LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Zoom ਕਾਲ 'ਤੇ 900 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੇ CEO ਨੇ ਮੰਗੀ ਮੁਆਫੀ, ਕਹੀ ਇਹ ਗੱਲ

9 dec 5

ਵਾਸ਼ਿੰਗਟਨ : ਸਿਰਫ਼ ਢਾਈ ਮਿੰਟ ਦੀ ਜ਼ੂਮ ਕਾਲ (Zoom Call) 'ਤੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਵਾਲੇ ਭਾਰਤੀ ਮੂਲ ਦੇ ਸੀਈਓ ਵਿਸ਼ਾਲ ਗਰਗ ਨੇ ਆਪਣੇ ਵਿਵਹਾਰ ਲਈ ਕਰਮਚਾਰੀਆਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕੰਪਨੀ ਦੀ ਵੈੱਬਸਾਈਟ 'ਤੇ ਆਪਣਾ ਮੁਆਫੀਨਾਮਾ ਪੋਸਟ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਫੈਸਲੇ 'ਤੇ ਕਾਇਮ ਹਨ।

Also Read : SBI ਗ੍ਰਾਹਕਾਂ ਲਈ ਖੁਸ਼ਖਬਰੀ ! ਇੰਝ ਫ੍ਰੀ 'ਚ ਮਿਲਣਗੇ 2 ਲੱਖ ਰੁਪਏ, ਪੜ੍ਹੋ ਪੂਰੀ ਖ਼ਬਰ

ਇਕ ਅੰਗ੍ਰਜ਼ੀ ਵੈਬਸਾਈਟ ਦੀ ਰਿਪੋਰਟ ਮੁਤਾਬਕ ਅਮਰੀਕੀ ਕੰਪਨੀ 'ਬੇਟਰ ਡਾਟ ਕਾਮ' ਦੇ ਸੀਈਓ ਵਿਸ਼ਾਲ ਗਰਗ (CEO Vishal Garg) ਨੇ ਪਿਛਲੇ ਹਫ਼ਤੇ ਜ਼ੂਮ ਮੀਟਿੰਗ ਦੌਰਾਨ ਆਪਣੇ 900 ਕਰਮਚਾਰੀਆਂ ਨੂੰ ਝਟਕੇ 'ਚ ਨੌਕਰੀ ਤੋਂ ਕੱਢ ਦਿੱਤਾ ਸੀ। ਵਿਸ਼ਨ ਨੇ ਜ਼ੂਮ 'ਤੇ ਇਕ ਵੈਬਿਨਾਰ ਆਯੋਜਿਤ ਕੀਤਾ ਸੀ, ਜਿਸ ਵਿਚ ਉਸ ਨੇ 900 ਤੋਂ ਵੱਧ ਕਰਮਚਾਰੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਮੁਲਾਜ਼ਮਾਂ ਲਈ ਬਹੁਤ ਹੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਉਦੋਂ ਤੋਂ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।

Also Read : ਇਸ ਦੇਸ਼ ਨੇ ਦਿੱਤੀ ਮੌਤ ਦੀ ਮਸ਼ੀਨ ਨੂੰ ਮਨਜ਼ੂਰੀ, ਬਿਨਾ ਦਰਦ 1 ਮਿੰਟ 'ਚ ਨਿਕਲ ਜਾਣਗੇ ਸਾਹ

