LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ 'ਚੂਇੰਗਮ' ਕਰੇਗਾ ਕੋਰੋਨਾ ਵਾਇਰਸ 'ਤੇ ਕੰਟਰੋਲ, ਅਮਰੀਕਾ 'ਚ ਅਧਿਐਨ ਜਾਰੀ

6d gum

ਵਾਸ਼ਿੰਗਟਨ- ਵਿਗਿਆਨੀ (Scientists) ਪੌਦਿਆਂ ਰਾਹੀਂ ਤਿਆਰ ਕੀਤੇ ਪ੍ਰੋਟੀਨ (Protein) ਨਾਲ ਲੈਸ ਇਕ ਚੂਇੰਗਮ (Chewing Gum) ਬਣਾ ਰਹੇ ਹਨ, ਜੋ ਸਾਰਸ-ਕੋਵੀ-2 (CARS-COVI-2) ਵਾਇਰਸ ਨਾਲ ਲੜਨ ਲਈ ਇਕ ‘ਜਾਲ’ ਦਾ ਕੰਮ ਕਰਦਾ ਹੈ ਤੇ ਇਹ ਕੋਰੋਨਾ ਵਾਇਰਸ (Corona Virus) ਦੇ ਇਨਫੈਕਸ਼ਨ ਨੂੰ ਘਟਾਉਂਦਾ ਹੈ। 

Also Read: ਓਮੀਕਰੋਨ ਵੇਰੀਐਂਟਸ ਦਾ 'ਗੜ੍ਹ' ਬਣ ਰਿਹੈ ਮਹਾਰਾਸ਼ਟਰ, ਦੇਸ਼ 'ਚ ਕੁੱਲ ਮਾਮਲੇ ਹੋਏ 23

ਖੋਜਕਰਤਾਵਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਟੀਕਾਕਰਨ ਪੂਰਾ ਕਰ ਲਿਆ ਹੈ, ਉਹ ਅਜੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਸਕਦੇ ਹਨ। ਅਮਰੀਕਾ ਸਥਿਤ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਹੈਨਰੀ ਡੇਨੀਅਲ ਨੇ ਕਿਹਾ, ‘‘ਸਾਰਸ-ਕੋਵੀ-2 ਲਾਰ ਗ੍ਰੰਥੀ ’ਚ ਪ੍ਰਤੀਕ੍ਰਿਤੀ ਬਣਾਉਂਦਾ ਹੈ ਅਤੇ ਅਸੀਂ ਉਸ ਸਮੇਂ ਤਕ ਇਸ ਬਾਰੇ ਜਾਣਦੇ ਹਾਂ, ਜਦੋਂ ਇਕ ਇਨਫੈਕਟਿਡ ਵਿਅਕਤੀ ਛਿੱਕਦਾ, ਖੰਘਦਾ ਜਾਂ ਬੋਲਦਾ ਹੈ ਤੇ ਉਹ ਦੂਜਿਆਂ ’ਚ ਪਹੁੰਚ ਜਾਂਦਾ ਹੈ।’’ ਮਾਲੀਕਿਊਲਰ ਥੈਰੇਪੀ ਜਰਨਲ ’ਚ ਪ੍ਰਕਾਸ਼ਿਤ ਅਧਿਐਨ ਦੀ ਅਗਵਾਈ ਕਰਨ ਵਾਲੀ ਡੇਨੀਅਲ ਨੇ ਕਿਹਾ, ‘‘ਇਹ ਗਮ ਲਾਰ ’ਚ ਵਾਇਰਸ ਨੂੰ ਨਿਊਟ੍ਰਲ ਕਰ ਦਿੰਦੀ ਹੈ, ਜੋ ਸੰਭਾਵੀ ਤੌਰ ’ਤੇ ਇਨਫੈਕਸ਼ਨ ਦੇ ਸਰੋਤ ਨੂੰ ਸੰਭਾਵਿਤ ਤੌਰ ’ਤੇ ਬੰਦ ਕਰਨ ਦਾ ਇਕ ਆਮ ਤਰੀਕਾ ਹੈ।’’

Also Read:  ਭੋਜਨ 'ਚ ਨਸ਼ੀਲਾ ਪਦਾਰਥ ਮਿਲਾ ਕੇ ਹਾਈ ਸਕੂਲ ਦੀਆਂ 17 ਵਿਦਿਆਰਥਣਾਂ ਨਾਲ ਛੇੜਛਾੜ

ਮਹਾਮਾਰੀ ਤੋਂ ਪਹਿਲਾਂ ਡੇਨੀਅਲ ਹਾਈ ਬਲੱਡ ਪ੍ਰੈਸ਼ਰ ਲਈ ਇਕ ਪ੍ਰੋਟੀਨ ਹਾਰਮੋਨ ਦਾ ਅਧਿਐਨ ਕਰ ਰਹੇ ਸਨ। ਉਨ੍ਹਾਂ ਨੇ ਲੈਬਾਰਟਰੀ ’ਚ ਏ. ਸੀ. ਈ. 2 ਪ੍ਰੋਟੀਨ ਅਤੇ ਕਈ ਹੋਰ ਪ੍ਰੋਟੀਨ ਵਿਕਸਿਤ ਕੀਤੇ, ਜਿਨ੍ਹਾਂ ’ਚ ਇਲਾਜ ’ਚ ਵਰਤੋਂ ਕਰਨ ਦੀ ਸਮਰੱਥਾ ਹੈ। ਇਸ ਦੇ ਲਈ ਉਨ੍ਹਾਂ ਨੇ ਪਲਾਂਟ ਆਧਾਰਿਤ ਉਤਪਾਦਨ ਪ੍ਰਣਾਲੀ ਦੀ ਵਰਤੋਂ ਕੀਤੀ। ਖੋਜਕਰਤਾਵਾਂ ਨੇ ਦੱਸਿਆ ਕਿ ਏ. ਸੀ. ਈ. 2 ਦਾ ਟੀਕਾ ਗੰਭੀਰ ਇਨਫੈਕਸ਼ਨ ਵਾਲੇ ਮਰੀਜ਼ਾਂ ’ਚ ਵਾਇਰਸ ਦੀ ਗਿਣਤੀ ਨੂੰ ਘਟਾ ਸਕਦਾ ਹੈ। ਚੂਇੰਗਮ ਦੀ ਜਾਂਚ ਕਰਨ ਲਈ ਖੋਜਕਰਤਾਵਾਂ ਦੀ ਟੀਮ ਨੇ ਪੌਦਿਆਂ ’ਚ  ਏ. ਸੀ. ਈ. 2 ਤਿਆਰ ਕੀਤਾ, ਉਸ ਨੂੰ ਹੋਰ ਯੌਗਿਕ ਨਾਲ ਜੋੜਨ ’ਚ ਮਦਦ ਕੀਤੀ ਤਾਂ ਕਿ ਉਹ ਪ੍ਰੋਟੀਨ ਦੇ ਜੁੜਨ ’ਚ ਸਹਾਇਕ ਹੋ ਸਕੇ। ਇਸ ਤੋਂ ਬਾਅਦ ਪੌਦੇ ਦੀ ਸਮੱਗਰੀ ਨੂੰ ਗਮ ਟੈਬਲੇਟ ’ਚ ਬਦਲ ਦਿੱਤਾ ਗਿਆ।

Also Read: ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਅਜੇ ਤੱਕ ਨਹੀਂ ਮਿਲਿਆ ਗੱਲਬਾਤ ਦਾ ਸੱਦਾ: ਚਢੂਨੀ

In The Market