LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ : ਲਵ ਮੈਰਿਜ ਤੋਂ ਨਾਰਾਜ਼ ਪਿਤਾ ਨੇ ਬੇਟੀ ਸਣੇ 7 ਲੋਕਾਂ ਨੂੰ ਸਾੜਿਆ ਜ਼ਿੰਦਾ

19 oct pak

ਇਸਲਾਮਾਬਾਦ : ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲੇ ਤੋਂ ਆਨਰ ਕਿਲਿੰਗ ਦਾ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਜ਼ੱਫਰਗੜ੍ਹ ਜ਼ਿਲੇ ਵਿਚ ਰਹਿਣ ਵਾਲੇ ਮੰਜੂਰ ਹੁਸੈਨ ਨਾਂ ਦੇ ਇਕ ਵਿਅਕਤੀ ਨੇ ਕਥਿਤ ਤੌਰ ਉੱਤੇ ਆਪਣੀ ਬੇਟੀ ਦੇ ਪਰਿਵਾਰ ਦੇ 7 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ। ਇਸ ਕਤਲਕਾਂਡ ਦਾ ਕਾਰਨ ਇਹ ਸੀ ਕਿ ਮੰਜੂਰ ਦੀ ਬੇਟੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਸੀ। ਮੰਜੂਰ ਹੁਸੈਨ ਉਸ ਵਿਆਹ ਦੇ ਖਿਲਾਫ ਸੀ। ਗੁੱਸੇ ਵਿਚ ਆ ਕੇ ਮੰਜੂਰ ਨੇ ਘਰ ਵਿਚ ਅੱਗ ਲਾ ਦਿੱਤੀ, ਜਿਸ ਵਿਚ 7 ਲੋਕ ਸੜ ਕੇ ਮਰ ਗਏ।

Also Read : ਚੀਨ 'ਚ ਮੁੜ ਕੋਰੋਨਾ ਦੀ ਦਹਿਸ਼ਤ, ਉੱਤਰੀ ਸ਼ਹਿਰਾਂ 'ਚ ਲੱਗਿਆ ਲਾਕਡਾਊਨ

4 ਨਾਬਾਲਗਾਂ ਸਣੇ 7 ਲੋਕਾਂ ਦਾ ਕਤਲ
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਮਰਨ ਵਾਲਿਆਂ ਵਿਚ ਮੰਜੂਰ ਦੀਆਂ ਦੋ ਬੇਟੀਆਂ ਤੇ ਚਾਰ ਪੋਤੇ-ਪੋਤੀਆਂ ਸਣੇ 7 ਲੋਕ ਸ਼ਾਮਲ ਹਨ। ਮੰਜੂਰ ਨੇ ਜਿਸ ਘਰ ਨੂੰ ਅੱਗ ਲਾਈ, ਉਸ ਵਿਚ ਉਸ ਦੀਆਂ ਬੇਟੀਆਂ ਫੌਜੀਆਂ ਬੀਬੀ ਤੇ ਖੁਰਸ਼ੀਦ ਆਪਣੇ ਪਰਿਵਾਰਾਂ ਦੇ ਨਾਲ ਰਹਿ ਰਹੀਆਂ ਸਨ। ਬੀਬੀ, ਉਸ ਦਾ ਨਵਜਾਤ ਬੇਟਾ ਤੇ ਉਨ੍ਹਾਂ ਦੇ ਚਾਰ ਨਾਬਾਲਗ ਬੱਚਿਆਂ ਦੀ ਅੱਗ ਵਿਚ ਸੜਨ ਕਾਰਨ ਮੌਤ ਹੋ ਗਈ। ਉਥੇ ਹੀ ਇਸ ਘਟਨਾ ਵਿਚ ਜ਼ਿੰਦਾ ਬਚੇ ਬੀਬੀ ਦੇ ਪਤੀ ਮਹਿਬੂਬ ਅਹਿਮਦ ਨੇ ਆਪਣੇ ਸਹੁਰੇ ਮੰਜੂਰ ਹੁਸੈਨ ਖਿਲਾਫ ਪੁਲਿਸ ਵਿਚ ਸ਼ਿਕਾਇਤ ਦਰਜ ਕਰਾ ਦਿੱਤੀ ਹੈ।

