LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਸ਼ਟਰਪਤੀ ਬਾਈਡੇਨ ਨੇ ਐਰਿਕ ਨੂੰ ਭਾਰਤ 'ਚ ਅਮਰੀਕੀ ਰਾਜਦੂਤ ਵਜੋਂ ਕੀਤਾ ਨਾਮਜ਼ਦ

bidenas

ਵਾਸ਼ਿੰਗਟਨ: ਵ੍ਹਾਈਟ ਹਾਊਸ (White house) ਨੇ ਲਾਸ ਏਂਜਲਸ (Los Angeles Mayor) ਦੇ ਮੇਅਰ ਐਰਿਕ ਗਾਰਸੀਟੀ ਨੂੰ ਰਾਸ਼ਟਰਪਤੀ ਬਾਈਡੇਨ ਨੇ ਭਾਰਤ ਵਿਚ ਰਾਜਦੂਤ ਬਣਾਉਣ ਲਈ ਨਾਮਜ਼ਦ ਕੀਤਾ ਹੈ। ਦੱਸ ਦੇਈਏ ਕਿ ਮੇਅਰ ਐਰਿਕ ਗਾਰਸੀਟੀ ਨੇ ਲਾਸ ਏਂਜਲਸ ਵਿੱਚ ਤੇਜ਼ੀ ਨਾਲ ਵਿਕਾਸ ਅਤੇ ਇੱਕ ਵਿਨਾਸ਼ਕਾਰੀ ਮਹਾਂਮਾਰੀ ਦੁਆਰਾ ਸ਼ਹਿਰ ਦੀ ਅਗਵਾਈ ਕੀਤੀ। ਗਾਰਸੀਟੀ ਨੇ ਇੱਕ ਬਿਆਨ 'ਚ ਕਿਹਾ ਕਿ "ਅੱਜ, ਰਾਸ਼ਟਰਪਤੀ ਨੇ ਘੋਸ਼ਣਾ ਕੀਤੀ ਕਿ ਮੈਂ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਕਰਨ ਲਈ ਉਨ੍ਹਾਂ ਦਾ ਨਾਮਜ਼ਦ ਹਾਂ। ਮੈਨੂੰ ਇਸ ਭੂਮਿਕਾ ਵਿਚ ਸੇਵਾ ਕਰਨ ਲਈ ਉਨ੍ਹਾਂ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦਿਆਂ ਮਾਣ ਮਹਿਸੂਸ ਹੋਇਆ।"

 

 

Read this: ਪੰਜਾਬ ਪਾਵਰਕਾਮ ਦੀਆਂ ਵਧੀਆਂ ਮੁਸ਼ਕਲਾਂ, ਤੀਜਾ ਥਰਮਲ ਪਲਾਂਟ ਵੀ ਹੋਇਆ ਬੰਦ

50 ਸਾਲਾਂ ਦੀ ਗੈਰੇਸ ਅਮਰੀਕੀ ਸੰਸਦ ਦੇ ਉਪਰਲੇ ਸਦਨ ਦੀ ਸੈਨੇਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੌਜੂਦਾ ਰਾਜਦੂਤ ਕੇਨੇਥ ਜੱਸਟਰ ਦੀ ਥਾਂ ਲੈਣਗੇ। ਜੱਸਟਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੇਂ ਭਾਰਤ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਜੈਸਟਰ ਨੂੰ ਵਿਦੇਸ਼ੀ ਸਬੰਧਾਂ ਦੀ ਕੌਂਸਲ ਵਿੱਚ ਇੱਕ ਵਿਸੇਸ ਫ਼ੈਲੋ ਨਿਯੁਕਤ ਕੀਤਾ ਗਿਆ ਸੀ।

Read this- ਅਯੁੱਧਿਆ ਆਏ ਆਗਰੇ ਵਾਸੀ 12 ਲੋਕ ਸਰਯੂ ਨਦੀ ਵਿਚ ਰੁੜ੍ਹੇ, 6 ਦੀ ਮੌਤ-3 ਲਾਪਤਾ

In The Market