LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕ੍ਰਾਨ 'ਤੇ ਕਿੰਨੀ ਕੁ ਕਾਰਗਰ ਹੈ ਵੈਕਸੀਨ, ਨਿਰਮਾਤਾਵਾਂ ਦਾ ਇਹ ਹੈ ਦਾਅਵਾ

3022

ਨਵੀਂ ਦਿੱਲੀ : ਓਮੀਕ੍ਰਾਨ ਕੋਵਿਡ-19 ਵੈਰੀਅੰਟ (Omicron Covid-19 variant) ਨੂੰ ਲੈ ਕੇ ਪੂਰੀ ਦੁਨੀਆ ਵਿਚ ਟੈਂਸ਼ਨ ਵੱਧ ਗਈ ਹੈ, ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) (World Health Organization) ਨੇ ਕੋਰੋਨਾ ਦੇ ਨਵੇਂ ਵੈਰੀਅੰਟ (New variants of the Corona) ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ। ਡਬਲਿਊ.ਐੱਚ.ਓ. (WHO) ਨੇ ਇਸ ਨੂੰ ਵੈਰੀਅੰਟ (Variants) ਆਫ ਕੰਸਰਨ ਯਾਨੀ ਚਿੰਤਾਜਨਕ ਕਿਹਾ ਹੈ। ਦੱਖਣੀ ਅਫਰੀਕਾ (South Africa) ਵਿਚ ਮਿਲੇ ਇਸ ਵੈਰੀਅੰਟ (Variants) ਤੋਂ ਬਾਅਦ ਪੂਰੀ ਦੁਨੀਆ ਵਿਚ ਇਕ ਵਾਰ ਫਿਰ ਤੋਂ ਪਾਬੰਦੀਆਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ।

Also Read: ਜ਼ੂਮ ਮੀਟਿੰਗ 'ਚ ਮਹਿਲਾ ਪਿੱਛੇ ਰੱਖੀ ਸੀ ਅਜਿਹੀ ਚੀਜ਼, ਸ਼ਰਮ ਨਾਲ ਹੋਈ ਪਾਣੀ-ਪਾਣੀ

ਯਾਤਰਾ ਪਾਬੰਦੀ ਨੂੰ ਲੈ ਕੇ ਬਾਰਡਰ ਸੀਲ (Border seal) ਕਰਨ ਤੱਕ ਦੀ ਪਾਬੰਦੀ ਸ਼ਾਮਲ ਹੈ। ਉਥੇ ਹੀ ਇਨ੍ਹਾਂ ਸਭ ਦੇ ਵਿਚਾਲੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੌਜੂਦਾ ਵੈਕਸੀਨ ਓਮੀਕ੍ਰਾਨ ਵੈਰੀਅੰਟ 'ਤੇ ਕਾਰਗਰ ਹੋਣਗੇ ? ਇਹ ਸਵਾਲ ਇਸ ਲਈ ਵੀ ਕਿਉਂਕਿ ਹਾਂਗਕਾਂਗ ਵਿਚ ਦੋ ਲੋਕਾਂ ਵਿਚ ਓਮੀਕ੍ਰਾਨ ਵੈਰੀਅੰਟ ਮਿਲਿਆ ਹੈ, ਇਨ੍ਹਾਂ ਦੋਹਾਂ ਨੂੰ ਹੀ ਫਾਈਜ਼ਰ ਵੈਕਸੀਨ ਲੱਗੀ ਸੀ। ਵੈਕਸੀਨ ਨਿਰਮਾਤਾ ਓਮੀਕ੍ਰਾਨ ਵੈਰੀਅੰਟ ਨੂੰ ਲੈ ਕੇ ਕੀ ਦਾਅਵੇ ਕਰ ਰਹੇ ਹਨ।


