LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਬਦਲੇਗਾ Zomato ਦਾ ਨਾਮ! ਜਾਣੋ ਕਾਰੋਬਾਰ 'ਚ ਕੀ ਹੋਵੇਗਾ ਬਦਲਾਅ

2aug zomato

ਨਵੀਂ ਦਿੱਲੀ- ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato ਦਾ ਨੁਕਸਾਨ 2022 ਦੀ ਪਹਿਲੀ ਤਿਮਾਹੀ (Q1) ਵਿੱਚ ਘਟਿਆ ਹੈ। ਹੁਣ ਕੰਪਨੀ ਆਪਣੇ ਲੀਡਰਸ਼ਿਪ ਢਾਂਚੇ ਸਮੇਤ ਕਈ ਚੀਜ਼ਾਂ 'ਚ ਬਦਲਾਅ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ Zomato ਦੀ ਮੈਨੇਜਮੈਂਟ ਪੇਰੈਂਟ ਕੰਪਨੀ ਬਣਾ ਸਕਦੀ ਹੈ। ਹਾਲ ਹੀ ਵਿੱਚ Zomato ਨੇ Blinkit ਦੇ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਹੈ। ਕੰਪਨੀ ਹੁਣ ਆਪਣੇ ਹਰੇਕ ਕਾਰੋਬਾਰ ਨੂੰ ਚਲਾਉਣ ਲਈ ਇੱਕ ਵੱਖਰਾ ਸੀਈਓ ਰੱਖਣ ਦੀ ਯੋਜਨਾ ਬਣਾ ਰਹੀ ਹੈ। ਇਸ ਸਮੇਂ ਜ਼ੋਮੈਟੋ ਦੇ ਕੁੱਲ ਚਾਰ ਬ੍ਰਾਂਡ ਹਨ। ਇਸ ਕਾਰਨ ਮੈਨੇਜਮੈਂਟ ਪੇਰੈਂਟ ਕੰਪਨੀ ਬਣਾ ਕੇ ਇਹ ਸਭ ਚਲਾਉਣ ਦੀ ਯੋਜਨਾ ਬਣਾ ਰਹੀ ਹੈ।

Also Read: ਸਾਵਧਾਨ! ਹੱਥ 'ਚ ਦਿਖਿਆ ਪੌਲੀਥੀਨ ਤਾਂ ਭਰਨਾ ਪਵੇਗਾ ਜੁਰਮਾਨਾ, ਅੱਜ ਤੋਂ ਚਲਾਨ ਦੀ ਮੁਹਿੰਮ ਸ਼ੁਰੂ

Zomato ਦੀ ਮੂਲ ਕੰਪਨੀ ਦਾ ਨਾਮ
ਮੀਡੀਆ ਰਿਪੋਰਟਾਂ ਮੁਤਾਬਕ ਜ਼ੋਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕਿਹਾ ਹੈ ਕਿ ਉਹ ਇੱਕ ਅਜਿਹੀ ਕੰਪਨੀ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ ਜਿੱਥੇ ਹਰ ਕਾਰੋਬਾਰ ਨੂੰ ਚਲਾਉਣ ਲਈ ਕਈ ਸੀਈਓ ਹੋਣਗੇ। ਸਾਰੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਗੇ। ਦੀਪਇੰਦਰ ਗੋਇਲ ਮੂਲ ਕੰਪਨੀ ਨੂੰ ਰੀ-ਬ੍ਰਾਂਡ ਕਰ ਸਕਦੇ ਹਨ ਅਤੇ ਇਸ ਦਾ ਨਾਂ 'ਈਟਰਨਲ' ਰੱਖ ਸਕਦੇ ਹਨ। ਹਾਲਾਂਕਿ ਇਸ ਬਾਰੇ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਜਲਦ ਹੋ ਸਕਦੈ ਐਲਾਨ
Zomato, Blinkit, Hyperpure, Feeding India ਚਾਰ ਬ੍ਰਾਂਡ ਹਨ ਜੋ ਇਸ ਸਮੇਂ ਕੰਪਨੀ ਦੀ ਮਲਕੀਅਤ ਹਨ। ਹੁਣ Zomato ਦੇ ਸੰਸਥਾਪਕ ਅਤੇ CEO ਦੀਪਇੰਦਰ ਗੋਇਲ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਇੱਕ ਮੂਲ ਕੰਪਨੀ ਦੇ ਅਧੀਨ ਲਿਆ ਕੇ ਸੰਚਾਲਿਤ ਕਰਨਾ ਚਾਹੁੰਦੇ ਹਨ। ਗੁਰੂਗ੍ਰਾਮ ਸਥਿਤ ਸਟਾਰਟਅਪ ਦੇ ਸੀਈਓ ਨੇ ਕਿਹਾ ਕਿ 'ਈਟਰਨਲ' ਫਿਲਹਾਲ ਅੰਦਰੂਨੀ ਨਾਮ ਰਹੇਗਾ। Zomato ਦਾ ਨਾਂ ਨਹੀਂ ਬਦਲੇਗਾ। ਖਬਰਾਂ ਮੁਤਾਬਕ ਕੰਪਨੀ ਨੇ ਆਪਣੀ ਕੰਪਨੀ ਦੇ ਦਫਤਰਾਂ ਦੇ ਅੰਦਰ ਇਸ ਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਸਭ ਦੇ ਸਾਹਮਣੇ ਆ ਜਾਵੇਗਾ।

