LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Elon Musk ਨੇ ਟਵਿੱਟਰ ਡੀਲ ਨੂੰ ਕੀਤਾ ਹੋਲਡ! ਪਿੱਛੇ ਹਟੇ ਤਾਂ ਦੇਣੇ ਪੈਣਗੇ ਇੰਨੇ ਅਰਬ ਰੁਪਏ 

13may elon musk

ਨਵੀਂ ਦਿੱਲੀ - ਟੇਸਲਾ ਦੇ ਮਾਲਕ ਏਲੋਨ ਮਸਕ ਹਾਲ ਦੇ ਦਿਨਾਂ 'ਚ ਟਵਿੱਟਰ ਡੀਲ ਨੂੰ ਲੈ ਕੇ ਕਾਫੀ ਚਰਚਾ 'ਚ ਸਨ ਪਰ ਉਨ੍ਹਾਂ ਨੇ ਫਿਲਹਾਲ ਇਸ ਡੀਲ ਨੂੰ ਹੋਲਡ ਕਰਨਾ ਦਾ ਐਲਾਨ ਕੀਤਾ ਹੈ। ਮਸਕ ਨੇ ਕਿਹਾ ਹੈ ਕਿ ਸਪੈਮ ਅਤੇ ਫਰਜ਼ੀ ਖਾਤਿਆਂ ਕਾਰਨ ਇਸ ਡੀਲ ਨੂੰ ਫਿਲਹਾਲ ਹੋਲਡ ਕਰਨਾ ਹੋਵੇਗਾ।

Also Read: ਪੰਜਾਬ 'ਚ ਅਗਲਾ ਹਫਤਾ ਵੀ ਵੱਟ ਕੱਢੇਗੀ ਗਰਮੀ! ਐਤਵਾਰ 46 ਡਿਗਰੀ ਤੱਕ ਪਹੁੰਚ ਸਕਦੈ ਤਾਪਮਾਨ

ਏਲੋਨ ਮਸਕ ਨੇ ਟਵੀਟ ਕੀਤਾ, "ਟਵਿੱਟਰ ਡੀਲ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ, ਕਿਉਂਕਿ ਸਪੈਮ ਜਾਂ ਫਰਜ਼ੀ ਖਾਤਿਆਂ ਦੀ ਗਿਣਤੀ ਦੇ ਅੰਕੜੇ, ਜੋ ਕਿ ਉਪਭੋਗਤਾਵਾਂ ਦੇ 5 ਫੀਸਦੀ ਤੋਂ ਘੱਟ ਹੋਣੇ ਚਾਹੀਦੇ ਹਨ, ਅਜੇ ਪੂਰੀ ਤਰ੍ਹਾਂ ਕੈਲਕੂਲੇਟ ਨਹੀਂ ਕੀਤੇ ਗਏ ਹਨ।" ਤੁਹਾਨੂੰ ਦੱਸ ਦੇਈਏ ਕਿ ਏਲੋਨ ਮਸਕ ਨੂੰ ਟਵਿਟਰ ਨੂੰ ਖਰੀਦਣ ਲਈ ਕਾਫੀ ਮੁਸ਼ੱਕਤ ਕਰਨੀ ਪਈ, ਅੰਤ ਵਿੱਚ ਟਵਿਟਰ ਕੰਪਨੀ ਨੂੰ 44 ਬਿਲੀਅਨ ਡਾਲਰ ਵਿੱਚ ਏਲੋਨ ਮਸਕ ਨੂੰ ਵੇਚਣ ਦਾ ਫੈਸਲਾ ਕੀਤਾ ਗਿਆ।

