LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਰੋਧੀ ਸਮੱਗਰੀ 'ਤੇ ਭਾਰਤ ਸਰਕਾਰ ਦੀ ਕਾਰਵਾਈ, 6 ਪਾਕਿ ਚੈਨਲਾਂ ਸਣੇ 16 ਯੂਟਿਊਬ ਚੈਨਲ ਬਲੌਕ

25a youtube

ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਕੂੜ-ਪ੍ਰਚਾਰ ਕਰਨ ਲਈ 16 ਯੂਟਿਊਬ (16 ਯੂਟਿਊਬ ਨਿਊਜ਼ ਚੈਨਲ) ਨਿਊਜ਼ ਚੈਨਲਾਂ ਨੂੰ ਬਲੌਕ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 10 ਚੈਨਲ ਭਾਰਤੀ ਅਤੇ 6 ਪਾਕਿਸਤਾਨ ਆਧਾਰਿਤ ਯੂਟਿਊਬ ਚੈਨਲ ਸਨ। ਉਨ੍ਹਾਂ ਨੂੰ ਆਈਟੀ ਨਿਯਮ, 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਕੇ ਬਲੌਕ ਕੀਤਾ ਗਿਆ ਹੈ।

Also Read: ਚੰਡੀਗੜ੍ਹ 'ਚ ਮਾਸਕ ਸਬੰਧੀ ਨਵੀਆਂ ਹਦਾਇਤਾਂ ਜਾਰੀ, ਉਲੰਘਣ 'ਤੇ ਹੋਵੇਗਾ 500 ਰੁਪਏ ਜੁਰਮਾਨਾ

ਮੰਤਰਾਲਾ ਦਾ ਕਹਿਣਾ ਹੈ ਕਿ ਇਹ ਸਾਰੇ ਯੂਟਿਊਬ ਚੈਨਲ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ, ਫਿਰਕੂ ਅਸ਼ਾਂਤੀ ਨੂੰ ਭੜਕਾਉਣ ਅਤੇ ਜਨਤਕ ਵਿਵਸਥਾ ਨੂੰ ਵਿਗਾੜਨ ਲਈ ਗਲਤ, ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਅ ਰਹੇ ਸਨ। ਬਲੌਕ ਕੀਤੇ YouTube ਨਿਊਜ਼ ਚੈਨਲਾਂ ਦੇ 68 ਕਰੋੜ ਤੋਂ ਵੱਧ ਦਰਸ਼ਕ ਸਨ।

ਇੱਕ ਭਾਈਚਾਰੇ ਨੂੰ ਅੱਤਵਾਦੀ ਵਜੋਂ ਦਰਸਾਇਆ ਗਿਆ
ਸਰਕਾਰ ਨੇ ਕਿਹਾ ਕਿ ਕਿਸੇ ਵੀ ਡਿਜੀਟਲ ਨਿਊਜ਼ ਪ੍ਰਕਾਸ਼ਕ ਨੇ ਆਈਟੀ ਨਿਯਮ, 2021 ਦੇ ਨਿਯਮ 18 ਦੇ ਤਹਿਤ ਮੰਤਰਾਲਾ ਨੂੰ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਹੈ। ਮੰਤਰਾਲਾ ਨੇ ਕਿਹਾ ਕਿ ਭਾਰਤ ਵਿੱਚ ਕੁਝ ਯੂ-ਟਿਊਬ ਚੈਨਲਾਂ ਵੱਲੋਂ ਪ੍ਰਕਾਸ਼ਿਤ ਸਮੱਗਰੀ ਵਿੱਚ ਇੱਕ ਭਾਈਚਾਰੇ ਨੂੰ ਅੱਤਵਾਦੀ ਵਜੋਂ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ, ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਵਿਚਕਾਰ ਨਫ਼ਰਤ ਨੂੰ ਉਤਸ਼ਾਹਿਤ ਕੀਤਾ ਗਿਆ। ਅਜਿਹੀ ਸਮੱਗਰੀ ਫਿਰਕੂ ਅਸ਼ਾਂਤੀ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਸੀ।

Also Read: ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਦਾ 119 ਸਾਲ ਦੀ ਉਮਰ 'ਚ ਦੇਹਾਂਤ 

ਪਾਕਿਸਤਾਨ ਸਥਿਤ ਯੂ-ਟਿਊਬ ਚੈਨਲਾਂ ਦੀ ਵਰਤੋਂ ਭਾਰਤੀ ਫੌਜ, ਜੰਮੂ-ਕਸ਼ਮੀਰ ਅਤੇ ਭਾਰਤ ਦੇ ਵਿਦੇਸ਼ ਸਬੰਧਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਭਾਰਤ ਬਾਰੇ ਝੂਠੀਆਂ ਖਬਰਾਂ ਪੋਸਟ ਕਰਨ ਲਈ ਕੀਤੀ ਜਾ ਰਹੀ ਸੀ।

In The Market