LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'Ice Cream ਖਾਂਦੀ ਦਿਖੀ ਮਹਿਲਾ...', ਈਰਾਨ ਨੇ ਔਰਤਾਂ 'ਤੇ ਲਾ ਦਿੱਤੀ ਨਵੀਂ ਪਾਬੰਦੀ

2aug iran

ਤਹਿਰਾਨ- ਈਰਾਨ 'ਚ ਆਈਸਕ੍ਰੀਮ ਦੇ ਇਸ਼ਤਿਹਾਰ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਇਹ ਇਸ਼ਤਿਹਾਰ ਕੱਟੜਪੰਥੀ ਇਸਲਾਮੀ ਨੇਤਾਵਾਂ ਨੂੰ ਇੰਨਾ ਚੁਬਿਆ ਕਿ ਉਨ੍ਹਾਂ ਨੇ ਦੇਸ਼ ਵਿਚ ਔਰਤਾਂ ਲਈ ਇਸ਼ਤਿਹਾਰਾਂ ਵਿਚ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ।

Also Read: ਹੁਣ ਬਦਲੇਗਾ Zomato ਦਾ ਨਾਮ! ਜਾਣੋ ਕਾਰੋਬਾਰ 'ਚ ਕੀ ਹੋਵੇਗਾ ਬਦਲਾਅ

Officials ruled that the advert went "against public decency" and was an "insult" to "women's values"

ਇਹ ਐਲਾਨ ਇਕ ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਕੀਤਾ ਗਿਆ। ਇਸ਼ਤਿਹਾਰ ਵਿਚ ਇੱਕ ਔਰਤ ਢਿੱਲੇ ਫਿਟਿੰਗ ਹਿਜਾਬ ਵਿੱਚ ਨਜ਼ਰ ਆ ਰਹੀ ਹੈ। ਉਹ ਮੈਗਨਮ ਆਈਸ ਕ੍ਰੀਮ ਦੀ ਇਕ ਬਾਈਟ ਲੈਂਦੀ ਨਜ਼ਰ ਆਉਂਦੀ ਹੈ। ਈਰਾਨੀ ਮੌਲਵੀਆਂ ਨੇ ਇਸ ਇਸ਼ਤਿਹਾਰ 'ਤੇ ਇਤਰਾਜ਼ ਜਤਾਇਆ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਆਈਸਕ੍ਰੀਮ ਬਣਾਉਣ ਵਾਲੀ ਕੰਪਨੀ ਡੋਮਿਨੋ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਇਸ਼ਤਿਹਾਰ "ਜਨਤਕ ਮਰਿਆਦਾ ਦੇ ਵਿਰੁੱਧ" ਹੈ ਅਤੇ "ਔਰਤਾਂ ਦੀਆਂ ਕਦਰਾਂ-ਕੀਮਤਾਂ" ਦਾ "ਅਪਮਾਨ" ਕਰ ਰਿਹਾ ਹੈ।

Also Read: ਸਾਵਧਾਨ! ਹੱਥ 'ਚ ਦਿਖਿਆ ਪੌਲੀਥੀਨ ਤਾਂ ਭਰਨਾ ਪਵੇਗਾ ਜੁਰਮਾਨਾ, ਅੱਜ ਤੋਂ ਚਲਾਨ ਦੀ ਮੁਹਿੰਮ ਸ਼ੁਰੂ

