LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Guru Nanak Dev Ji Prakash Parv: ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ

sat8563

Sri Guru Nanak Devi Ji : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਨਿਵਕਲੇ ਅਧਿਆਏ ਦਾ ਆਰੰਭ ਹੋਇਆ। ਆਪ ਜੀ ਦਾ ਪ੍ਰਕਾਸ਼ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ 1469 ਈਸਵੀ ਵਿਚ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ ਸੁਭਾਗ ਪ੍ਰਾਪਤ ਹੋਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ -

16 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਦਾਸਪੁਰ ਦੀ ਰਹਿਣ ਵਾਲੀ ਬੀਬੀ ਸੁਲੱਖਣੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ ਦੋ ਪੁੱਤਰਾਂ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਨੇ ਜਨਮ ਲਿਆ। ਪੁੱਤਰਾਂ ਦੇ ਜਨਮ ਤੋਂ ਬਾਅਦ, ਸ੍ਰੀ ਗੁਰੂ ਨਾਨਕ ਦੇਵ ਜੀ ਲੰਬੀਆਂ ਯਾਤਰਾਵਾਂ 'ਤੇ ਚਲੇ ਗਏ, ਇਸ ਦੌਰਾਨ ਭਾਈ ਮਰਦਾਨਾਜੀ, ਲਹਿਣਾ ਜੀ, ਭਾਈ ਬਾਲਾ ਅਤੇ ਭਾਈ ਰਾਮਦਾਸ ਜੀ ਵੀ ਉਨ੍ਹਾਂ ਦੇ ਨਾਲ ਸਨ। ਸੰਨ 1521 ਤੱਕ ਉਨ੍ਹਾਂ ਨੇ ਯਾਤਰਾਵਾਂ ਕੀਤੀਆਂ ਅਤੇ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਉਪਦੇਸ਼ ਦਿੱਤਾ ਅਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਮਹਾਨ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ, ਅਫਗਾਨਿਸਤਾਨ ਅਤੇ ਅਰਬ ਵਿੱਚ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।

ਗੁਰੂ ਸਾਹਿਬ ਵਿਸ਼ਵ ਲਈ ਸਨ ਪ੍ਰਕਾਸ਼ -

ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਨਾਲ ਮਾਨਵਤਾ ਨੂੰ ਅੰਮ੍ਰਿਤਮਈ ਅਗਵਾਈ ਮਿਲੀ ਜਿਸ ਨਾਲ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਿਗਿਆਨਕ ਆਦਿ ਖੇਤਰਾਂ ਅੰਦਰ ਕ੍ਰਾਂਤੀਕਾਰੀ ਲੋਅ ਚਮਕੀ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਸਮਾਜ ਅੰਦਰ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਸੀ। ਧਾਰਮਿਕ ਆਗੂਆਂ ਦੇ ਸਤਾਏ ਲੋਕ ਅਜਿਹੇ ਆਸਰੇ ਦੀ ਭਾਲ ਵਿਚ ਸਨ ਜਿਥੋਂ ਉਨ੍ਹਾਂ ਨੂੰ ਜੀਵਨ ਦਾ ਸਹੀ ਮਾਰਗ ਪ੍ਰਾਪਤ ਹੋ ਸਕੇ। ਇਸ ਅਧੋਗਤੀ ਦੇ ਸਮੇਂ ਜਿੱਥੇ ਲੋਕਾਈ ਵਹਿਮਾਂ ਭਰਮਾਂ ਅਤੇ ਪਾਖੰਡਵਾਦ ਵਿਚ ਫਸੀ ਹੋਈ ਸੀ, ਉਥੇ ਹੀ ਧਰਮ ਦੇ ਨਾਂ ’ਤੇ ਮਾਨਵਤਾ ਨੂੰ ਵੰਡਣ ਦਾ ਬੋਲਬਾਲਾ ਵੀ ਸੀ। ਵਰਣ-ਵੰਡ ਅਤੇ ਛੂਤ-ਛਾਤ ਸਿਖ਼ਰ ’ਤੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ’ਤੇ ਆਗਮਨ ਨਾਲ ਮਾਨੁੱਖਤਾ ਨੂੰ ਠੰਢਾ ਅਹਿਸਾਸ ਹੋਇਆ। 

ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਕ ਬਾਣੀ ਦਾ ਬਿਉਰਾ ਇਸ ਪ੍ਰਕਾਰ 

ਜਪੁਜੀ = ਮੂਲਮੰਤ੍ਰ-1, ਪਉੜੀਆਂ-38, ਸ਼ਲੋਕ-2 = 41

1. ਸਿਰੀ ਰਾਗ2 = ਚਉਪਦੇ-33, ਅਸ਼ਟਪਦੀਆਂ-18, ਪਹਰੇ-2, ਸਲੋਕ-7 (ਵਾਰ ਮ.੪ ਵਿਚ) = 60

2. ਮਾਝ ਰਾਗ = ਅਸ਼ਟਪਦੀ-1, ਪਉੜੀਆਂ -27, ਸਲੋਕ-46 (ਵਾਰ ਮ.੧ ਵਿਚ) = 74

3. ਗਉੜੀ ਰਾਗ = ਚਉਪਦੇ-20, ਅਸ਼ਟਪਦੀਆਂ-18, ਛੰਤ-2 = 40

4. ਆਸਾ ਰਾਗ = ਚਉਪਦੇ-39, ਅਸ਼ਟਪਦੀਆਂ-22, ਪਦੇ-35 ( ਪਟੀ ਵਿਚ), ਛੰਤ-5, ਪਉੜੀਆਂ-24, ਸ਼ਲੋਕ-44 (ਵਾਰ ਮ.੧ ਵਿਚ) = 169

5. ਗੂਜਰੀ ਰਾਗ = ਚਉਪਦੇ-2, ਅਸ਼ਟਪਦੀਆਂ-5 = 7

6. ਬਿਹਾਗੜਾ ਰਾਗ = ਸ਼ਲੋਕ-2 (ਵਾਰ5 ਮ.੪ ਵਿਚ) = 2

7. ਵਡਹੰਸ ਰਾਗ = ਚਉਪਦੇ-3, ਛੰਤ-2, ਅਲਾਹਣੀਆਂ-5, ਸ਼ਲੋਕ-3 (ਵਾਰ ਮ. ੪ ਵਿਚ) = 13

8. ਸੋਰਠ ਰਾਗ = ਚਉਪਦੇ-12, ਅਸ਼ਟਪਦੀਆਂ -4, ਸ਼ਲੋਕ-2 (ਵਾਰ ਮ. ੪ ਵਿਚ) = 18

9. ਧਨਾਸਰੀ ਰਾਗ = ਚਉਪਦੇ-9, ਅਸ਼ਟਪਦੀਆਂ- 2, ਛੰਤ-3 = 14

10. ਤਿਲਿੰਗ ਰਾਗ = ਚਉਪਦੇ-5, ਅਸ਼ਟਪਦੀ-1 = 6

11. ਸੂਹੀ ਰਾਗ = ਚਉਪਦੇ-9, ਅਸ਼ਟਪਦੀਆਂ-5, ਕੁਚਜੀ-ਸੁਚਜੀ-2, ਛੰਤ-5, ਸ਼ਲੋਕ-21 (ਵਾਰ ਮ.੩ ਵਿਚ) = 42

12. ਬਿਲਾਵਲ ਰਾਗ = ਚਉਪਦੇ-4, ਅਸ਼ਟਪਦੀਆਂ-2,

ਪਦੇ-20 (ਥਿਤੀ ਮ.੧ ਵਿਚ), ਛੰਤ-2, ਸ਼ਲੋਕ-2 (ਵਾਰ ਮ.੪ ਵਿਚ) = 30

13. ਰਾਮਕਲੀ ਰਾਗ = ਚਉਪਦੇ-11, ਅਸ਼ਟਪਦੀਆਂ-9, ਪਦੇ-127 (54 ਓਅੰਕਾਰ ਵਿਚ ਅਤੇ 73 ਸਿਧ ਗੋਸਟਿ ਵਿਚ) ਸ਼ਲੋਕ-19 (ਵਾਰ ਮ.੩ ਵਿਚ) = 166

