LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਿਊਯਾਰਕ 'ਚ 2 ਸਿੱਖਾਂ 'ਤੇ ਨਸਲੀ ਹਮਲਾ: 10 ਦਿਨਾਂ ਦੇ ਅੰਦਰ ਅਜਿਹੀ ਦੂਜੀ ਘਟਨਾ

13a sikhs

ਨਿਊਯਾਰਕ- ਨਿਊਯਾਰਕ ਦੇ ਰਿਚਮੰਡ ਹਿੱਲ ਨੇੜੇ ਦੋ ਸਿੱਖ ਨੌਜਵਾਨਾਂ 'ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਨਫ਼ਰਤੀ ਅਪਰਾਧ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 10 ਦਿਨ ਪਹਿਲਾਂ ਵੀ ਇਸੇ ਥਾਂ 'ਤੇ ਇਕ ਸਿੱਖ ਨੌਜਵਾਨ 'ਤੇ ਹਮਲਾ ਹੋਇਆ ਸੀ।

Also Read: PoK ਦੀ ਸਮੂਹਿਕ ਜਬਰ-ਜਨਾਹ ਪੀੜਤਾ ਨੇ PM ਮੋਦੀ ਤੋਂ ਮੰਗੀ ਮਦਦ, ਦੱਸੀ ਖੌਫਨਾਕ ਹੱਡ ਬੀਤੀ

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਲੋਕਾਂ ਨੇ ਪਹਿਲਾਂ ਸੜਕ 'ਤੇ ਪੈਦਲ ਜਾ ਰਹੇ ਸਿੱਖ ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ। ਘਟਨਾ ਤੋਂ ਬਾਅਦ ਜਦੋਂ ਤੱਕ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਤਦ ਤੱਕ ਦੋਸ਼ੀ ਫ਼ਰਾਰ ਹੋ ਗਿਆ। ਸਿੱਖ ਜਥੇਬੰਦੀ ਨਾਲ ਸਬੰਧਤ ਸਥਾਨਕ ਆਗੂ ਵੀ ਮੌਕੇ ’ਤੇ ਪੁੱਜੇ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਲੋਕਾਂ ਨੂੰ ਦੋਸ਼ੀਆਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ: ਅਟਾਰਨੀ ਜਨਰਲ
ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇੱਕ ਟਵੀਟ ਵਿੱਚ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਆਮ ਲੋਕਾਂ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕਰੋ। ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਭਾਰਤੀ ਦੂਤਾਵਾਸ ਨੇ ਨਿਊਯਾਰਕ ਪੁਲਿਸ ਅਤੇ ਸਥਾਨਕ ਅਥਾਰਟੀ ਤੋਂ ਘਟਨਾ ਸਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸ਼ੁਰੂ, ਹੋ ਸਕਦੈ ਵੱਡਾ ਐਲਾਨ

ਸਿੱਖ ਕੌਮ ਵਿਰੁੱਧ ਨਫ਼ਰਤੀ ਅਪਰਾਧ ਦੇ ਮਾਮਲੇ ਵਧੇ
ਊਯਾਰਕ ਅਸੈਂਬਲੀ ਦੀ ਪਹਿਲੀ ਸਿੱਖ ਮਹਿਲਾ ਮੈਂਬਰ ਜੈਨੀਫਰ ਰਾਜਕੁਮਾਰ ਨੇ ਟਵੀਟ ਕੀਤਾ ਕਿ ਇਹ ਚਿੰਤਾਜਨਕ ਸਥਿਤੀ ਹੈ। ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧ ਦੇ ਮਾਮਲੇ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ 10 ਦਿਨ ਪਹਿਲਾਂ ਹੀ ਰਿਚਮੰਡ ਹਿੱਲ ਇਲਾਕੇ ਵਿੱਚ ਵਾਪਰੀ ਸੀ, ਫਿਰ ਵੀ ਪੁਲਿਸ ਚੌਕਸ ਨਹੀਂ ਹੋਈ।

ਮਾਰਚ 2020 ਤੋਂ ਜੂਨ 2021 ਦਰਮਿਆਨ ਨਫ਼ਰਤੀ ਅਪਰਾਧ ਦੇ ਸਾਹਮਣੇ ਆਏ 9,081 ਮਾਮਲੇ
ਦੱਸ ਦਈਏ ਕਿ ਮਾਰਚ 2020 ਤੋਂ ਜੂਨ 2021 ਦਰਮਿਆਨ ਸਟਾਪ ਹੇਟ ਅਗੇਂਸਟ ਏਸ਼ੀਅਨ ਅਮਰੀਕਨ ਮੁਹਿੰਮ ਪੋਰਟਲ 'ਤੇ ਨਫਰਤ ਅਪਰਾਧ ਦੇ 9,081 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਸਾਲ 2020 ਵਿੱਚ 4,548 ਅਤੇ 2021 ਵਿੱਚ 4,533 ਮਾਮਲੇ ਦਰਜ ਕੀਤੇ ਗਏ ਸਨ। 2020 ਵਿੱਚ ਨਫ਼ਰਤੀ ਅਪਰਾਧ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕੀ ਏਜੰਸੀ ਐੱਫਬੀਆਈ ਨੇ ਇਨ੍ਹਾਂ ਦੀ ਜਾਂਚ ਕਰਨ ਲਈ ਕਿਹਾ ਸੀ।

In The Market