Also Read : ਨੀਰਵ ਮੋਦੀ ਨੂੰ ਝਟਕਾ, ਧੋਖਾਧੜੀ ਸਬੰਧੀ ਦੋਸ਼ਾਂ ਨੂੰ ਰੱਦ ਕਰਨ ਵਾਲੀ ਪਟੀਸ਼ਨ ਖਾਰਿਜ

ਪੁਲਿਸ 2 ਦੋਸ਼ੀਆਂ ਦੀ ਤਲਾਸ਼ ਵਿਚ ਲੱਗੀ
ਮਹਿਬੂਬ ਅਹਿਮਦ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿਚ ਮੁਲਤਾਨ ਵਿਚ ਰਹਿੰਦਾ ਹੈ, ਜਦੋਂ ਉਹ ਪਰਤਿਆ ਤਾਂ ਉਸ ਨੇ ਆਪਣੇ ਘਰ ਵਿਚ ਅੱਗ ਲੱਗੀ ਦੇਖੀ। ਮਹਿਬੂਬ ਅਹਿਮਦ ਨੇ ਦੱਸਿਆ ਕਿ ਦੋ ਚਸ਼ਮਦੀਦਾਂ ਨੇ ਘਟਨਾ ਵਾਲੀ ਥਾਂ ਉੱਤੇ ਮੰਜੂਰ ਹੁਸੈਨ ਤੇ ਸਾਬਿਰ ਹੁਸੈਨ ਨੂੰ ਭੱਜਦੇ ਹੋਏ ਦੇਖਿਆ ਸੀ। ਮਹਿਮੂਦ ਅਹਿਮਦ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਦੋਵਾਂ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Also Read : ਸਿਰਫ ਬਿਸਤਰ 'ਤੇ ਲੇਟਣ ਦੀ ਹੈ ਇਹ JOB, ਕੰਪਨੀ ਦੇਵੇਗੀ 25 ਲੱਖ ਰੁਪਏ ਸੈਲਰੀ!

ਪਿਛਲੇ ਸਾਲ ਮਹਿਮੂਦ ਅਹਿਮਦ ਤੇ ਬੀਬੀ ਨੇ ਕੀਤੀ ਸੀ ਲਵ ਮੈਰਿਜ
ਇਸ ਪੂਰੇ ਮਾਮਲੇ ਉੱਤੇ ਪੁਲਿਸ ਵਲੋਂ ਕਿਹਾ ਗਿਆ ਹੈ ਕਿ ਇਹ ਘਟਨਾ ਇਕ ਲਵ ਮੈਰਿਡ ਦੇ ਹੋਣ ਕਾਰਨ ਘਟੀ ਹੈ। ਵਿਆਹ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿਚਾਲੇ ਰੰਜਿਸ਼ ਸੀ, ਜਿਸ ਦਾ ਨਤੀਜਾ ਹੈ ਕਿ ਇਹ ਘਟਨਾ ਵਾਪਰੀ। ਮਹਿਬੂਬ ਅਹਿਮਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਤੇ ਬੀਬੀ ਨੇ 2020 ਵਿਚ ਲਵ ਮੈਰਿਜ ਕੀਤੀ ਸੀ। ਉਨ੍ਹਾਂ ਦਾ ਵਿਆਹ ਮੰਜੂਰ ਹੁਸੈਨ ਨੇ ਕਬੂਲ ਨਹੀਂ ਕੀਤਾ ਸੀ। ਉਹ ਵਿਆਹ ਤੋਂ ਬਾਅਦ ਤੋਂ ਹੀ ਸਾਨੂੰ ਮਾਰਨ ਦੀ ਫਿਰਾਕ ਵਿਚ ਸੀ। ਪਾਕਿਸਤਾਨ ਵਿਚ ਹਰ ਸਾਲ ਆਨਰ ਕਿਲਿੰਗ ਦੇ ਤਕਰੀਬਨ 1000 ਮਾਮਲੇ ਦਰਜ ਕੀਤੇ ਜਾਂਦੇ ਹਨ।

In The Market