LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਗਰੇਟਨੋਸ਼ੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਏਗਾ ਨਿਊਜ਼ੀਲੈਂਡ 

cigrate

ਵੇਲਿੰਗਟਨ: ਨਿਊਜ਼ੀਲੈਂਡ (New Zealand) ਵਿਚ ਤੰਬਾਕੂ ਉਦਯੋਗ (Tobacco industry) 'ਤੇ ਦੁਨੀਆ ਦੀ ਸਭ ਤੋਂ ਸਖ਼ਤ ਪਾਬੰਦੀ ਲੱਗਣ ਜਾ ਰਹੀ ਹੈ। ਨਿਊਜ਼ੀਲੈਂਡ ਸਰਕਾਰ (Government of New Zealand) ਨੇ ਨੌਜਵਾਨਾਂ ਦੇ ਸਿਗਰੇਟ ਖਰੀਦਣ (Buying cigarettes) 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਨੇ ਤਰਕ ਦਿੱਤਾ ਕਿ ਸਿਗਰੇਟਨੋਸ਼ੀ (Smoking) ਨੂੰ ਘੱਟ ਕਰਨ ਦੀਆਂ ਹੋਰ ਕੋਸ਼ਿਸ਼ਾਂ ਵਿਚ ਬਹੁਤ ਲੰਬਾ ਸਮਾਂ ਲੱਗ ਰਿਹਾ ਸੀ। 14 ਸਾਲ ਤੋਂ ਘੱਟ ਲੋਕਾਂ ਨੂੰ 2027 ਤੋਂ ਕਦੇ ਵੀ ਇਸ ਦੇਸ਼ ਵਿਚ ਸਿਗਰੇਟ ਖਰੀਦਣ (Buying cigarettes) ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਤੰਬਾਕੂ ਵੇਚਣ ਅਤੇ ਸਾਰੇ ਉਤਪਾਦਾਂ ਵਿਚ ਨਿਕੋਟੀਨ ਦੇ ਪੱਧਰ ਵਿਚ ਕਟੌਤੀ ਕਰਨਾ ਹੈ।

Also Read : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਧੇ ਵਿਰੋਧੀਆਂ 'ਤੇ ਨਿਸ਼ਾਨੇ

ਨਿਊਜ਼ੀਲੈਂਡ ਦੀ ਐਸੋਸੀਏਟ ਸਿਹਤ ਮੰਤਰੀ ਆਇਸ਼ਾ ਵੇਰਾਲ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਨੌਜਵਾਨ ਕਦੇ ਸਿਗਰੇਟਨੋਸ਼ੀ ਸ਼ੁਰੂ ਨਾ ਕਰਨ। ਇਸ ਲਈ ਅਸੀਂ ਨੌਜਵਾਨਾਂ ਦੇ ਨਵੇਂ ਗਰੁੱਪਾਂ ਨੂੰ ਸਿਗਰੇਟਨੋਸ਼ੀ ਕਰਨ ਵਾਲੇ ਤੰਬਾਕੂ ਉਤਪਾਦਾਂ ਨੂੰ ਵੇਚਣਾ ਜਾਂ ਸਪਲਾਈ ਕਰਨ ਨੂੰ ਅਪਰਾਧ ਬਣਾ ਦਿਆਂਗੇ। ਜੇਕਰ ਕੁਝ ਵੀ ਨਹੀਂ ਬਦਲਦਾ ਹੈ ਤਾਂ ਫਿਰ ਸਿਗਰੇਟਨੋਸ਼ੀ ਦਰ 5 ਫੀਸਦੀ ਤੋਂ ਘੱਟ ਹੋਣ ਤੱਕ ਦਹਾਕੇ ਲੱਗਣਗੇ ਅਤੇ ਇਹ ਸਰਕਾਰ ਲੋਕਾਂ ਨੂੰ ਪਿੱਛੇ ਛੱਡਣ ਲਈ ਤਿਆਰ ਨਹੀਂ ਹੈ।

