਂ (Policies) ਨੂੰ ਫੋਲੋ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਇਸ ਔਰਤ ਨੇ ਮਈ 2020 'ਚ ਕੇਸ ਦਰਜ ਕੀਤਾ ਸੀ।ਔਰਤ ਨੇ ਇਸ ਦੌਰਾਨ ਆਰਟਲਰੀ ਤੋਂ ਸਬੰਧਤ ਕੋਈ ਸੱਮਸਿਆ ਹੋ ਗਈ ਸੀ।

Also Read : ਅੰਮ੍ਰਿਤਸਰ 'ਚ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ

ਜਿਸ ਤੋਂ ਬਾਅਦ ਉਸਦਾ ਪੈਰ ਵੀ ਕੱਟਣਾ ਪਿਆ ਸੀ।ਉਥੇ ਹੀ ਇਕ ਖ਼ਬਰ ਮੁਤਾਬਕ ਉਸ ਔਰਤ ਨੂੰ 16 ਸਤੰਬਰ ਨੂੰ ਸਲੂਨ ਵੱਲੋਂ 13 ਕਰੋੜ ਦਾ ਮੁਆਵਜਾ ਦੇਣਾ ਪਿਆ ਸੀ।ਮੁਆਵਜ਼ਾ ਮਿਲਣ ਤੋਂ ਬਾਅਦ ਔਰਤ ਭਾਵੁਕ ਹੋ ਗਈ।ਅੋਰਤ ਨੇ ਦੱਸਿਆ ਕਿ ਉਸਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।ਉਸਨੂੰ ਆਪਣਾ ਪੈਰ ਵੀ ਗੁਵਾਉਣਾ ਪਿਆ ਜਿਸ ਕਾਰਨ ਉਸਨੂੰ ਘੁਮਣਾ-ਫਿਰਣਾ ਵੀ ਮੁਸ਼ਕਲ ਹੋ ਗਿਆ।ਦੱਸ ਦਈਏ ਕਿ ਪੈਡੀਕਿਓਰ ਵਿਚ ਪੈਰਾਂ ਦੀ ਸਫਾਈ ਕੀਤੀ ਜਾਂਦੀ ਹੈ।

In The Market