LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨੀਆ 'ਚ ਪਹਿਲੀ ਵਾਰ ਇਨਸਾਨੀ ਸਰੀਰ 'ਚ ਧੜਕਿਆ 'ਸੂਰ ਦਾ ਦਿਲ', ਅਮਰੀਕੀ ਡਾਕਟਰਾਂ ਰਚਿਆ ਇਤਿਹਾਸ

11j usa

ਵਾਸ਼ਿੰਗਟਨ: ਅਮਰੀਕਾ ਵਿੱਚ ਸਰਜਨ ਡਾਕਟਰਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜੈਨੇਟਿਕ ਤੌਰ 'ਤੇ ਮੋਡੀਫਾਈਡ ਸੂਰ ਦਾ ਦਿਲ 57 ਸਾਲਾ ਵਿਅਕਤੀ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਹ ਇਤਿਹਾਸਕ ਟ੍ਰਾਂਸਪਲਾਂਟ ਸ਼ੁੱਕਰਵਾਰ ਨੂੰ ਕੀਤਾ ਗਿਆ। ਮੈਰੀਲੈਂਡ ਮੈਡੀਕਲ ਸਕੂਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਟ੍ਰਾਂਸਪਲਾਂਟ ਦੁਨੀਆ ਦੇ ਮੈਡੀਕਲ ਜਗਤ ਲਈ ਇਕ ਵੱਡੀ ਖ਼ਬਰ ਹੈ। ਇਹ ਦਿਲ ਟ੍ਰਾਂਸਪਲਾਂਟੇਸ਼ਨ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ। ਇਸ ਨਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੱਖਾਂ ਲੋਕਾਂ ਲਈ ਦਿਲ ਦੇ ਟ੍ਰਾਂਸਪਲਾਂਟੇਸ਼ਨ ਦਾ ਨਵਾਂ ਰਾਹ ਖੁੱਲ੍ਹ ਗਿਆ ਹੈ।

Also Read: ਸ਼ਾਹਰੁਖ ਖਾਨ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਕੀਤਾ ਗ੍ਰਿਫਤਾਰ

57 ਸਾਲਾ ਡੇਵਿਡ ਨੇ ਕਰਾਇਆ ਟਰਾਂਸਪਲਾਂਟ 
ਡੇਵਿਡ ਬੇਨੇਟ ਨਾਮ ਦਾ ਮਰੀਜ਼ ਬੀਮਾਰ ਸੀ। ਮੈਰੀਲੈਂਡ ਨਿਵਾਸੀ ਨੇ ਸਰਜਰੀ ਤੋਂ ਪਹਿਲਾਂ ਕਿਹਾ ਕਿ ਮੇਰੇ ਕੋਲ ਸਿਰਫ ਦੋ ਵਿਕਲਪ ਸਨ ਜਾਂ ਤਾਂ ਮੌਤ ਜਾਂ ਇਹ ਟ੍ਰਾਂਸਪਲਾਂਟ। ਮੈਂ ਜਿਉਣਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਇਹ ਹਨੇਰੇ ਵਿੱਚ ਤੀਰ ਚਲਾਉਣ ਵਰਗਾ ਹੈ ਪਰ ਇਹ ਮੇਰੀ ਆਖਰੀ ਇੱਛਾ ਹੈ। ਦਰਅਸਲ, ਡੇਵਿਡ ਕਈ ਮਹੀਨਿਆਂ ਤੋਂ ਹਾਰਟ-ਲੰਗ ਬਾਈਪਾਸ ਮਸ਼ੀਨ ਦੀ ਮਦਦ ਨਾਲ ਬੈੱਡ 'ਤੇ ਪਿਆ ਹੈ। ਟ੍ਰਾਂਸਪਲਾਂਟ ਮਗਰੋਂ ਹੁਣ ਡੇਵਿਡ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਕਿ ਨਵਾਂ ਅੰਗ ਕਿਵੇਂ ਕੰਮ ਕਰ ਰਿਹਾ ਹੈ। ਬੇਨੇਟ ਦਾ ਰਵਾਇਤੀ ਦਿਲ ਟ੍ਰਾਂਸਪਲਾਂਟ ਨਹੀਂ ਹੋ ਸਕਦਾ ਸੀ, ਇਸ ਲਈ ਅਮਰੀਕੀ ਡਾਕਟਰਾਂ ਨੇ ਇਹ ਵੱਡਾ ਫ਼ੈਸਲਾ ਲਿਆ ਅਤੇ ਇੱਕ ਸੂਰ ਦਾ ਦਿਲ ਟ੍ਰਾਂਸਪਲਾਂਟ ਕੀਤਾ।

Also Read: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ

ਇਹ ਟ੍ਰਾਂਸਪਲਾਂਟ ਮੀਲ ਦਾ ਪੱਖਰ
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਨਵੇਂ ਸਾਲ ਦੀ ਸ਼ਾਮ ਨੂੰ ਇਸ ਐਮਰਜੈਂਸੀ ਸਰਜਰੀ ਦੀ ਇਜਾਜ਼ਤ ਦਿੱਤੀ ਸੀ। ਇਸ ਟ੍ਰਾਂਸਪਲਾਂਟ ਨੂੰ ਸਫਲ ਬਣਾਉਣ ਵਾਲੇ ਬਾਰਟਲੇ ਗ੍ਰਿਫਿਥ ਨੇ ਕਿਹਾ ਕਿ ਇਹ ਸਫਲਤਾਪੂਰਵਕ ਸਰਜਰੀ ਸੀ, ਜਿਸ ਨੇ ਅੰਗਾਂ ਦੀ ਕਮੀ ਦੇ ਸੰਕਟ ਨਾਲ ਨਜਿੱਠਣ ਲਈ ਸਾਨੂੰ ਇੱਕ ਕਦਮ ਹੋਰ ਅੱਗੇ ਵਧਾਇਆ।' ਹਾਲਾਂਕਿ ਇਸ ਟ੍ਰਾਂਸਪਲਾਂਟ ਤੋਂ ਬਾਅਦ ਵੀ ਫਿਲਹਾਲ ਮਰੀਜ਼ ਦੀ ਬੀਮਾਰੀ ਦਾ ਠੀਕ ਹੋਣਾ ਤੈਅ ਨਹੀਂ ਹੈ ਪਰ ਇਸ ਸਰਜਰੀ ਨੂੰ ਜਾਨਵਰਾਂ ਤੋਂ ਇਨਸਾਨਾਂ 'ਚ ਟ੍ਰਾਂਸਪਲਾਂਟ ਕਰਨ ਦੇ ਮਾਮਲੇ 'ਚ ਕਿਸੇ ਮੀਲ ਪੱਥਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਇੱਥੇ ਦੱਸ ਦਈਏ ਕਿ ਲਗਭਗ 110,000 ਅਮਰੀਕੀ ਲੋਕ ਅੰਗ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ ਅਤੇ ਹਰ ਸਾਲ 6000 ਤੋਂ ਵੱਧ ਮਰੀਜ਼ ਅੰਗ ਮਿਲਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਤੋਂ ਪਹਿਲਾਂ 1984 ਵਿੱਚ ਇੱਕ ਬਬੂਨ ਦਾ ਦਿਲ ਇੱਕ ਬੱਚੇ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਸੀ ਪਰ ਉਹ ਸਿਰਫ਼ 20 ਦਿਨ ਹੀ ਜ਼ਿੰਦਾ ਰਿਹਾ।

In The Market