ਪੋਰਟ-ਓ-ਪ੍ਰਿੰਸ- ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸ਼ੁੱਕਰਵਾਰ ਨੂੰ 4 ਸ਼ੱਕੀਆਂ ਨੂੰ ਮਾਰ ਸੁੱਟਿਆ। ਜਦਕਿ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਜ਼ ਏਜੇਂਸੀ ਦੇ ਮੁਤਾਬਿਕ ਮੋਇਸੀ ਦੀ ਹੱਤਿਆ 'ਚ 26 ਕੋਲੰਬੀਆਈ ਤੇ ਦੋ ਅਮਰੀਕੀ ਸ਼ਹਿਰੀ ਸ਼ਾਮਲ ਹਨ।
26 Colombians, 2 Americans behind President Jovenel Moise killing: AFP News Agency quoting Haiti police
— ANI (@ANI) July 9, 2021
ਅਮਰੀਕਾ ਵਿਚ ਹੈਤੀ ਦੇ ਸਫ਼ੀਰ ਬੁਚਿਤ ਐਡਮੰਡ ਨੇ ਕਿਹਾ ਕਿ 53 ਸਾਲਾ ਮੋਇਸੀ ਦੀ ਹੱਤਿਆ ਨੂੰ ਵਿਦੇਸ਼ੀ ਅੱਤਵਾਦੀਆਂ ਤੇ ਪੇਸ਼ੇਵਰ ਹਤਿਆਰਿਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਹੈ।
ਸਥਾਨਕ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਸ ਬਹੁਤ ਗਰੀਬ ਦੇਸ਼ ਵਿਚ ਰਾਜਨੀਤਿਕ ਅਤੇ ਸਮਾਜਿਕ ਸਥਿਤੀ ਵਿਗੜਨ ਦਾ ਖ਼ਦਸ਼ਾ ਹੈ। ਇਸ ਦੌਰਾਨ ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਹੈਤੀ ਦੇ ਰਾਸ਼ਟਰੀ ਪੁਲਿਸ ਬਲ ਦੇ ਮੁਖੀ ਨੇ ਕਿਹਾ ਕਿ ਸ਼ੱਕੀ ਬੰਦੂਕਧਾਰੀਆਂ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ ਸੀ ਜਿਨ੍ਹਾਂ ਨੂੰ ਬੁੱਧਵਾਰ ਦੀ ਰਾਤ ਤੱਕ ਗੋਲੀਬਾਰੀ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Diet : सर्दियों में 'मक्की की रोटी' का सेवन करने से मिलेंगे ये कमाल के फायदे
K4 Ballistic Missile: भारत ने समुद्र से किया K-4 SLBM बैलिस्टिक मिसाइल का सफल परीक्षण, देखें तस्वीरें
Gold-Silver Price Today: सोने-चांदी के भाव गिरे! जानें आज कितने रुपये सस्ता हुआ गोल्ड-सिल्वर