LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਗਰਭਵਤੀ ਮਹਿਲਾਵਾਂ ਲਈ ਕੋਰੋਨਾ ਵੈਕਸੀਨ ਹੈ ਸੁਰੱਖਿਅਤ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

pragnet

ਆਕਲੌਂਡ: ਦੇਸ਼ ਵਿਚ ਕੋਰੋਨਾ (corona) ਮਾਮਲਿਆਂ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਕੋਰੋਨਾ ਤੋਂ ਬਚਨ ਲਈ ਲੋਕਾਂ ਨੂੰ ਵੈਕਸੀਨ (vaccine)  ਲਗਾਈ ਗਈ ਹੈ। ਇਸ ਵਿਚਾਲੇ ਹੁਣ (pregnant women) ਗਰਭਵਤੀ ਮਹਿਲਾਵਾਂ ਦੇ  ਵੈਕਸੀਨ ਲਗਾਉਣ 'ਤੇ ਵੀ ਚਰਚਾ ਹੋ ਰਹੀ ਹੈ। ਟੀਕਾਕਰਨ (vaccine)  ਸਬੰਧੀ ਨਿਊਜ਼ੀਲੈਂਡ ਤੇ ਆਸਟਰੇਲੀਆ 'ਚ ਗਰਭਵਤੀ ਮਹਿਲਾਵਾਂ  (pregnant women)ਨੂੰ ਫਾਇਜਰ ਦੀ ਕੋਵਿਡ-19 ਵੈਕਸੀਨ ਦਾ ਡੋਜ਼ ਨਿਯਮਤ ਤੌਰ 'ਤੇ ਦਿੱਤਾ ਜਾਵੇਗਾ। ਇਸ ਬਾਰੇ ਇਕ ਖੋਜ ਵਿਚ ਦੱਸਿਆ ਗਿਆ ਹੈ।  

ਇਹ ਵੀ ਪੜ੍ਹੋ:   SSR Death Anniversary: 1 ਸਾਲ ਪੂਰਾ ਹੋਣ ਤੋਂ ਬਾਅਦ ਵੀ ਨਹੀਂ ਉੱਠਿਆ ਸੱਚ ਤੋਂ ਪਰਦਾ

ਖੋਜ 'ਚ ਦੱਸਿਆ ਗਿਆ ਹੈ ਕਿ ਆਮ ਆਬਾਦੀ ਦੇ ਮੁਕਾਬਲੇ ਗਰਭਵਤੀ ਮਹਿਲਾਵਾਂ ਨੂੰ ਗੰਭੀਰ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੈ। ਜਿਸ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਦੁਨੀਆ ਭਰ 'ਚ  ਟੀਕਾਕਰਨ ਕਰਵਾ ਚੁੱਕੀਆਂ ਗਰਭਵਤੀ ਮਹਿਲਾਵਾਂ ਦੀ ਸਿਹਤ ਨੂੰ ਵੈਕਸੀਨ ਨਾਲ ਕੋਈ ਜ਼ੋਖਮ ਹੋਣ ਦੀ ਜਾਣਕਾਰੀ ਨਹੀਂ ਹੈ। ਪ੍ਰੇਗਨੈਂਸੀ 'ਚ (pregnant women)ਟੀਕਾਕਰਨ ਨਾਲ ਸ਼ਿਸ਼ੂ ਦੀ ਵੀ ਰੱਖਿਆ ਹੋ ਸਕਦੀ ਹੈ। 

ਖੋਜ ਦੌਰਾਨ ਨਾਭੀ ਨਾਲ ਦੇ ਖੂਨ 'ਚ ਤੇ ਮਾਂ ਦੇ ਦੁੱਧ 'ਚ ਵੀ ਐਂਟੀਬੌਡੀ ਮਿਲੀ। ਇਸ ਤੋਂ ਸੰਕੇਤ ਮਿਲਿਆ ਕਿ ਟੀਕਾਕਰਨ ਨਾਲ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਬੱਚਿਆਂ ਨੂੰ ਅਸਥਾਈ ਸੁਰੱਖਿਆ ਮਿਲਦੀ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲਿਆਂ ਮਹਿਲਾਵਾਂ ਨੂੰ ਵੀ ਕੋਵਿਡ-19 ਰੋਕੂ ਵੈਕਸੀਨ ਕਾਰਨ ਸਿਹਤ ਸਬੰਧੀ ਸੁਰੱਖਿਆ ਨਾਲ ਜੁੜੀ ਕੋਈ ਚਿੰਤਾ ਨਹੀਂ ਹੈ। ਗਰਭ ਧਾਰਨ ਦਾ ਯਤਨ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਟੀਕਾਕਰਨ 'ਚ ਦੇਰੀ ਨਹੀਂ ਕਰਨੀ ਚਾਹੀਦੀ। ਟੀਕਾਕਰਨ ਤੋਂ ਬਾਅਦ ਗਰਭਧਾਰਨ 'ਚ ਵੀ ਕੋਈ ਸਮੱਸਿਆ ਨਹੀਂ ਹੈ।

ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ

In The Market