LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Pit Bull ਨੇ ਵੱਢਿਆ ਮਾਡਲ ਦਾ ਬੁੱਲ੍ਹ, ਖਰਚ ਕਰਨੇ ਪਏ ਤਿੰਨ ਕਰੋੜ ਰੁਪਏ

26 nov 24

ਯੂਐਸ : ਕੁੱਤੇ ਦੇ ਹਮਲੇ ਦਾ ਸ਼ਿਕਾਰ ਹੋਈ ਕੈਲੀਫੋਰਨੀਆ (California) ਦੀ ਮਾਡਲ ਨੇ ਕਰੀਬ 3 ਕਰੋੜ ਰੁਪਏ ਖਰਚ ਕੇ ਆਪਣੀ ਸਰਜਰੀ ਕਰਵਾਈ। ਦਰਅਸਲ ਰਿਸ਼ਤੇਦਾਰ ਦੇ ਪਾਲਤੂ ਕੁੱਤੇ ਨੇ 22 ਸਾਲਾ ਬਰੁਕਲਿਨ ਖੋਰੀ ਨਾਂ ਦੀ ਇਸ ਮਾਡਲ ਦੇ ਨੱਕ ਦੇ ਉਪਰਲੇ ਬੁੱਲ੍ਹ ਅਤੇ ਹੇਠਲੇ ਹਿੱਸੇ ਨੂੰ ਕੱਟ ਦਿੱਤਾ ਸੀ।

ਮਾਡਲ ਬਰੁਕਲਿਨ (Brooklyn) ਨੇ ਦੱਸਿਆ ਕਿ ਇਹ ਘਟਨਾ ਪਿਛਲੇ ਸਾਲ 3 ਨਵੰਬਰ ਨੂੰ ਵਾਪਰੀ ਸੀ। ਉਹ ਕੁੱਤੇ ਨੂੰ ਪਿਆਰ ਕਰਦੀ ਸੀ। ਅਤੇ ਜਿਵੇਂ ਹੀ ਉਸਨੇ ਕੁੱਤੇ ਦੇ ਸਿਰ 'ਤੇ ਆਪਣਾ ਹੱਥ ਰੱਖਿਆ, ਉਸੇ ਸਮੇਂ ਪਿਟ ਬੁੱਲ ਨੇ ਉਸ 'ਤੇ ਹਮਲਾ ਕਰ ਦਿੱਤਾ। ਮਾਡਲ ਨੇ ਦੱਸਿਆ ਕਿ ਉਸ ਦਿਨ ਉਸ ਨੇ ਆਪਣੇ ਕਰੀਅਰ ਦੇ ਪਹਿਲੇ ਟੀਵੀ ਕਮਰਸ਼ੀਅਲ ਦੀ ਸ਼ੂਟਿੰਗ ਕਰਨੀ ਸੀ।

Also Read : ਸੁਨੀਲ ਜਾਖੜ ਨੇ ਸ਼ਾਇਰਾਨਾ ਅੰਦਾਜ਼ 'ਚ ਸਿੱਧੂ 'ਤੇ ਕਸੇ ਤੰਜ

ਪਰ ਕੁੱਤੇ ਦੇ ਇਸ ਹਮਲੇ ਕਾਰਨ ਉਸ ਨੂੰ ਇਹ ਇਸ਼ਤਿਹਾਰ (Advertisment) ਦੇਣ ਤੋਂ ਇਨਕਾਰ ਕਰਨਾ ਪਿਆ। ਇਸ ਨਾਲ ਬਰੁਕਲਿਨ ਨੂੰ ਲੱਗਾ ਜਿਵੇਂ ਉਸ ਦਾ ਕਰੀਅਰ ਖਤਮ ਹੋ ਗਿਆ ਹੈ ਕਿਉਂਕਿ ਕੁੱਤੇ ਦੇ ਹਮਲੇ ਨਾਲ ਉਸ ਦਾ ਨੱਕ ਅਤੇ ਬੁੱਲ ਪੂਰੀ ਤਰ੍ਹਾਂ ਖਰਾਬ ਹੋ ਗਏ ਸਨ।ਪਰ ਬਰੁਕਲਿਨ (Brooklyn) ਨੇ ਹਾਰ ਨਹੀਂ ਮੰਨੀ। ਉਸਨੇ ਬੁੱਲ੍ਹ ਅਤੇ ਨੱਕ ਦੀ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ।

ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ (Youtube Channel) 'ਤੇ ਦਿੱਤੀ ਹੈ। ਉਸਨੇ ਦੱਸਿਆ ਕਿ ਉਹ ਕੁਝ ਦਿਨ ਇਸ ਸਰਜਰੀ ਦੀ ਪ੍ਰਕਿਰਿਆ ਵਿੱਚੋਂ ਲੰਘੀ। ਸਰਜਰੀ ਤੋਂ ਪਹਿਲਾਂ ਬਰੁਕਲਿਨ (Brooklyn)  ਨੇ ਕਿਹਾ, 'ਮੈਂ ਫਿਰ ਤੋਂ ਠੀਕ ਹੋਣ ਲਈ ਤਿਆਰ ਹਾਂ। ਅਤੇ ਮੈਨੂੰ ਉਮੀਦ ਹੈ ਕਿ ਇਸ ਸਰਜਰੀ ਤੋਂ ਬਾਅਦ ਮੇਰੀ ਮੁਸਕਰਾਹਟ ਵਾਪਸ ਆ ਜਾਵੇਗੀ। ਹਾਲਾਂਕਿ ਇਸ ਸੱਟ ਕਾਰਨ ਮੇਰੇ ਕਰੀਅਰ 'ਤੇ ਜੋ ਬ੍ਰੇਕ ਲੱਗਾ ਹੈ, ਉਸ ਲਈ ਮੈਨੂੰ ਅਫਸੋਸ ਹੈ।

Also Read : ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈਕੇ ਦਿੱਤਾ ਵੱਡਾ ਬਿਆਨ

17 ਨਵੰਬਰ ਨੂੰ ਸਰਜਰੀ ਤੋਂ ਬਾਅਦ ਉਸ ਨੇ ਦੱਸਿਆ, 'ਮੈਂ ਬਿਲਕੁਲ ਵੀ ਆਪਣਾ ਮੂੰਹ ਨਹੀਂ ਹਿਲਾ ਪਾ ਰਹੀ ਹਾਂ। ਇਸ ਲਈ ਮੈਨੂੰ ਆਪਣੇ ਨੱਕ ਉੱਤੇ ਫੀਡਿੰਗ ਟਿਊਬ ਲਗਾਉਣੀ ਪੈਂਦੀ ਹੈ। ਮੈਨੂੰ ਤਰਲ ਖੁਰਾਕ 'ਤੇ ਨਿਰਭਰ ਹੋਣਾ ਪਿਆ ਰਿਹਾ ਹੈ। ਇੱਥੋਂ ਤੱਕ ਕਿ ਮੈਨੂੰ ਸਰਜਰੀ ਤੋਂ ਬਾਅਦ ਕੁਝ ਦਿਨ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ। ਇਹ ਮੇਰੇ ਲਈ ਪਰੇਸ਼ਾਨੀ ਦਾ ਸਮਾਂ ਹੈ। ਇਸ ਲਈ ਮੈਂ ਆਪਣੇ ਲਈ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਚਾਹੁੰਦੀ ਹਾਂ।

Also Read : ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ ਭਾਬੀ, ਨਾਰਾਜ਼ ਦਿਓਰ ਨੇ ਵੱਢ 'ਤਾ ਗਲ਼ਾ

ਇਸ ਤੋਂ ਬਾਅਦ ਮੰਗਲਵਾਰ ਨੂੰ ਜਦੋਂ ਬਰੁਕਲਿਨ  (Brooklyn)  ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਨੇ ਇੰਸਟਾਗ੍ਰਾਮ (Instagram) 'ਤੇ ਆਪਣੀ ਇਕ ਵੀਡੀਓ ਜਾਰੀ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਹੁਣ ਉਸ ਦੀ ਮੁਸਕਰਾਹਟ ਵਿਚ ਕੁਝ ਫਰਕ ਜ਼ਰੂਰ ਆਇਆ ਹੋਵੇਗਾ। ਦੱਸ ਦੇਈਏ ਕਿ ਬਰੁਕਲਿਨ ਵਿੱਚ ਹੋਈ ਇਸ ਸਰਜਰੀ ਵਿੱਚ ਕਰੀਬ 3 ਕਰੋੜ ਰੁਪਏ ਖਰਚ ਹੋਏ ਹਨ। ਜਦੋਂਕਿ ਡਾਕਟਰਾਂ ਨੇ ਕਿਹਾ ਹੈ ਕਿ ਹੋਰ ਸਰਜਰੀ ਦੀ ਲੋੜ ਪੈ ਸਕਦੀ ਹੈ।

In The Market