LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਸ਼ੇਰ ਬਹਾਦੁਰ, ਸੁਪਰੀਮ ਕੋਰਟ ਦਾ ਹੁਕਮ-ਦੋ ਦਿਨਾਂ ਵਿਚ ਹੋਵੇ ਨਿਯੁਕਤੀ

new pm

ਕਾਠਮੰਡੂ (ਇੰਟ.)- ਨੇਪਾਲ (Nepal) ਦੀ ਸੁਪਰੀਮ ਕੋਰਟ (Supreme Court) ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ (PM K.P Sharma Oli) ਨੂੰ ਵੱਡਾ ਝਟਕਾ ਦਿੰਦੇ ਹੋਏ ਭੰਗ ਹੋਈ ਪ੍ਰਤੀਨਿਧੀ ਸਭਾ ਨੂੰ ਲਗਭਗ ਪੰਜ ਮਹੀਨੇ ਵਿਚ ਦੂਜੀ ਵਾਰ ਬਹਾਲ ਕਰ ਦਿੱਤਾ ਹੈ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ (Constitutional Bench) ਨੇ ਸੋਮਵਾਰ ਨੂੰ ਨੇਪਾਲੀ ਕਾਂਗਰਸ (Nepali Congress) ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ (President Sher Bahadur Deuba) ਨੂੰ ਦੋ ਦਿਨਾਂ ਅੰਦਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਿਯੁਕਤ ਕਰਨ ਦਾ ਵੀ ਹੁਕਮ ਦਿੱਤਾ ਹੈ। ਚੀਫ ਜਸਟਿਸ ਚੋਲੇਂਜਰ ਸ਼ਮਸ਼ੇਰ ਰਾਣਾ (Chief Justice Challenger Shamsher Rana) ਦੀ ਅਗਵਾਈ ਵਾਲੀ ਬੈਂਚ ਨੇ ਪਿਛਲੇ ਹਫਤੇ ਮਾਮਲੇ ਵਿਚ ਸੁਣਵਾਈ ਪੂਰੀ ਕੀਤੀ ਸੀ। ਬੈਂਚ ਨੇ ਚੋਟੀ ਦੀ ਅਦਾਲਤ ਦੇ ਚਾਰ ਹੋਰ ਸੀਨੀਅਰ ਜੱਜ ਦੀਪਕ ਕੁਮਾਰ ਕਾਰਕੀ, ਮੀਰਾ ਖੜਕਾ, ਈਸ਼ਵਰ ਪ੍ਰਸਾਦ ਖਾਤੀਵਾੜਾ ਅਤੇ ਡਾ. ਆਨੰਦ ਮੋਹਨ ਭੱਟਰਾਈ ਸ਼ਾਮਲ ਸਨ।

Setback for KP Sharma Oli as Nepal SC Reinstates House, Orders Appointment  of Sher Bahadur Deuba as PM

Read this- ਅੰਬਾਲਾ ਚ ਪੈਸਿਆਂ ਨੂੰ ਲੈ ਕੇ ਨੌਜਵਾਨ ਨੂੰ ਕੀਤਾ ਅਗਵਾ, ਕੀਤੀ ਕੁੱਟਮਾਰ

ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫਾਰਿਸ਼ 'ਤੇ 22 ਮਈ ਨੂੰ ਪੰਜ ਮਹੀਨੇ ਵਿਚ ਦੂਜੀ ਵਾਰ 275 ਮੈਂਬਰੀ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਸੀ ਅਤੇ 12 ਨਵੰਬਰ ਨੂੰ 19 ਨਵੰਬਰ ਨੂੰ ਮੱਧ ਵਗੀ ਚੋਣਾਂ ਐਲਾਨ ਕੀਤੀ ਸੀ। ਪਿਛਲੇ ਹਫਤੇ ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਦੇ ਬਾਵਜੂਦ ਮੱਧ ਵਰਗੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਵਲੋਂ ਸਦਨ ਨੂੰ ਭੰਗ ਕਰਨ ਦੇ ਖਿਲਾਫ ਨੇਪਾਲੀ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਵਲੋਂ ਇਕੱਠੇ 30 ਤੋਂ ਜ਼ਿਆਦਾ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।

Nepal SC orders to appoint Sher Bahadur Deuba as PM within next 28 hours |  World News - Hindustan Times

Read this- ਲੁਧਿਆਣਾ ਜਬਰ-ਜਨਾਹ ਮਾਮਲਾ: ਸਿਮਰਜੀਤ ਸਿੰਘ ਬੈਂਸ ਖਿਲਾਫ਼ ਪਰਚਾ ਦਰਜ, ਉੱਠੀ ਗ੍ਰਿਫ਼ਤਾਰੀ ਦੀ ਮੰਗ
ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) ਦੇ ਅੰਦਰ ਸੱਤਾ ਲਈ ਸੰਘਰਸ਼ ਵਿਚਾਲੇ ਰਾਸ਼ਟਰਪਤੀ ਭੰਡਾਰੀ ਵਲੋਂ ਸਦਨ ਨੂੰ ਭੰਗ ਕਰਨ ਅਤੇ ਨਵੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਨੇਪਾਲ ਪਿਛਲੇ ਸਾਲ 20 ਦਸੰਬਰ ਨੂੰ ਰਾਜਨੀਤਕ ਸੰਕਟ ਵਿਚ ਆ ਗਿਆ। 23 ਫਰਵਰੀ ਨੂੰ ਚੋਟੀ ਦੀ ਅਦਾਲਤ ਨੇ ਭੰਗ ਕੀਤੇ ਗਏ ਪ੍ਰਤੀਨਿਧੀ ਸਭਾ ਨੂੰ ਬਹਾਲ ਕਰ ਦਿੱਤਾ ਸੀ, ਜਿਸ ਤੋਂ ਮੱਧ ਵਰਗੀ ਚੋਣਾਂ ਦੀ ਤਿਆਰੀ ਕਰ ਪ੍ਰਧਾਨ ਮੰਤਰੀ ਓਲੀ ਨੂੰ ਝਟਕਾ ਲੱਗਾ ਸੀ।

In The Market