ਫਾਈਜ਼ਰ ਵੈਕਸੀਨ
ਅਮਰੀਕੀ ਡਰ੍ਰਗ ਕੰਪਨੀ ਫਾਈਜ਼ਰ ਦੇ ਸੀ.ਈ.ਓ. ਅਲਬਰਟਾ ਬੌਰਲਾ ਨੇ ਕਿਹਾ ਕਿ ਫਾਈਜ਼ਰ ਨੇ ਓਮੀਕ੍ਰਾਨ ਵੈਰੀਅੰਟ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਵਿਚ ਉਨ੍ਹਾਂ ਨੇ ਸੀ.ਐੱਨ.ਬੀ.ਸੀ. ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਨਵੇਂ ਵੈਰੀਅੰਟ ਦੇ ਖਿਲਾਫ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਇਸ ਵੈਰੀਅੰਟ ਦੇ ਖਿਲਾਫ ਕਾਰਗਰ ਹੈ ਵੀ ਜਾਂ ਨਹੀ। ਉਥੇ ਹੀ ਐਲਬਰਟ ਬੌਰਲਾ ਨੇ ਇਸ ਗੱਲ ਦੀ ਉਮੀਦ ਜਤਾਈ ਕਿ ਫਾਈਜ਼ਰ ਦਾ ਐਂਟੀਵਾਇਰਲ ਪਿਲ ਵੀ ਓਮੀਕ੍ਰਾਨ ਦੇ ਖਿਲਾਫ ਕਾਰਗਰ ਹੋਵੇਗਾ।

Also Read: ਫਰੀਦਕੋਟ-ਅੰਮ੍ਰਿਤਸਰ ਹਾਈਵੇ 'ਤੇ ਸੰਘਣੀ ਧੁੰਦ ਕਾਰਣ 11 ਗੱਡੀਆਂ ਆਪਸ ਵਿਚ ਟਕਰਾਈਆਂ 

ਮੌਡਰਨਾ ਵੈਕਸੀਨ ਨੇ ਕਿਹਾ ਕਿ ਨਵੇਂ ਵੈਰੀਅੰਟ ਨੂੰ ਲੈ ਕੇ ਬੂਸਟਰ ਸ਼ੌਟ ਤਿਆਰ ਕਰ ਰਹੇ ਹਨ। ਇਸ ਬਾਰੇ ਵਿਚ ਮੌਡਰਨਾ ਦੇ ਚੀਫ ਮੈਡੀਕਲ ਅਫਸਰ ਪੌਲ ਬਰਡਨ ਨੇ ਇਕ ਵੈੱਬਸਾਈਟ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਹੈ, ਉਹ ਹੁਣ ਵੀ ਸੁਰੱਖਿਅਤ ਹਨ। ਅਜਿਹੇ ਵਿਚ ਜਿਨ੍ਹਾਂ ਲੋਕਆਂ ਨੇ ਵੈਕਸੀਨ ਨਹੀਂ ਲਗਵਾਈ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ ਵੈਕਸੀਨ ਲਗਵਾ ਲੈਣ।


ਇਸ ਵਿਚਾਲੇ ਜੌਨਸਨ ਐਂਡ ਜੌਨਸਨ ਨੇ ਵੀ ਓਮੀਕ੍ਰਾਨ ਵੈਰੀਅੰਟ ਨੂੰ ਲੈ ਕੇ ਖਾਸ ਵੈਕਸੀਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਸਵੀਡਨ ਅਤੇ ਬ੍ਰਿਟੇਨ ਦੀ ਕੰਪਨੀ ਐਸਟ੍ਰਾਜੇਨੇਕਾ ਨੇ ਕਿਹਾ ਕਿ ਉਹ ਓਮੀਕ੍ਰਾਨ ਵੈਰੀਅੰਟ B.1.1.529 ਦੇ ਅਸਰ ਨੂੰ ਦੇਖ ਰਹੇ ਹਨ। ਕੰਪਨੀ ਨੇ ਇਹ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਵੈਕਸੀਨ ਵਿਚ ਜੋ ਡਰੱਗ ਹੈ। ਉਹ ਇਸ ਵੈਰੀਅੰਟ ਦੇ ਖਿਲਾਫ ਕਾਰਗਰ ਹੋਵੇਗੀ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਸਮੇਂ AZD7442 ਐਂਟੀਬਾਡੀ ਕੰਬੀਨੇਸ਼ਨ ਦਾ ਨਵਾਂ ਵੈਰੀਅੰਟ 'ਤੇ ਟੈਸਟ ਕਰ ਰਹੇ ਹਨ। ਇਸ ਵਿਚ ਵਾਇਰਸ ਦੇ ਖਿਲਾਫ ਦੋ ਸ਼ਕਤੀਸ਼ਾਲੀ ਐਂਟੀਬਾਡੀ ਸ਼ਾਮਲ ਹੈ।