Iranian clerics were reportedly enraged by the advert

ਰਿਪੋਰਟ ਮੁਤਾਬਕ ਹੁਣ ਈਰਾਨ ਦੇ ਸੰਸਕ੍ਰਿਤੀ ਅਤੇ ਇਸਲਾਮਿਕ ਗਾਈਡੈਂਸ ਮੰਤਰਾਲੇ ਨੇ ਦੇਸ਼ ਦੇ 'ਹਿਜਾਬ ਅਤੇ ਚੈਸਟਿਟੀ ਦੇ ਨਿਯਮਾਂ' ਦਾ ਹਵਾਲਾ ਦਿੰਦੇ ਹੋਏ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਔਰਤਾਂ ਇਸ਼ਤਿਹਾਰਬਾਜ਼ੀ ਵਿੱਚ ਕੰਮ ਨਹੀਂ ਕਰਨਗੀਆਂ। ਇਹ ਫੈਸਲਾ ਸੱਭਿਆਚਾਰਕ ਕ੍ਰਾਂਤੀ ਦੀ ਸੁਪਰੀਮ ਕੌਂਸਲ ਵੱਲੋਂ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਈਰਾਨੀ ਨਿਯਮਾਂ ਦੇ ਮੁਤਾਬਕ ਇਸ਼ਤਿਹਾਰ ਵਿੱਚ ਔਰਤਾਂ, ਬੱਚਿਆਂ ਜਾਂ ਪੁਰਸ਼ਾਂ ਨੂੰ ਕਿਸੇ ਵੀ 'ਵਸਤੂ' ਦੇ ਰੂਪ ਵਿੱਚ ਨਹੀਂ ਦਿਖਾਇਆ ਜਾ ਸਕਦਾ ਹੈ। ਹਾਲਾਂਕਿ, ਲੋਕ ਇਸਨੂੰ ਵੱਖ-ਵੱਖ ਸੰਦਰਭਾਂ ਵਿੱਚ ਵੱਖੋ-ਵੱਖਰੇ ਢੰਗ ਨਾਲ ਪੇਸ਼ ਕਰਦੇ ਰਹਿੰਦੇ ਹਨ।

Also Read: 9/11 ਹਮਲੇ 'ਚ ਸ਼ਾਮਲ ਲਾਦੇਨ ਦਾ ਸਾਥੀ ਅਲ-ਜ਼ਵਾਹਿਰੀ ਢੇਰ, ਅਮਰੀਕਾ ਨੇ ਕਾਬੁਲ 'ਚ ਦਾਖਲ ਹੋ ਕੇ ਕੀਤੀ ਕਾਰਵਾਈ

A commercial featured a woman in a loose-fitting hijab suggestively biting into a Magnum ice cream

ਇਸ਼ਤਿਹਾਰਬਾਜ਼ੀ 'ਚ ਔਰਤਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਈਰਾਨੀ ਔਰਤਾਂ ਸੜਕਾਂ 'ਤੇ ਹਿਜਾਬ ਪਹਿਨਣ ਦੀ ਜਾਂਚ ਦਾ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ। ਈਰਾਨ ਵਿੱਚ 1979 ਵਿੱਚ ਇਸਲਾਮੀ ਕ੍ਰਾਂਤੀ ਤੋਂ ਬਾਅਦ ਹੀ ਧਾਰਮਿਕ ਰੂੜੀਵਾਦੀ ਕਾਨੂੰਨ ਲਾਗੂ ਕੀਤਾ ਗਿਆ ਸੀ। ਉਦੋਂ ਤੋਂ ਔਰਤਾਂ ਲਈ ਹਿਜਾਬ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ। ਹਾਲਾਂਕਿ ਹੁਣ ਇਸ ਦਾ ਵਿਰੋਧ ਵੀ ਤਿੱਖਾ ਹੋ ਰਿਹਾ ਹੈ। ਹਾਲ ਹੀ 'ਚ ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਨੇ ਤਹਿਰਾਨ ਦੀ ਕ੍ਰਾਂਤੀਕਾਰੀ ਅਦਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜੋ ਔਰਤਾਂ ਹਿਜਾਬ ਉਤਾਰ ਕੇ ਖੁਦ ਦੀ ਵੀਡੀਓ ਬਣਾਉਂਦੀਆਂ ਹਨ, ਉਨ੍ਹਾਂ ਨੂੰ ਇਕ ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

In The Market