LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭੋਜਨ 'ਚ ਨਸ਼ੀਲਾ ਪਦਾਰਥ ਮਿਲਾ ਕੇ ਹਾਈ ਸਕੂਲ ਦੀਆਂ 17 ਵਿਦਿਆਰਥਣਾਂ ਨਾਲ ਛੇੜਛਾੜ

6d11

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ (UP) ਦੇ ਮੁਜ਼ੱਫਰਨਗਰ 'ਚ ਇਕ ਅਧਿਆਪਕ (Teacher) 'ਤੇ ਸਕੂਲ 'ਚ 17 ਵਿਦਿਆਰਥਣਾਂ (Girl Students) ਨੂੰ ਨਸ਼ੀਲਾ ਪਦਾਰਥ ਦੇ ਕੇ ਛੇੜਛਾੜ (Molesting) ਕਰਨ ਦਾ ਦੋਸ਼ ਲੱਗਾ ਹੈ। ਦੋਸ਼ੀ ਅਧਿਆਪਕ ਨੇ ਪ੍ਰੈਕਟੀਕਲ ਦੇ ਨਾਂ 'ਤੇ 17 ਵਿਦਿਆਰਥਣਾਂ ਨੂੰ ਰਾਤ ਸਮੇਂ ਸਕੂਲ 'ਚ ਰੋਕ ਕੇ ਖਾਣੇ ਵਿਚ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਛੇੜਛਾੜ ਅਤੇ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ।

Also Read: ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਅਜੇ ਤੱਕ ਨਹੀਂ ਮਿਲਿਆ ਗੱਲਬਾਤ ਦਾ ਸੱਦਾ: ਚਢੂਨੀ

ਇਹ ਵੀ ਦੋਸ਼ ਹੈ ਕਿ ਦੋਸ਼ੀ ਅਧਿਆਪਕ ਨੇ ਵਿਦਿਆਰਥਣਾਂ ਨੂੰ ਮੂੰਹ ਖੋਲ੍ਹਣ 'ਤੇ ਫੇਲ ਕਰਨ ਦੀ ਧਮਕੀ ਦਿੱਤੀ ਸੀ। ਇਸ ਸਨਸਨੀਖੇਜ਼ ਮਾਮਲੇ 'ਚ ਜਦੋਂ ਦੋ ਪੀੜਤ ਲੜਕੀਆਂ ਨੇ ਆਪਣੇ ਪਰਿਵਾਰਾਂ ਸਮੇਤ ਐੱਸਐੱਸਪੀ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਹਰਕਤ 'ਚ ਆ ਗਈ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Also Read: Omicron 'ਤੇ WHO ਦਾ ਰਾਹਤ ਭਰਿਆ ਬਿਆਨ, ਕਿਹਾ-'ਘਬਰਾਉਣ ਦੀ ਨਹੀਂ ਕੋਈ ਲੋੜ'

ਕੀ ਹੈ ਮਾਮਲਾ?
ਇਹ ਮਾਮਲਾ ਪੁਰਕਾਜੀ ਥਾਣਾ ਖੇਤਰ ਦੇ ਤੁਗਲਪੁਰ ਕਮਹੇੜਾ ਪਿੰਡ ਦੇ ਇੱਕ ਸਕੂਲ ਦਾ ਹੈ। ਹਾਈ ਸਕੂਲ ਦੀਆਂ 17 ਵਿਦਿਆਰਥਣਾਂ ਨੂੰ ਪ੍ਰੈਕਟੀਕਲ ਦੇ ਬਹਾਨੇ 18 ਨਵੰਬਰ ਨੂੰ ਪੁਰਕਾਜੀ ਦੇ ਜੀਜੀਐੱਸ ਇੰਟਰਨੈਸ਼ਨਲ ਅਕੈਡਮੀ ਸਕੂਲ ਵਿੱਚ ਲਿਆਂਦਾ ਗਿਆ ਸੀ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਸਕੂਲ ਦੇ ਸੰਚਾਲਕ ਅਰਜਨ ਸਿੰਘ ਨੇ ਉਨ੍ਹਾਂ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਪਾ ਕੇ ਅਸ਼ਲੀਲ ਹਰਕਤਾਂ ਕਰਨ ਦੇ ਨਾਲ-ਨਾਲ ਛੇੜਛਾੜ ਵੀ ਕੀਤੀ।

Also Read: ਖੌਫਨਾਕ! ਪਹਿਲਾਂ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ ਤੇ ਫਿਰ ਲਈ ਸੈਲਫੀ

ਹਾਈ ਸਕੂਲ ਦੀਆਂ 17 ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਇਸ ਸਨਸਨੀਖੇਜ਼ ਮਾਮਲੇ ਨੂੰ ਪੁਰਕਾਜੀ ਪੁਲਿਸ ਪਿਛਲੇ 5 ਦਿਨਾਂ ਤੋਂ ਦਬਾਉਣ 'ਚ ਲੱਗੀ ਹੋਈ ਸੀ, ਪਰ ਦੋ ਵਿਦਿਆਰਥਣਾਂ ਨੇ ਪਰਿਵਾਰ ਸਮੇਤ ਇਸ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਨੂੰ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਮਾਮਲੇ ਉੱਤੇ ਤੁਰੰਤ ਨੋਟਿਸ ਲੈਂਦਿਆਂ ਪੁਰਕਾਜੀ ਇੰਸਪੈਕਟਰ ਵਿਨੋਦ ਕੁਮਾਰ ਨੂੰ ਮਾਮਲੇ 'ਚ ਲਾਪਰਵਾਹੀ ਵਰਤਨ ਲਈ ਲਾਈਨ ਹਾਜ਼ਰ ਕੀਤਾ ਤੇ ਮਾਮਲੇ ਉੱਤੇ ਤੁਰੰਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਉਧਰ ਪੁਲਿਸ ਨੇ ਪੀੜਤ ਵਿਦਿਆਰਥਣਾਂ ਦੇ ਪਰਿਵਾਰਾਂ ਦੀ ਸ਼ਿਕਾਇਤ ’ਤੇ ਦੋਵਾਂ ਸਕੂਲਾਂ ਦੇ ਯੋਗੇਸ਼ ਅਤੇ ਅਰਜੁਨ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 328,354, 506 ਦੇ ਨਾਲ-ਨਾਲ ਜਿਨਸੀ ਅਪਰਾਧ ਸੁਰੱਖਿਆ ਐਕਟ 2012 ਦੀ ਧਾਰਾ 7 ਅਤੇ 8 ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

In The Market