LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

44 ਅਰਬ ਡਾਲਰ 'ਚ ਐਲਨ ਮਸਕ ਦਾ ਹੋਇਆ ਟਵਿੱਟਰ, ਹਰ ਸ਼ੇਅਰ ਲਈ 54 ਡਾਲਰ ਦੀ ਕੈਸ਼ ਡੀਲ

26a elon

ਸਾਨ ਫ੍ਰਾਂਸਿਸਕੋ: ਟੈਸਲਾ ਕੰਪਨੀ ਦੇ ਮਾਲਕ ਅਰਬਪਤੀ ਐਲਨ ਮਸਕ ਨੇ 44 ਅਰਬ ਡਾਲਰ (ਲਗਭਗ 3368 ਅਰਬ ਰੁਪਏ) ’ਚ ਟਵਿੱਟਰ ਐਕਵਾਇਰ ਕਰਨ ਦਾ ਸਮਝੌਤਾ ਕੀਤਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਮਸਕ ਨੇ 14 ਅਪ੍ਰੈਲ ਨੂੰ ਟਵਿੱਟਰ ਨੂੰ ਖ਼ਰੀਦਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਐਕਵਾਇਰ ਲਈ ਫੰਡ ਕਿਵੇਂ ਇਕੱਠਾ ਕਰਨਗੇ। ਮਸਕ ਨੇ ਕਿਹਾ ਕਿ ਉਹ ਟਵਿੱਟਰ ਨੂੰ ਇਸ ਲਈ ਖ਼ਰੀਦਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਆਜ਼ਾਦ ਮੰਚ ਦੇ ਰੂਪ ’ਚ ਆਪਣੀ ਸਮਰੱਥਾ ’ਤੇ ਖਰਾ ਉਤਰ ਪਾ ਰਿਹਾ ਹੈ।

Also Read: ਦੇਸ਼ ਵਿਰੋਧੀ ਸਮੱਗਰੀ 'ਤੇ ਭਾਰਤ ਸਰਕਾਰ ਦੀ ਕਾਰਵਾਈ, 6 ਪਾਕਿ ਚੈਨਲਾਂ ਸਣੇ 16 ਯੂਟਿਊਬ ਚੈਨਲ ਬਲੌਕ

ਟਵਿੱਟਰ ਨੇ ਕਿਹਾ ਕਿ ਐਕਵਾਇਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਇਕ ਨਿੱਜੀ ਮਲਕੀਅਤ ਵਾਲੀ ਕੰਪਨੀ ਬਣ ਜਾਵੇਗੀ। ਟਵਿੱਟਰ ਦੇ ਸੀ. ਈ. ਓ. ਪਰਾਗ ਅਗਰਵਾਲ ਨੇ ਟਵੀਟ ਕਰ ਕੇ ਕਿਹਾ, ‘‘ਟਵਿੱਟਰ ਦਾ ਇਕ ਉਦੇਸ਼ ਹੈ, ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਸਾਡੀ ਟੀਮ ਅਤੇ ਉਸ ਦੇ ਕੰਮ ’ਤੇ ਮਾਣ ਹੈ।’’

ਟਵਿੱਟਰ ਦੇ ਬੋਰਡ ਨੇ ਇਕੱਠੇ ਮਿਲ ਕੇ ਐਲਨ ਮਸਕ ਦੇ ਆਫਰ ਨੂੰ ਸਵੀਕਾਰ ਕੀਤਾ। ਇਹ ਡੀਲ ਇਸੇ ਸਾਲ ਪੂਰੀ ਕਰ ਲਈ ਜਾਵੇਗੀ। ਡੀਲ ਪੂਰੀ ਹੋਣ ਤੋਂ ਬਾਅਦ ਟਵਿੱਟਰ ਇਕ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਅਤੇ ਇਸ ਦੇ ਮਾਲਕ ਐਲਨ ਮਸਕ ਹੋਣਗੇ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਐਲਨ ਮਸਕ ਦੇ ਆਫਰ ’ਤੇ ਟਵਿੱਟਰ ਦੇ ਬੋਰਡ ਅੰਦਰ ਗੱਲਬਾਤ ਜਾਰੀ ਸੀ। ਟਵਿੱਟਰ ’ਚ 9 ਫ਼ੀਸਦੀ ਦੀ ਹਿੱਸੇਦਾਰੀ ਖ਼ਰੀਦਣ ਦੇ ਕੁਝ ਹੀ ਦਿਨਾਂ ਬਾਅਦ ਐਲਨ ਮਸਕ ਨੇ ਕਿਹਾ ਕਿ ਫ੍ਰੀ ਸਪੀਚ ਦੇ ਲਈ ਟਵਿੱਟਰ ਨੂੰ ਪ੍ਰਾਈਵੇਟ ਹੋਣਾ ਪਵੇਗਾ।

In The Market