LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Airtel ਰੀਚਾਰਜ ਅੱਜ ਤੋਂ ਹੋਏ ਮਹਿੰਗੇ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

26n7

ਨਵੀਂ ਦਿੱਲੀ- ਏਅਰਟੈੱਲ (Airtel) ਦੀਆਂ ਨਵੀਆਂ ਦਰਾਂ (New Rate) ਅੱਜ ਤੋਂ ਲਾਗੂ ਹੋ ਗਈਆਂ ਹਨ। ਕੰਪਨੀ ਨੇ ਪਿਛਲੇ ਹਫਤੇ ਪ੍ਰੀਪੇਡ ਪਲਾਨ (Prepaid plans) ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਪ੍ਰੀਪੇਡ ਪਲਾਨ ਤੋਂ ਇਲਾਵਾ ਏਅਰਟੈੱਲ ਨੇ ਡਾਟਾ ਐਡ-ਆਨ ਪਲਾਨ (Data add-on plan) ਨੂੰ ਵੀ ਮਹਿੰਗਾ ਕਰ ਦਿੱਤਾ ਹੈ। ਵੋਡਾਫੋਨ-ਆਈਡੀਆ (Vi) ਦੇ ਪਲਾਨ ਵੀ ਕੱਲ੍ਹ ਤੋਂ ਮਹਿੰਗੇ ਹੋ ਗਏ ਹਨ।

Also Read: Anti Obesity Day: ਮੋਟੇ ਲੋਕਾਂ ਨੂੰ ਰਹਿੰਦੈ ਇਨ੍ਹਾਂ 5 ਬਿਮਾਰੀਆਂ ਦਾ ਸਭ ਤੋਂ ਵਧੇਰੇ ਖ਼ਤਰਾ

ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਜ਼ਿਆਦਾਤਰ ਪਲਾਨ ਇੱਕੋ ਜਿਹੇ ਹਨ। ਏਅਰਟੈੱਲ ਦੇ ਪਲਾਨ 500 ਰੁਪਏ ਤੱਕ ਮਹਿੰਗੇ ਹੋ ਗਏ ਹਨ। ਕੰਪਨੀ ਨੇ ਆਪਣੇ ਮਸ਼ਹੂਰ ਪਲਾਨ ਨੂੰ ਵੀ ਮਹਿੰਗਾ ਕਰ ਦਿੱਤਾ ਹੈ। ਨਵੀਂਆਂ ਕੀਮਤਾਂ ਨੂੰ ਅਧਿਕਾਰਤ ਸਾਈਟ 'ਤੇ ਸੂਚੀਬੱਧ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਪਲਾਨ ਦੀ ਕੀਮਤ ਵਧਾਉਣ ਨਾਲ ਉਨ੍ਹਾਂ ਨੂੰ ਪ੍ਰਤੀ ਯੂਜ਼ਰ ਔਸਤ ਮਾਲੀਆ (ARPU) 200 ਰੁਪਏ ਤੱਕ ਪਹੁੰਚਣ 'ਚ ਮਦਦ ਮਿਲੇਗੀ। Vi ਨੇ ਪਲਾਨ ਵਧਾਉਣ ਦਾ ਵੀ ਇਹੀ ਕਾਰਨ ਦੱਸਿਆ ਹੈ।

Also Read: ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਜਨਤਾ ਲਈ ਨਹਾਉਣਾ-ਧੋਣਾ ਵੀ ਹੋਇਆ ਔਖਾ, ਵਧੇ ਰੇਟ

