LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੇਪਾਲ ਵਿਚ ਹੜ੍ਹ ਕਾਰਣ ਵਧੀ ਚਿੰਤਾ, ਹੁਣ ਤੱਕ 16 ਲੋਕਾਂ ਦੀ ਮੌਤ ਤੇ 25 ਲਾਪਤਾ

nepal flood

ਕਾਠਮੰਡੂ (ਇੰਟ.)- ਨੇਪਾਲ (Nepal) ਦੇ ਸਿੰਧੂਪਾਲ ਚੌਕ (Sindhupal Chowk) ਜ਼ਿਲੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਣ ਜ਼ਮੀਨ ਖਿਸਕਣ (Land Sliding) ਅਤੇ ਹੜ੍ਹ (Flood) ਕਾਰਣ 16 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਉਥੇ ਹੀ 25 ਲੋਕਾਂ ਦੇ ਲਾਪਤਾ (Missing) ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿਚ ਇਕ ਭਾਰਤੀ (Indian) ਅਤੇ ਦੋ ਚੀਨੀ ਨਾਗਰਿਕ (chinese) ਸ਼ਾਮਲ ਹਨ। ਤਿੰਨੋ ਮ੍ਰਿਤਕ ਵਿਦੇਸ਼ੀ ਨਾਗਰਿਕ ਹਨ ਅਤੇ ਇਹ ਇਕ ਚੀਨ ਦੀ ਕੰਪਨੀ ਲਈ ਕੰਮ ਕਰ ਰਹੇ ਸਨ।

Flash floods kill 10 people in Bhutan, seven missing in Nepal | Reuters

Read this- ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦੀ ਹੋਈ ਚੋਣ, ਪੰਜਾਬ ਤੋਂ ਚੁਣੇ ਗਏ 8 ਖਿਡਾਰੀ

ਜ਼ਿਲਾ ਪ੍ਰਸ਼ਾਸਨ ਮੁਤਾਬਕ ਤਿੰਨੋ ਮ੍ਰਿਤਕ ਇਲਾਕੇ ਵਿਚ ਚੱਲ ਰਹੇ ਇਕ ਵਿਕਾਸ ਪ੍ਰਾਜੈਕਟ ਵਿਚ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ। ਮਰਨ ਵਾਲਿਆਂ ਦੀਆਂ ਲਾਸ਼ਾਂ ਜ਼ਿਲੇ ਦੇ ਮੇਲਮਚੀ ਸ਼ਹਿਰ ਨੇੜਿਓਂ ਬਰਾਮਦ ਕੀਤੀਆਂ ਗਈਆਂ ਹਨ। ਇਲਾਕੇ ਵਿਚ ਬੁੱਧਵਾਰ ਨੂੰ ਅਚਾਨਕ ਆਏ ਹੜ੍ਹ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ। ਜ਼ਿਲਾ ਅਧਿਕਾਰੀ ਬਾਬੂਰਾਮ ਨੇ ਰਾਇਟਰਸ ਨੂੰ ਦੱਸਿਆ ਕਿ, ਤਿੰਨੋ ਮ੍ਰਿਤਕ ਵਿਦੇਸ਼ੀ ਨਾਗਰਿਕ ਹਨ ਅਤੇ ਇਹ ਇਕ ਚੀਨ ਦੀ ਕੰਪਨੀ ਲਈ ਕੰਮ ਕਰ ਰਹੇ ਸਨ, ਜੋ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਤਹਿਤ ਕੰਮ 'ਤੇ ਲੱਗੇ ਹਨ।

Chinese, Indian Workers Among 11 Killed in Nepal Floods, 25 Missing

Read this- ਮਿਲਖਾ ਸਿੰਘ ਦੇ ਦੇਹਾਂਤ 'ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ

ਨੇਪਾਲ ਦੇ ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਦੇਰ ਰਾਤ ਪੁਸ਼ਟੀ ਕੀਤੀ ਹੈ, ਕਿ ਚੀਨ ਦੇ ਤਿੱਬਤ ਖੇਤਰ ਦੀ ਸਰਹੱਦ ਨਾਲ ਲੱਗਦੇ ਪਹਾੜੀ ਜ਼ਿਲੇ ਸਿੰਧੂਪਾਲਚੌਕ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਆਏ ਹੜ੍ਹ ਵਿਚ 25 ਲੋਕ ਲਾਪਤਾ ਹਨ। ਜ਼ਿਕਰਯੋਗ ਹੈ ਕਿ ਨੇਪਾਲ ਵਿਚ ਆਮ ਤੌਰ 'ਤੇ ਮਾਨਸੂਨ ਦਾ ਮੀਂਹ ਜੂਨ ਦੇ ਮਹੀਨੇ ਵਿਚ ਸ਼ੁਰੂ ਹੁੰਦੀ ਹੈ ਅਤੇ ਸਤੰਬਰ ਦੇ ਆਖਿਰ ਤੱਕ ਚੱਲਦੀ ਹੈ। ਅੰਕੜਿਆਂ ਮੁਤਾਬਕ ਨੇਪਾਲ ਵਿਚ ਹਰ ਸਾਲ ਮੀਂਹ ਦੇ ਮਹੀਨਿਆਂ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੁੰਦੀ ਹੈ।

In The Market