ਭੋਪਾਲ- ਮੱਧ ਪ੍ਰਦੇਸ਼ (MP) ਦੇ ਜਬਲਪੁਰ ਸ਼ਹਿਰ ਵਿਚ ਇਕ 30 ਸਾਲਾ ਵਿਅਕਤੀ ਨੇ ਆਪਣੀ ਭਾਬੀ (Sister-in-law) ਦੀ ਕਥਿਤ ਤੌਰ ਉੱਤੇ ਹੱਤਿਆ (Murder) ਕਰ ਦਿੱਤਾ। ਦੋਸ਼ ਹੈ ਕਿ ਮ੍ਰਿਤਕਾ ਨੇ ਉਸ ਵਿਅਕਤੀ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਉਹ ਗੱਲ ਕਰ ਰਹੀ ਸੀ। ਇਸ ਤੋਂ ਨਾਰਾਜ਼ ਹੋ ਕੇ ਦੋਸ਼ੀ ਨੇ ਮਹਿਲਾ ਦਾ ਦਾਤੀ ਨਾਲ ਵੱਢ ਕੇ ਕਤਲ ਕਰ ਦਿੱਤਾ।
Also Read: ਕੱਚੇ ਮੁਲਾਜ਼ਮਾਂ ਨੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੋਕੀ ਡਿਪਟੀ CM ਰੰਧਾਵਾ ਦੀ ਗੱਡੀ
ਹਨੁਮੰਤਲ ਥਾਣਾ ਦੇ ਅਧਿਕਾਰੀ ਉਮੇਸ਼ ਗੋਲਾਨੀ ਨੇ ਦੱਸਿਆ ਕਿ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਭੰਤਲਿਆ ਮੁਹੱਲੇ ਦਾ ਰਹਿਣ ਵਾਲਾ ਦੋਸ਼ੀ ਰਾਜਾ ਚੱਕਰਵਰਤੀ ਦਾਤੀ ਲੈ ਕੇ ਥਾਣੇ ਪਹੁੰਚਿਆ। ਉਨ੍ਹਾਂ ਕਿਹਾ ਕਿ ਚੱਕਰਵਰਤੀ ਨੇ ਕਥਿਤ ਤੌਰ ਉੱਤੇ ਆਪਣੇ ਭਰਾ ਦੀ ਪਤਨੀ ਰੌਸ਼ਨੀ ਦਾ ਗਲ਼ਾ ਵੱਢ ਦਿੱਤਾ। ਇਹ ਘਟਨਾ ਉਸ ਵੇਲੇ ਹੋਈ ਜਦੋਂ ਰੌਸ਼ਨੀ ਕਿਸੇ ਨਾਲ ਗੱਲ ਕਰ ਰਹੀ ਸੀ।
Also Read: Airtel ਰੀਚਾਰਜ ਅੱਜ ਤੋਂ ਹੋਏ ਮਹਿੰਗੇ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ
ਪੁਲਿਸ ਮੁਤਾਬਕ ਜਦੋਂ ਰੌਸ਼ਨੀ ਨੇ ਉਸ ਵਿਅਕਤੀ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਉਹ ਗੱਲ ਕਰ ਰਹੀ ਸੀ ਤਾਂ ਰਾਜਾ ਨੇ ਰੌਸ਼ਨੀ ਦਾ ਕਤਲ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਦੋਸ਼ੀ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਮਹਿਲਾ ਲਹੂ-ਲੁਹਾਨ ਪਈ ਹੋਈ ਸੀ ਤੇ ਉਸ ਦੀ ਗਰਦਨ ‘ਤੇ ਗਹਿਰੀ ਸੱਟ ਲੱਗੀ ਸੀ।
Also Read: Anti Obesity Day: ਮੋਟੇ ਲੋਕਾਂ ਨੂੰ ਰਹਿੰਦੈ ਇਨ੍ਹਾਂ 5 ਬਿਮਾਰੀਆਂ ਦਾ ਸਭ ਤੋਂ ਵਧੇਰੇ ਖ਼ਤਰਾ
ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਵੇਲੇ ਪੀੜਤਾ ਦਾ ਪਤੀ, ਬੱਚੇ ਤੇ ਪਰਿਵਾਰ ਦੇ ਹੋਰ ਮੈਂਬਰ ਘਰ ਵਿਚ ਮੌਜੂਦ ਨਹੀਂ ਸਨ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।