ਹੁਣ ਵਿਸ਼ਾਲ ਗਰਗ ਨੇ ਬਰਖਾਸਤ ਮੁਲਾਜ਼ਮਾਂ ਤੋਂ ਮੁਆਫੀ ਮੰਗ ਲਈ ਹੈ। ਉਸ ਨੇ ਕਿਹਾ ਹੈ, 'ਮੈਂ ਜਿਸ ਤਰ੍ਹਾਂ ਨਾਲ ਇਸ ਪੂਰੇ ਮਾਮਲੇ ਨੂੰ ਹੈਂਡਲ ਕੀਤਾ ਉਸ ਲਈ ਮੈਨੂੰ ਅਫਸੋਸ ਹੈ। ਮੈਂ ਪ੍ਰਭਾਵਿਤ ਲੋਕਾਂ ਅਤੇ ਕੰਪਨੀ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਆਪਣੀ ਪ੍ਰਸ਼ੰਸਾ ਅਤੇ ਸਤਿਕਾਰ ਪ੍ਰਗਟ ਕਰਨ ਵਿੱਚ ਅਸਫਲ ਰਿਹਾ। ਉਸਨੇ ਅੱਗੇ ਕਿਹਾ ਕਿ ਕਰਮਚਾਰੀਆਂ ਨੂੰ ਬਰਖਾਸਤ ਕਰਨਾ ਮੇਰਾ ਫੈਸਲਾ ਸੀ,ਪਰ ਮੈਂ ਇਸ ਨੂੰ ਸਹੀ ਢੰਗ ਨਾਲ ਸੰਚਾਰ ਕਰਨ ਵਿੱਚ ਅਸਫਲ ਰਿਹਾ ਅਤੇ ਮੈਨੂੰ ਇਸ ਦਾ ਅਫਸੋਸ ਹੈ।

Also Read : ਅੱਜ ਖਤਮ ਹੋ ਸਕਦੈ ਕਿਸਾਨ ਅੰਦੋਲਨ ! ਦੁਪਹਿਰ 12 ਵਜੇ ਤੋਂ ਬਾਅਦ ਹੋ ਸਕਦਾ ਹੈ ਐਲਾਨ

ਸੀਈਓ ਵਿਸ਼ਾਲ ਗਰਗ (CEO Vishal Garg) ਨੇ ਆਪਣੇ ਕਰਮਚਾਰੀਆਂ ਲਈ 'ਬਹੁਤ ਹੌਲੀ ਕਰਮਚਾਰੀ' ਸਮੇਤ ਕਈ ਸਟਿੰਗਿੰਗ ਸ਼ਬਦਾਂ ਦੀ ਵਰਤੋਂ ਕੀਤੀ। ਮੁਲਾਜ਼ਮਾਂ ਨੇ ਇਨ੍ਹਾਂ ਸ਼ਬਦਾਂ ’ਤੇ ਇਤਰਾਜ਼ ਵੀ ਕੀਤਾ ਸੀ। ਗਰਗ ਨੂੰ ਸੋਸ਼ਲ ਮੀਡੀਆ (Social Media) 'ਤੇ ਆਪਣੇ ਵਿਵਹਾਰ ਨੂੰ ਲੈ ਕੇ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਮੁਆਫੀ ਮੰਗ ਕੇ ਇਸ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

Also Read : 10 ਦਸੰਬਰ ਤੋਂ ਘੱਟ ਜਾਵੇਗਾ ਟ੍ਰੇਨਾਂ ਦਾ ਕਿਰਾਇਆ, ਦੇਖੋ ਲਿਸਟ

ਉਸ ਨੇ ਕਿਹਾ, 'ਮੈਨੂੰ ਅਹਿਸਾਸ ਹੈ ਕਿ ਮੈਂ ਇੱਕ ਬੁਰੀ ਖ਼ਬਰ ਨੂੰ ਹੋਰ ਵੀ ਬੁਰੇ ਰੂਪ ਵਿੱਚ ਪੇਸ਼ ਕੀਤਾ। ਮੈਂ ਆਪਣੀ ਗਲਤੀ ਲਈ ਮੁਆਫੀ ਮੰਗਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ ਅਜਿਹਾ ਕੁਝ ਨਹੀਂ ਹੋਵੇਗਾ। ਮੈਂ ਇਸ ਗਲਤੀ ਤੋਂ ਬਹੁਤ ਕੁਝ ਸਿੱਖਿਆ ਹੈ।'' ਹਾਲਾਂਕਿ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਜ਼ਾਰ ਦੇ ਦਬਾਅ ਨੂੰ ਦੇਖਦੇ ਹੋਏ ਕਈ ਵਾਰ ਸਖਤ ਫੈਸਲੇ ਲੈਣੇ ਪੈਂਦੇ ਹਨ।

In The Market