LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੇਲ ਪਾਲਿਸ਼ ਤੋਂ ਲੈ ਕੇ ਡਰਾਈਵਿੰਗ ਤੱਕ, ਤਾਲਿਬਾਨ ਨੇ ਔਰਤਾਂ 'ਤੇ ਲਾਈਆਂ ਇਹ ਪਾਬੰਦੀਆਂ

5m womens

ਕਾਬੁਲ- ਅਫਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਇਕ ਤੋਂ ਬਾਅਦ ਇਕ ਔਰਤਾਂ 'ਤੇ ਪਾਬੰਦੀਆਂ ਲਗਾ ਰਿਹਾ ਹੈ। ਹੁਣ ਤਾਲਿਬਾਨ ਨੇ ਔਰਤਾਂ ਨੂੰ ਗੱਡੀ ਚਲਾਉਣ ਤੋਂ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਔਰਤਾਂ ਨੂੰ ਡਰਾਈਵਿੰਗ ਦਾ ਲਾਇਸੈਂਸ ਨਾ ਦੇਣ ਦਾ ਹੁਕਮ ਦਿੱਤਾ ਹੈ।

Also Read: ਪੰਜਾਬ ਦੇ IGP ਚੀਮਾ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਕਿਡਨੈਪਿੰਗ-ਟ੍ਰੈਸਪਾਸਿੰਗ ਦਾ ਕੇਸ ਕੀਤਾ ਰੱਦ

ਇਸ ਤੋਂ ਪਹਿਲਾਂ ਤਾਲਿਬਾਨ ਨੇ ਔਰਤਾਂ ਨੂੰ ਬੱਸਾਂ ਜਾਂ ਹੋਰ ਵਾਹਨਾਂ 'ਚ ਲੰਬੀ ਦੂਰੀ ਤੱਕ ਇਕੱਲਿਆਂ ਸਫਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਤਾਲਿਬਾਨ ਦੇ ਹੁਕਮਾਂ ਮੁਤਾਬਕ ਔਰਤਾਂ ਇਕੱਲੇ ਬੱਸ ਵਿਚ 70 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਨਹੀਂ ਕਰ ਸਕਣਗੀਆਂ। ਇਸ ਤੋਂ ਅੱਗੇ ਜਾਣ ਲਈ ਉਨ੍ਹਾਂ ਦੇ ਨਾਲ ਆਦਮੀ ਦਾ ਹੋਣਾ ਜ਼ਰੂਰੀ ਹੋਵੇਗਾ।

Also Read: IPL ਮੈਚ ਦੌਰਾਨ ਅਨੋਖਾ ਨਜ਼ਾਰਾ, ਕੁੜੀ ਨੇ ਸਟੇਡੀਅਮ 'ਚ RCB ਫੈਨ ਨੂੰ ਕੀਤਾ ਪ੍ਰਪੋਜ਼

ਨਿਯਮਾਂ ਮੁਤਾਬਕ ਤਾਲਿਬਾਨ ਦੇ ਸ਼ਾਸਨ 'ਚ ਔਰਤਾਂ ਹਾਈ ਹੀਲਸ ਨਹੀਂ ਪਹਿਨ ਸਕਦੀਆਂ। ਕੋਈ ਵੀ ਅਜਿਹੀ ਜੁੱਤੀ ਨਹੀਂ ਪਹਿਨ ਸਕਦਾ, ਜਿਸ ਤੋਂ ਆਵਾਜ਼ ਆਉਂਦੀ ਹੋਵੇ। ਔਰਤਾਂ ਨੇਲ ਪਾਲਿਸ਼ ਨਹੀਂ ਲਗਾ ਸਕਦੀਆਂ। ਬਹੁਤ ਜ਼ਿਆਦਾ ਮੇਕਅੱਪ ਲਾਉਣ ਦੀ ਵੀ ਮਨਾਹੀ ਹੈ। ਔਰਤਾਂ ਜਨਤਕ ਥਾਂ 'ਤੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਸਕਦੀਆਂ। ਬਾਲਕੋਨੀ ਵਿੱਚ ਖੜ੍ਹੀਆਂ ਨਹੀਂ ਹੋ ਸਕਦੀਆਂ। ਤਾਂ ਜੋ ਕੋਈ ਵੀ ਅਣਜਾਣ ਵਿਅਕਤੀ ਉਸਦੀ ਆਵਾਜ਼ ਸੁਣ ਅਤੇ ਉਨ੍ਹਾਂ ਨੂੰ ਦੇਖ ਨਾ ਸਕੇ। ਔਰਤਾਂ ਨੂੰ ਫੋਟੋਆਂ ਖਿੱਚਣ, ਵੀਡੀਓ ਬਣਾਉਣ ਜਾਂ ਐਕਸਪੋਜ਼ ਕਰਨ ਦੀ ਸਖ਼ਤ ਮਨਾਹੀ ਹੈ। ਔਰਤਾਂ ਰੇਡੀਓ ਜਾਂ ਟੀਵੀ 'ਤੇ ਕੰਮ ਨਹੀਂ ਕਰ ਸਕਦੀਆਂ। ਜਨਤਕ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ।

In The Market