LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 'ਚ ਗਰਮੀ ਨੇ ਮਚਾਈ ਤਬਾਹੀ, ਸਕੂਲ-ਕਾਲਜ ਬੰਦ

temp

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਵਿੱਚ ਇਨ੍ਹਾਂ ਦਿਨਾਂ (Summer) ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਬੀਤੇ ਦਿਨੀ ਸਕੂਲ ਤੇ ਕਾਲਜ ਵੀ ਬੰਦ ਰਹੇ। ਦੱਸ ਦੇਈਏ ਕਿ ਪੱਛਮੀ ਕੈਨੇਡੀਅਨ ਸੂਬਾ ਬੇਰਹਿਮ ਸਰਦੀਆਂ ਤੇ ਬਰਫਬਾਰੀ ਲਈ ਜਾਣਿਆ ਜਾਂਦਾ ਹੈ, ਪਰ ਇੱਥੇ ਹਫ਼ਤੇ ਦੇ ਅੰਤ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਇਸ ਸਾਲ ਦਾ ਤਾਪਮਾਨ 100 ਡਿਗਰੀ ਫਾਰਨਹੀਟ ਨੂੰ ਵੀ ਪਾਰ ਕਰ ਗਿਆ।

Read this- ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ

100 ਡਿਗਰੀ ਫਾਰਨਹੀਟ ਤੋਂ ਪਾਰ ਤਾਪਮਾਨ
ਵੈਨਕੂਵਰ ਤੋਂ 200 ਕਿਲੋਮੀਟਰ (124 ਮੀਲ) ਉੱਤਰ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲਿਟਨ 'ਚ ਐਤਵਾਰ ਨੂੰ ਤਾਪਮਾਨ 46 ਡਿਗਰੀ ਸੈਲਸੀਅਸ (115.88 ਐਫ) ਤੋਂ ਉੱਪਰ ਦਰਜ ਕੀਤਾ ਗਿਆ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਮੁਤਾਬਕ, ਸਾਲ 1937 ਵਿੱਚ ਸਸਕੈਚੇਵਾਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਸੀ। ਇਸ ਗਰਮੀ ਨੇ ਪੱਛਮੀ ਕੈਨੇਡਾ ਵਿੱਚ ਵੀ ਕਈ ਸਥਾਨਕ ਰਿਕਾਰਡਾਂ ਨੂੰ ਤੋੜ ਦਿੱਤਾ ਹੈ।

Read this: ਨਵਜੋਤ ਸਿੱਧੂ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ : ਰਾਹੁਲ ਗਾਂਧੀ

ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਤੋੜ ਦਿੱਤੇ ਗਏ ਹਨ। ਹਾਲਾਂਕਿ, ਵਾਤਾਵਰਣ ਕਨੈਡਾ ਨੇ ਭਵਿੱਖਬਾਣੀ ਕੀਤੀ ਸੀ ਕਿ  ਮੰਗਲਵਾਰ ਨੂੰ ਤਾਪਮਾਨ ਥੋੜਾ ਜਿਹਾ ਘਟ ਜਾਵੇਗਾ ਅਤੇ ਮੌਸਮ ਠੰਢਾ ਹੋਣਾ ਸ਼ੁਰੂ ਹੋ ਜਾਵੇਗਾ। 

In The Market