14. ਮਾਰੂ ਰਾਗ = ਚਉਪਦੇ-12, ਅਸ਼ਟਪਦੀਆਂ-11, ਸੋਲਹੇ-22, ਸ਼ਲੋਕ-20 (18 ਵਾਰ ਮ. ੪ ਵਿਚ, 2 ਪਹਿਲੇ ਅਤੇ ਪੰਜਵੇਂ ਚਉਪਦਿਆਂ ਨਾਲ) = 65

15. ਤੁਖਾਰੀ ਰਾਗ = ਛੰਤ-5, ਪਦੇ-17 (ਬਾਰਹਮਾਹਾ ਮ.੧ ਵਿਚ) = 22

16. ਭੈਰਉ ਰਾਗ = ਚਉਪਦੇ-8, ਅਸ਼ਟਪਦੀ-1 = 9

17. ਬਸੰਤ ਰਾਗ = ਚਉਪਦੇ-10, ਅਸ਼ਟਪਦੀਆਂ-8 = 18

18. ਸਾਰੰਗ ਰਾਗ = ਚਉਪਦੇ-3, ਅਸ਼ਟਪਦੀਆਂ -2, ਸ਼ਲੋਕ -33 (ਵਾਰ ਮ. ੪ ਵਿਚ) = 38

19. ਮਲਾਰ ਰਾਗ = ਚਉਪਦੇ-9, ਅਸ਼ਟਪਦੀਆਂ -5, ਪਉੜੀਆਂ -27, ਸ਼ਲੋਕ-24 (ਵਾਰ ਮ.੧ ਵਿਚ) = 65

20. ਪ੍ਰਭਾਤੀ ਰਾਗ = ਚਉਪਦੇ-17, ਅਸ਼ਟਪਦੀਆਂ -7 = 24

ਸ਼ਲੋਕ ਸਹਸਕ੍ਰਿਤੀ = 36

ਸਲੋਕ ਫ਼ਰੀਦ = 17

ਸਲੋਕ ਵਾਰਾਂ ਤੇ ਵਧੀਕ = 33

ਕੁਲ ਜੋੜ = 958

ਬਾਣੀਵਾਰ ਕੁਲ ਜੋੜ = ਮੂਲਮੰਤ੍ਰ-1, ਚਉਪਦੇ-206, ਅਸ਼ਟਪਦੀਆਂ-121, ਛੰਤ-24, ਪਉੜੀਆਂ-116, ਸ਼ਲੋਕ-260, ਪਹਰੇ-2, ਅਲਾਹਣੀਆਂ-5, ਕੁਚਜੀ -ਸੁਚਜੀ-2, ਸੋਲਹੇ-22, ਪਦੇ-199 = 958

ਸੁਤੰਤਰ ਬਾਣੀਆਂ: ਜਪੁ, ਪਹਰੇ, ਵਾਰ ਮਾਝ, ਪਟੀ, ਵਾਰ ਆਸਾ, ਅਲਾਹਣੀਆਂ, ਕੁਚਜੀ-ਸੁਚਜੀ, ਥਿਤੀ, ਓਅੰਕਾਰ, ਸਿਧ-ਗੋਸਟਿ, ਬਾਰਹਮਾਹਾ, ਵਾਰ ਮਲਾਰ ।

ਜੋਤੀ ਜੋਤ ਸਮਾਉਣਾ-

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ 'ਤੇ ਮੂਰਤੀ ਪੂਜਾ ਅਤੇ ਰੂੜ੍ਹੀਵਾਦੀ ਵਿਚਾਰਾਂ ਦਾ ਵਿਰੋਧ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਦਿਨ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਅਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ ਛੱਡ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰੂ ਗੱਦੀ ਸੌਂਪ ਜੋਤੀ ਜੋਤ ਸਮਾਏ ਸਨ, ਜਿਹਨਾਂ ਨੂੰ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਵਜੋਂ ਮੰਨਿਆ ਜਾਂਦਾ ਹੈ।

In The Market