LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਦਸੰਬਰ ਤੋਂ ਘੱਟ ਜਾਵੇਗਾ ਟ੍ਰੇਨਾਂ ਦਾ ਕਿਰਾਇਆ, ਦੇਖੋ ਲਿਸਟ

8d train

ਨਵੀਂ ਦਿੱਲੀ: 10 ਦਸੰਬਰ ਤੋਂ ਰੇਲ ਯਾਤਰੀ (Train passengers) 31 ਟ੍ਰੇਨਾਂ 'ਚ ਜਨਰਲ ਟਿਕਟ (General ticket) 'ਤੇ ਵੀ ਯਾਤਰਾ ਕਰ ਸਕਣਗੇ। ਭਾਰਤੀ ਰੇਲਵੇ (Indian Railways) ਨੇ ਕੋਵਿਡ ਮਹਾਮਾਰੀ (Covid epidemic) ਤੋਂ ਪਹਿਲਾਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਇਸ ਨਾਲ ਰੇਲ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਗ਼ੈਰ-ਰਾਖਵੀਆਂ ਟ੍ਰੇਨਾਂ ਲਈ ਘੱਟ ਕਿਰਾਇਆ ਦੇਣਾ ਪਵੇਗਾ, ਪਰ ਯਾਤਰੀਆਂ ਨੂੰ ਸਫ਼ਰ ਦੌਰਾਨ ਕੋਵਿਡ ਪ੍ਰੋਟੋਕਾਲ (Covid Protocol) ਦੀ ਪਾਲਣਾ ਕਰਨੀ ਹੀ ਪਵੇਗੀ।

Also Read: CDS ਜਨਰਲ ਬਿਪਿਨ ਰਾਵਤ ਦੇ ਦੇਹਾਂਤ 'ਤੇ ਰਾਸ਼ਟਰਪਤੀ, PM ਸਣੇ ਕਈ ਨੇਤਾਵਾਂ ਨੇ ਜਤਾਇਆ ਦੁੱਖ

ਲਗਪਗ 95 ਫ਼ੀਸਦ ਟ੍ਰੇਨਾਂ ਪਟੜੀ 'ਤੇ
ਰੇਲਵੇ ਟ੍ਰੇਨਾਂ ਨੂੰ ਸਪੈਸ਼ਲ ਕੈਟਾਗਰੀ 'ਚ ਚਲਾਉਣ ਦੀ ਸ਼ੁਰੂਆਤ ਟ੍ਰੇਨਾਂ 'ਚ ਭੀੜ ਨੂੰ ਕਾਬੂ ਕਰ ਕੇ ਯਾਤਰੀਆਂ ਨੂੰ ਸਹੂਲਤ ਦੇਣ ਲਈ ਕੀਤੀ ਸੀ। ਅਸਲ ਵਿਚ ਸਪੈਸ਼ਲ ਟ੍ਰੇਨਾਂ ਦਾ ਕਿਰਾਇਆ ਨਾਰਮਲ ਟ੍ਰੇਨ ਤੋਂ ਜ਼ਿਆਦਾ ਹੁੰਦਾ ਹੈ। ਰੇਲਵੇ ਨੇ ਪੈਸੰਜਰ ਟ੍ਰੇਨਾਂ (Passenger Trains) 'ਚ ਵੀ ਕਰੀਬ 70 ਫ਼ੀਸਦ ਟ੍ਰੇਨਾਂ ਨੂੰ ਮੇਲ ਐਕਸਪ੍ਰੈੱਸ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸਫ਼ਰ ਕਰਨ ਲਈ ਮੁਸਾਫ਼ਰਾਂ ਨੂੰ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਸੀ।


Also Read: ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਗਰਜੇ ਟਿਕੈਤ, ਕਿਹਾ-'ਸਰਕਾਰ ਨੂੰ ਮਿਲਿਆ ਸਬਕ'

ਗ਼ੈਰ-ਰਾਖਵੀਂ ਟਿਕਟ 'ਤੇ ਵੀ ਯਾਤਰਾ
10 ਦਸੰਬਰ ਤੋਂ ਰੇਲ ਯਾਤਰੀ 31 ਟ੍ਰੇਨਾਂ 'ਚ ਗ਼ੈਰ-ਰਾਖਵੀ ਟਿਕਟ 'ਤੇ ਵੀ ਯਾਤਰਾ ਕਰ ਸਕਣਗੇ। ਇਸ ਦੇ ਨਾਲ ਹੀ ਯਾਤਰੀਆਂ ਨੂੰ ਕਿਰਾਏ 'ਚ ਵੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦਿਵਿਆਂਗ ਤੇ ਔਰਤਾਂ ਲਈ ਰਾਖਵੇਂ ਡੱਬਿਆਂ 'ਚ ਵੀ ਸੰਬੰਧਤ ਯਾਤਰੀ ਗ਼ੈਰ-ਰਾਖਵੀਂ ਟਿਕਟ ਲੈ ਕੇ ਯਾਤਰਾ ਬਿਨਾਂ ਪਰੇਸ਼ਾਨੀ ਸਫ਼ਰ ਕਰ ਸਕਣਗੇ। ਚੱਲੋ ਦੱਸਦੇ ਹਾਂ ਕਿ ਕਿਹੜੀਆਂ ਟ੍ਰੇਨਾਂ 'ਚ ਤੁਹਾਨੂੰ ਗ਼ੈਰ-ਰਾਖਵੀਆਂ ਟਿਕਟਾਂ 'ਤੇ ਯਾਤਰਾ ਕਰਨ ਦੀ ਸਹੂਲਤ ਮਿਲੇਗੀ।