Also Read: ਕਿਸਾਨ ਅੰਦੋਲਨ ਦੇ ਖਤਮ ਹੋਣ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਆਖੀ ਇਹ ਗੱਲ

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਗਾਮਲੇਯਾ ਸੈਂਟਰ ਵਲੋਂ ਬਣਾਏ ਗਏ ਸਪੁਤਨਿਕ ਵੈਕਸੀਨ ਨੂੰ ਓਮੀਕ੍ਰਾਨ ਵੈਰੀਅੰਟ ਦੇ ਖਿਲਾਫ ਕਾਰਗਰ ਦੱਸਿਆ ਹੈ। ਹਾਲਾਂਕਿ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਸ ਨਵੇਂ ਵੈਰੀਅੰਟ ਲਈ ਇਕ ਬੂਸਟਰ ਡੋਜ਼ ਵੀ ਬਣਾ ਰਹੇ ਹਨ। ਆਰ.ਡੀ.ਆਈ.ਐੱਫ. ਨੇ ਇਹ ਵੀ ਕਿਹਾ ਕਿ ਓਮੀਕ੍ਰਾਨ ਵੈਰੀਅੰਟ ਦੇ ਖਿਲਾਫ ਸਪੁਤਨਿਕ ਵੈਕਸੀਨ ਦੇ ਨਵੇਂ ਵਰਜਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 45 ਦਿਨਾਂ ਅੰਦਰ ਸਪੁਤਨਿਕ ਵੈਕਸੀਨ ਦਾ ਓਮੀਕ੍ਰਾਨ ਵਰਜਨ ਵੱਡੇ ਪੱਧਰ 'ਤੇ ਲੋਕਾਂ ਵਿਚਾਲੇ ਆ ਜਾਵੇਗਾ। ਇਸ ਦੌਰਾਨ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ 20 ਫਰਵਰੀ 2022 ਤੱਕ 3 ਮਿਲੀਅਨ ਯਾਨੀ 300 ਕਰੋੜ ਵੈਕਸੀਨ ਦੀ ਡੋਜ਼ ਬਣ ਜਾਵੇਗੀ।
ਵੈਕਸੀਨ ਬਣਾਉਣ ਵਾਲੀ ਨੋਵਾਵੈਕਸ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਕੋਵਿਡ 19 ਦੇ ਨਵੇਂ ਵੈਰੀਅੰਟ ਨੂੰ ਦੇਖਦੇ ਹੋਏ ਨਵੀਂ ਵੈਕਸੀਨ ਬਣਾ ਰਹੀ ਹੈ। ਵੈਕਸੀਨ ਛੇਤੀ ਬਣ ਜਾਵੇਗੀ। ਇਸ ਤੋਂ ਬਾਅਦ ਇਸ ਦਾ ਨਿਰਮਾਣ ਹੋ ਸਕੇਗਾ। ਇਨੋਵੀਓ ਫਾਰਮਾਸਿਊਟੀਕਲ ਇੰਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਵੈਕਸੀਨ ਆਈ.ਐੱਨ.ਓ.-4800 ਦਾ ਨਵਾਂ ਵੈਰੀਅੰਟ 'ਤੇ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੂਰਾ ਟੈਸਟ ਹੋਣ ਵਿਚ ਤਕਰੀਬਨ 2 ਹਫਤੇ ਦਾ ਸਮਾਂ ਲੱਗੇਗਾ। ਕੰਪਨੀ ਨੇ ਉਮੀਦ ਜਤਾਈ ਹੈ ਕਿ ਆਈ.ਐੱਨ.ਓ.-4800 ਦੱਖਣੀ ਅਫਰੀਕਾ ਵਿਚ ਪਾਏ ਗਏ ਵੈਰੀਅੰਟ ਦੇ ਖਿਲਾਫ ਕਾਰਗਰ ਹੋਵੇਗਾ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੇਟ ਬ੍ਰੋਡਰਿਕ ਨੇ ਦਿੱਤੀ।

In The Market