Also Read: 9/11 ਹਮਲੇ 'ਚ ਸ਼ਾਮਲ ਲਾਦੇਨ ਦਾ ਸਾਥੀ ਅਲ-ਜ਼ਵਾਹਿਰੀ ਢੇਰ, ਅਮਰੀਕਾ ਨੇ ਕਾਬੁਲ 'ਚ ਦਾਖਲ ਹੋ ਕੇ ਕੀਤੀ ਕਾਰਵਾਈ

Zomato ਦਾ ਘੱਟ ਗਿਆ ਨੁਕਸਾਨ
ਅਪ੍ਰੈਲ-ਜੂਨ 2022 ਦੀ ਤਿਮਾਹੀ 'ਚ ਜ਼ੋਮੈਟੋ ਦਾ ਏਕੀਕ੍ਰਿਤ ਘਾਟਾ ਘੱਟ ਕੇ 185.7 ਕਰੋੜ ਰੁਪਏ 'ਤੇ ਆ ਗਿਆ ਹੈ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਇਹ ਅੰਕੜਾ 356.2 ਕਰੋੜ ਰੁਪਏ ਸੀ। ਜੂਨ 2022 ਤੋਂ ਪਹਿਲਾਂ ਦੀ ਤਿਮਾਹੀ ਵਿਚ, Zomato ਨੂੰ 359.7 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ 'ਚ ਕੰਪਨੀ ਦੀ ਏਕੀਕ੍ਰਿਤ ਆਮਦਨ 1,413.9 ਕਰੋੜ ਰੁਪਏ ਰਹੀ ਹੈ। ਕੰਪਨੀ ਦੇ ਮਾਲੀਏ 'ਚ ਪਿਛਲੀ ਇਸੇ ਮਿਆਦ ਦੇ ਮੁਕਾਬਲੇ 67.44 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਪਹਿਲੀ ਤਿਮਾਹੀ 'ਚ ਜ਼ੋਮੈਟੋ ਦੀ ਆਮਦਨ 844.4 ਕਰੋੜ ਰੁਪਏ ਸੀ।

ਜ਼ੋਮੈਟੋ ਦੇ ਸ਼ੇਅਰ ਡਿੱਗੇ
ਹਾਲਾਂਕਿ ਇਸ ਸਾਲ ਜ਼ੋਮੈਟੋ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। Zomato ਦੇ ਸ਼ੇਅਰ ਇਸ ਸਾਲ 67 ਫੀਸਦੀ ਤੋਂ ਜ਼ਿਆਦਾ ਡਿੱਗ ਚੁੱਕੇ ਹਨ। ਸਾਲ ਦੀ ਸ਼ੁਰੂਆਤ 'ਚ 3 ਜਨਵਰੀ 2022 ਨੂੰ ਜ਼ੋਮੈਟੋ ਦੇ ਸ਼ੇਅਰ 141.35 ਰੁਪਏ ਦੇ ਪੱਧਰ 'ਤੇ ਸਨ। 1 ਅਗਸਤ 2022 ਨੂੰ ਉਹ 46.50 ਰੁਪਏ 'ਤੇ ਬੰਦ ਹੋਏ।

In The Market