Also Read: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣਗੇ ਸੁੱਚਾ ਸਿੰਘ ਛੋਟੇਪੁਰ, ਬਟਾਲਾ ਤੋਂ ਮਿਲ ਸਕਦੀ ਹੈ ਟਿਕਟ

ਇਨ੍ਹਾਂ ਟਰੇਨਾਂ 'ਚ ਮਿਲੇਗੀ ਸਹੂਲਤ
ਹੇਮਕੁੰਟ ਐਕਸਪ੍ਰੈਸ
ਦੇਹਰਾਦੂਨ-ਅੰਮ੍ਰਿਤਸਰ ਜੰਕਸ਼ਨ- ਦੇਹਰਾਦੂਨ ਐਕਸਪ੍ਰੈਸ
ਜੰਮੂ ਤਵੀ - ਵਾਰਾਣਸੀ - ਜੰਮੂ ਤਵੀ ਐਕਸਪ੍ਰੈਸ
ਹੁਸ਼ਿਆਰਪੁਰ-ਦਿੱਲੀ-ਹੁਸ਼ਿਆਰਪੁਰ
ਚੰਡੀਗੜ੍ਹ - ਪ੍ਰਯਾਗਰਾਜ ਸੰਗਮ - ਚੰਡੀਗੜ੍ਹ ਐਕਸਪ੍ਰੈਸ
ਫਾਜ਼ਿਲਕਾ-ਦਿੱਲੀ ਜੰਕਸ਼ਨ-ਫਾਜ਼ਿਲਕਾ
ਅਣਚਾਹਰ ਐਕਸਪ੍ਰੈਸ
ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ
ਦੌਲਤਪੁਰ ਚੌਕ-ਦਿੱਲੀ ਜੰਕਸ਼ਨ-ਦੌਲਤਪੁਰ
ਬਰੇਲੀ-ਨਵੀਂ ਦਿੱਲੀ- ਬਰੇਲੀ ਇੰਟਰਸਿਟੀ
ਬਰੇਲੀ-ਵਾਰਾਨਸੀ-ਬਰੇਲੀ ਇੰਟਰਸਿਟੀ
ਬਰੇਲੀ - ਪ੍ਰਯਾਗਰਾਜ ਸੰਗਮ - ਬਰੇਲੀ ਯਾਤਰੀ
ਦੇਹਰਾਦੂਨ-ਵਾਰਾਨਸੀ-ਦੇਹਰਾਦੂਨ ਐਕਸਪ੍ਰੈਸ
ਦੇਹਰਾਦੂਨ-ਦਿੱਲੀ ਜੰਕਸ਼ਨ- ਦੇਹਰਾਦੂਨ ਮਸੂਰੀ ਐਕਸਪ੍ਰੈਸ
ਦਿੱਲੀ ਜੰਕਸ਼ਨ-ਪ੍ਰਤਾਪਗੜ੍ਹ ਜੰਕਸ਼ਨ-ਦਿੱਲੀ ਜੰਕਸ਼ਨ ਪਦਮਾਵਤ ਐਕਸਪ੍ਰੈਸ
ਜਲੰਧਰ ਸਿਟੀ - ਨਵੀਂ ਦਿੱਲੀ - ਜਲੰਧਰ ਸਿਟੀ ਐਕਸਪ੍ਰੈਸ
ਨਵੀਂ ਦਿੱਲੀ-ਲੋਹੀਆ ਖਾਸ ਜੰਕਸ਼ਨ-ਨਵੀਂ ਦਿੱਲੀ ਸਰਬੱਤ ਦਾ ਭਲਾ ਐਕਸਪ੍ਰੈਸ
ਮੋਗਾ ਇੰਟਰਸਿਟੀ
ਪ੍ਰਯਾਗਰਾਜ ਨੌਚੰਡੀ ਐਕਸਪ੍ਰੈਸ
ਵਾਰਾਣਸੀ ਜੰਕਸ਼ਨ-ਲਖਨਊ-ਵਾਰਾਨਸੀ ਜੰਕਸ਼ਨ ਸੁਪਰਫਾਸਟ ਸ਼ਟਲ ਐਕਸਪ੍ਰੈਸ

In The Market