ਨਵੀਂ ਦਿੱਲੀ: ਪੂਰੀ ਦੁਨੀਆ (The whole world) ਦੇ ਸੈਲਾਨੀਆਂ (Visitors) ਨੂੰ ਬਨਾਰਸ (Banaras) ਦੇ ਜਾਮ ਤੋਂ ਨਿਜਾਤ ਦਿਵਾਉਣ ਦੀ ਕਵਾਇਦ ਵਿਚ ਪ੍ਰਸਤਾਵਿਤ ਰੋਪ-ਵੇਅ (Proposed ropeway) ਪ੍ਰਾਜੈਕਟ ਧਰਾਤਲ ‘ਤੇ ਉਤਰਣੀ ਸ਼ੁਰੂ ਹੋ ਗਈ ਹੈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (Public Private Partnership) (ਪੀ.ਪੀ.ਪੀ.) ਮਾਡਲ ‘ਤੇ ਰੋਪ-ਵੇਅ ਨਿਰਮਾਣ (Ropeway construction) ਨੂੰ ਲੈ ਕੇ ਮੰਗਲਵਾਰ ਨੂੰ ਕਮਿਸ਼ਨਰੀ ਸਭਾਗਾਰ ਵਿਚ ਮੀਟਿੰਗ ਹੋਈ। ਇਸ ਵਿਚ 7 ਫਰਮਾਂ ਨੇ ਦਿਲਚਸਪੀ ਦਿਖਾਈ ਹੈ। ਉਥੇ ਹੀ ਚਾਰ ਫਰਮਾਂ ਦੇ ਮਾਲਕਾਂ ਨੇ ਲਿਖਤੀ ਰੂਪ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ। ਹਾਲਾਂਕਿ ਕਿਸ ਤੋਂ ਕੰਮ ਲਿਆ ਜਾਵੇਗਾ, ਇਹ ਫਾਈਨਲ ਬਿਡ ਵਿਚ ਹੀ ਸਪੱਸ਼ਟ ਹੋ ਸਕੇਗਾ।
ਕਮਿਸ਼ਨਰ ਦੀਪਕ ਅਗਰਵਾਲ ਦੀ ਪ੍ਰਧਾਨਗੀ ਵਿਚ ਮੰਗਲਵਾਰ ਨੂੰ ਮੀਟਿੰਗ ਹੋਈ। ਇਸ ਵਿਚ ਪ੍ਰੀ-ਬਿਡ ਵਿਚ ਸ਼ਾਮਲ ਈ.ਸੀ.ਐੱਲ. ਮੈਨੇਜਮੈਂਟ ਐੱਸ.ਡੀ.ਐੱਚ.ਡੀ.ਐੱਚ.ਡੀ., ਡੋਪਲਮੇਅਰ, ਐੱਫ.ਆਈ.ਐੱਲ., ਪੋਮਾ, ਏਕ੍ਰਾਨ ਇੰਫ੍ਰਾ, ਏਜੀਸ ਇੰਡੀਆ ਅਤੇ ਕਨਵੇਅਰ ਐਂਡ ਰੋਪ-ਵੇਅ ਸਿਸਟਮ ਫਰਮਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
Also Read : ਭਾਰਤ ਦੇ ਦਿਲ ‘ਤੇ ਅੱਜ ਵੀ ਨਾਸੂਰ ਜ਼ਖਮ ਵਾਂਗ ’26/11 ਅੱਤਵਾਦੀ ਹਮਲਾ’
ਇਨ੍ਹਾਂ ਵਿਚੋਂ ਈ.ਸੀ.ਐੱਲ., ਡੋਪਲਮੇਅਰ, ਐੱਫ.ਆਈ.ਐੱਲ. ਅਤੇ ਪੋਮਾ ਫਰਮਾਂ ਨੇ ਲਿਖਤੀ ਤੌਰ ‘ਤੇ ਰੋਪ-ਵੇਅ ਨਿਰਮਾਂ ਦੀ ਇੱਛਾ ਜਤਾਈ। ਮੀਟਿੰਗ ਵਿਚ ਮੁੱਖ ਸਕੱਤਰ ਰਿਹਾਇਸ਼, ਵਿੱਤ ਵਿਭਾਗ, ਰੈਵੇਨਿਊ ਵਿਭਾਗ ਅਤੇ ਨਿਯੋਜਨ ਵਿਭਾਗ ਤੋਂ ਇਲਾਵਾ ਪ੍ਰਾਜੈਕਟ ਸਲਾਹਕਾਰ ਵੈਪਕੌਸ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਵੀ.ਸੀ. ਈਸ਼ਾ ਦੁਹਨ ਤੋਂ ਇਲਾਵਾ ਵੀ.ਡੀ.ਏ. ਦੇ ਹੋਰ ਅਧਿਕਾਰੀ ਮੌਜੂਦ ਰਹੇ।
ਗੋਦੋਲੀਆ ਤੋਂ ਕੈਂਟ ਰੇਲਵੇ ਸਟੇਸ਼ਨ ਦੇ ਮੱਧ (ਰੱਥਯਾਤਰਾ ਅਤੇ ਸਾਜਨ ਤਿਰਾਹਾ ਹੁੰਦੇ ਹੋਏ)
ਲੰਬਾਈ 3.65 ਕਿਲੋਮੀਟਰ।
ਯਾਤਰਾ ਸਮਾਂ (ਐਂਡ-ਟੂ-ਐਂਡ) 15 ਮਿੰਟ।
ਕੇਬਲ ਕਾਰ ਗਿਣਤੀ ਅਤੇ ਵੇਰਵਾ -220 ਕੇਬਲ ਕਾਰ।
ਹਰੇਕ 10 ਵਿਅਕਤੀਆਂ ਦੀ ਸਮਰੱਥਾ ਮੁਤਾਬਕ, ਹਰੇਕ 90 ਤੋਂ 120 ਸੈਕਿੰਡ ਦੇ ਫਰਕ ‘ਤੇ।
ਇਕ ਪਾਸੇ ਤੋਂ ਇਕ ਸਮੇਂ ਵਿਚ 4500 ਵਿਅਕਤੀਆਂ ਨੂੰ ਯਾਤਰਾ ਦੀ ਸਹੂਲਤ।
ਕੁਲ ਪ੍ਰਸਤਾਵਿਤ ਸਟੇਸ਼ਨ ਪੰਜ।
ਜ਼ਮੀਨ ਤੋਂ 11 ਮੀਟਰ ਉਚਾਈ ‘ਤੇ ਹੋਵੇਗਾ ਰੋਪ-ਵੇਅ।
ਹਰੇਕ ਸਟੇਸ਼ਨ ਕਾਸ਼ੀ ਦੀ ਥੀਮ ਅਤੇ ਸੰਸਕ੍ਰਿਤੀ ‘ਤੇ ਆਧਾਰਿਤ ਹੋਵੇਗਾ।
ਕੁੱਲ ਪ੍ਰਾਜੈਕਟ ਲਾਗਤ 410.30 ਕਰੋੜ।
Also Read :ਸੀ.ਐੱਮ. ਚੰਨੀ ਦੀ ਸਾਦਗੀ ਨੇ ਮੋਹ ਲਏ ਲੋਕ, ਗੁਰਦੁਆਰੇ ‘ਚ ਰੁਕੇ ਰਾਤ