Also Read: ਚੋਟੀ ਦੇ ਭ੍ਰਿਸ਼ਟ ਸੂਬਿਆਂ 'ਚ ਪੰਜਾਬ ਦਾ 5ਵਾਂ ਨੰਬਰ, ਜ਼ਮੀਨ ਸਬੰਧੀ ਮਾਮਲਿਆਂ 'ਚ ਹੁੰਦਾ ਹੈ ਵਧੇਰੇ ਭ੍ਰਿਸ਼ਟਾਚਾਰ
ਸਰਕਾਰੀ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਵਿਚ ਨਿਊਜ਼ੀਲੈਂਡ ਵਿਚ 15 ਸਾਲ ਤੋਂ ਵਧੇਰੇ ਉਮਰ ਦੇ ਸਾਰੇ 11.6 ਫੀਸਦੀ ਸਿਗਰੇਟਨੋਸ਼ੀ ਕਰਦੇ ਹਨ, ਇਹੀ ਅੰਕੜਾ ਸਵਦੇਸ਼ੀ ਮਾਓਰੀ ਨੌਜਵਾਨਾਂ ਵਿਚਾਲੇ 29 ਫੀਸਦੀ ਤੱਕ ਵੱਧ ਜਾਂਦਾ ਹੈ। 2022 ਦੇ ਅਖੀਰ ਤੱਕ ਇਸ ਨੂੰ ਕਾਨੂੰਨ ਬਣਾਉਣ ਦੇ ਮਕਸਦ ਨਾਲ ਸਰਕਾਰ ਅਗਲੇ ਸਾਲ ਜੂਨ ਵਿਚ ਸੰਸਦ ਵਿਚ ਕਾਨੂੰਨ ਪੇਸ਼ ਕਰੇਗੀ ਪਰ ਉਸ ਤੋਂ ਪਹਿਲਾਂ ਸਰਕਾਰ ਆਉਣ ਵਾਲੇ ਮਹੀਨਿਆਂ ਵਿਚ ਮਾਓਰੀ ਸਿਹਤ ਕਾਰਜ ਦਸਤੇ ਦੇ ਨਾਲ ਸਲਾਹ-ਮਸ਼ਵਰਾ ਕਰੇਗੀ।

Also Read : ਸੀ.ਡੀ.ਐੱਸ. ਰਾਵਤ ਦੀ ਮੌਤ ਨੂੰ ਲੈ ਕੇ ਮਾਹਰਾਂ ਨੇ ਲਿਆ ਚੀਨ ਦਾ ਨਾਂ, ਭੜਕਿਆ ਗਲੋਬਲ ਟਾਈਮਜ਼
ਇਸ ਤੋਂ ਬਾਅਦ ਪਾਬੰਦੀਆਂ ਨੂੰ 2024 ਤੋਂ ਪੜਾਅ ਵਿਚ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਅਧਿਕਾਰਤ ਵਿਕਰੇਤਾਵਾਂ ਦੀ ਗਿਣਤੀ ਵਿਚ ਤੇਜ਼ ਕਮੀ ਦੇ ਨਾਲ ਹੋਵੇਗੀ, ਇਸ ਤੋਂ ਬਾਅਦ 2025 ਵਿਚ ਨਿਕੋਟੀਨ ਦੀ ਜ਼ਰੂਰਤ ਘੱਟ ਹੋ ਜਾਵੇਗੀ ਅਤੇ 2027 ਤੋਂ ਸਿਗਰੇਟਨੋਸ਼ੀ-ਮੁਕਤ ਪੀੜ੍ਹੀ ਦਾ ਨਿਰਮਾਣ ਹੋਵੇਗਾ। ਨਿਊਜ਼ੀਲੈਂਡ ਸਰਕਾਰ ਨੇ ਕਿਹਾ ਕਿ ਮੌਜੂਦਾ ਉਪਾਵਾਂ ਜਿਵੇਂ ਸਾਦੇ ਪੈਕੇਜਿੰਗ ਅਤੇ ਵਿਕਰੀ 'ਤੇ ਟੈਕਸ ਨੇ ਤੰਬਾਕੂ ਦੀ ਖਪਤ ਨੂੰ ਮੱਧਮ ਕਰ ਦਿੱਤਾ ਸੀ। 2025 ਤੱਕ ਰੋਜ਼ਾਨਾ 5 ਫੀਸਦੀ ਤੋਂ ਘੱਟ ਆਬਾਦੀ ਦੀ ਸਿਗਰੇਟਨੋਸ਼ੀ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਕਦਮ ਜ਼ਰੂਰ ਸਨ।

In The Market