ਕੰਪਨੀ ਨੇ ਏਅਰਟੈੱਲ ਦੇ ਬੇਸ ਪਲਾਨ ਨੂੰ ਵਧਾ ਦਿੱਤਾ ਹੈ ਜੋ ਕਿ 79 ਰੁਪਏ ਤੋਂ 99 ਰੁਪਏ ਸੀ। ਯਾਨੀ ਬੇਸ ਪਲਾਨ ਦੀ ਕੀਮਤ 'ਚ 20 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਇਸ ਤੋਂ ਪਹਿਲਾਂ ਵੀ ਬੇਸ ਪਲਾਨ ਨੂੰ ਮਹਿੰਗਾ ਕਰ ਚੁੱਕੀ ਹੈ। ਸਿਮ ਨੂੰ ਚਾਲੂ ਰੱਖਣ ਲਈ ਗਾਹਕਾਂ ਨੂੰ ਹੁਣ ਘੱਟੋ-ਘੱਟ 99 ਰੁਪਏ ਦਾ ਰੀਚਾਰਜ ਕਰਨਾ ਹੋਵੇਗਾ। ਏਅਰਟੈੱਲ ਦਾ 149 ਰੁਪਏ ਵਾਲਾ ਪਲਾਨ 179 ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ ਏਅਰਟੈੱਲ ਨੇ 219 ਰੁਪਏ ਵਾਲੇ ਪਲਾਨ ਦੀ ਕੀਮਤ ਵਧਾ ਕੇ 265 ਰੁਪਏ ਕਰ ਦਿੱਤੀ ਹੈ। ਕੰਪਨੀ ਦਾ 249 ਰੁਪਏ ਵਾਲਾ ਪਲਾਨ ਹੁਣ 299 ਰੁਪਏ ਦਾ ਹੋ ਗਿਆ ਹੈ, ਜਦਕਿ 298 ਰੁਪਏ ਵਾਲੇ ਪਲਾਨ ਲਈ ਹੁਣ 359 ਰੁਪਏ ਖਰਚ ਕਰਨੇ ਪੈਣਗੇ।

Also Read: Farmers Protest: ਗਾਜ਼ੀਪੁਰ ਬਾਰਡਰ 'ਤੇ ਵਧਿਆ ਇਕੱਠ, ਦਿੱਲੀ ਪੁਲਿਸ ਨੇ ਕੀਤੀ ਅਪੀਲ

ਕੰਪਨੀ ਦਾ 399 ਰੁਪਏ ਵਾਲਾ ਪਲਾਨ ਹੁਣ 479 ਰੁਪਏ ਦਾ ਹੋ ਗਿਆ ਹੈ। ਏਅਰਟੈੱਲ ਦੇ 449 ਰੁਪਏ ਵਾਲੇ ਪਲਾਨ ਲਈ ਹੁਣ ਤੁਹਾਨੂੰ 549 ਰੁਪਏ ਖਰਚ ਕਰਨੇ ਪੈਣਗੇ। ਕੰਪਨੀ ਦੇ ਪ੍ਰਸਿੱਧ 598 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 719 ਰੁਪਏ ਹੋ ਗਈ ਹੈ। 379 ਰੁਪਏ ਦਾ ਪਲਾਨ ਹੁਣ 455 ਰੁਪਏ ਦਾ ਹੋ ਗਿਆ ਹੈ। ਏਅਰਟੈੱਲ ਦਾ 698 ਰੁਪਏ ਵਾਲਾ ਪਲਾਨ 839 ਰੁਪਏ, 1498 ਰੁਪਏ ਦਾ ਪਲਾਨ 1799 ਰੁਪਏ ਅਤੇ 2498 ਰੁਪਏ ਵਾਲਾ ਪਲਾਨ 2999 ਰੁਪਏ ਦਾ ਹੋ ਗਿਆ ਹੈ। ਕੰਪਨੀ ਨੇ ਡਾਟਾ ਪਲਾਨ ਵੀ ਮਹਿੰਗਾ ਕਰ ਦਿੱਤਾ ਹੈ। 48 ਰੁਪਏ ਵਾਲੇ ਪਲਾਨ ਦੀ ਕੀਮਤ 58 ਹੋ ਗਈ ਹੈ। 98 ਰੁਪਏ ਵਾਲੇ ਡਾਟਾ ਪੈਕ ਦੀ ਕੀਮਤ 118 ਰੁਪਏ ਕਰ ਦਿੱਤੀ ਗਈ ਹੈ। ਕੰਪਨੀ ਦਾ 251 ਰੁਪਏ ਵਾਲਾ ਪਲਾਨ ਹੁਣ ਤੁਹਾਨੂੰ 301 ਰੁਪਏ ਦਾ ਹੋਵੇਗਾ।

In The Market