ਇਸ ਐਲਾਨ ਤੋਂ ਬਾਅਦ ਬਾਜ਼ਾਰ 'ਚ ਟਵਿੱਟਰ ਦੀ ਕੀਮਤ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਇਸ ਦੇ ਸ਼ੇਅਰ 20 ਫੀਸਦੀ ਤੱਕ ਡਿੱਗ ਗਏ ਹਨ। ਏਲੋਨ ਮਸਕ ਦੇ ਇਸ ਐਲਾਨ 'ਤੇ ਟਵਿੱਟਰ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕੰਪਨੀ ਨੇ ਮਹੀਨੇ ਦੇ ਸ਼ੁਰੂ ਵਿੱਚ ਗਣਨਾ ਕੀਤੀ ਸੀ ਕਿ ਇਸਦੇ ਫਰਜ਼ੀ ਜਾਂ ਸਪੈਮ ਖਾਤਿਆਂ ਵਿੱਚ ਸਰਗਰਮ ਉਪਭੋਗਤਾਵਾਂ ਦੇ 5 ਫੀਸਦੀ ਤੋਂ ਘੱਟ ਹਨ ਜਿਨ੍ਹਾਂ ਦਾ ਪਹਿਲੀ ਤਿਮਾਹੀ ਵਿੱਚ ਮੁਦਰੀਕਰਨ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਏਲੋਨ ਮਸਕ ਨੇ ਡੀਲ ਦੇ ਸਮੇਂ ਕਿਹਾ ਸੀ ਕਿ ਜੇਕਰ ਇਹ ਡੀਲ ਹੁੰਦੀ ਹੈ ਤਾਂ ਉਨ੍ਹਾਂ ਦੀ ਤਰਜੀਹ ਪਲੇਟਫਾਰਮ ਤੋਂ ਬੋਟ ਅਕਾਊਂਟਸ ਨੂੰ ਹਟਾਉਣ ਦੀ ਹੋਵੇਗੀ।

Also Read:  ਕੈਨੇਡਾ ਜਾਣ ਵਾਲਿਆਂ ਲਈ ਬੈਕਲਾਗ ਬਣਿਆ ਮੁਸੀਬਤ, 2023 ਤੱਕ ਆਮ ਹੋਣਗੇ ਹਾਲਾਤ

ਮਸਕ ਨੇ ਕੈਂਸਿਲ ਕੀਤੀ ਡੀਲ ਤਾਂ ਲੱਗੇਗਾ ਇੰਨਾ ਜੁਰਮਾਨਾ?
ਸਕਿਓਰਿਟੀ ਐਕਸਚੇਂਜ ਫਾਈਲਿੰਗ ਦੇ ਮੁਤਾਬਕ ਟਵਿੱਟਰ ਜਾਂ ਏਲੋਨ ਮਸਕ ਵਿਚੋਂ ਕੋਈ ਵੀ ਇਸ ਡੀਲ ਤੋਂ ਪਿੱਛੇ ਹਟੇਗਾ ਤਾਂ ਉਸ ਨੂੰ 1 ਬਿਲੀਅਨ ਡਾਲਰ (ਤਕਰੀਬਨ 77.53 ਅਰਬ ਰੁਪਏ) ਦਾ ਜੁਰਮਾਨਾ ਲੱਗੇਗਾ। ਜੇਕਰ ਟਵਿੱਟਰ ਖੁਦ ਇਸ ਡੀਲ ਤੋਂ ਪਿੱਛੇ ਹਟੇਗਾ ਤਾਂ ਕੰਪਨੀ ਦਾ ਬੋਰਡ ਏਲੋਨ ਮਸਕ ਨੂੰ ਦੇਵੇਗਾ ਤੇ ਜੇਕਰ ਏਲੋਨ ਪਿੱਛੇ ਹਟੇ ਤਾਂ ਉਨ੍ਹਾਂ ਨੂੰ ਵੀ ਇੰਨਾ ਹੀ ਜੁਰਮਾਨਾ ਦੇਣਾ ਪਵੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਏਲੋਨ ਮਸਕ ਇਸ ਡੀਲ ਤੋਂ ਪਿੱਛੇ ਹਟਣਾ ਚਾਹੁੰਦੇ ਹਨ।

In The Market