LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਅੱਤਵਾਦੀ ਹਮਲਾ, ਸਿੱਖ ਸੰਗਤ ਦੇ ਅੰਦਰ ਫਸੇ ਹੋਣ ਦਾ ਖਦਸ਼ਾ

18j kabul

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰਾ ਕਰਤਾ ਪਰਵਾਨ 'ਤੇ ਅੱਤਵਾਦੀ ਹਮਲਾ ਹੋਇਆ ਹੈ। ਇੱਥੇ ਹਮਲਾ ਸਵੇਰੇ 7.15 ਵਜੇ (ਭਾਰਤੀ ਸਮੇਂ ਅਨੁਸਾਰ 8.30 ਵਜੇ) ਸ਼ੁਰੂ ਹੋਇਆ। ਇੱਥੇ ਦੋ ਬੰਬ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਹਮਲੇ 'ਚ ਦੋ ਅਫਗਾਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਧਮਾਕੇ ਤੋਂ ਬਾਅਦ ਆਸਮਾਨ 'ਤੇ ਧੂੰਏਂ ਦੇ ਕਾਲੇ ਬੱਦਲ ਛਾ ਗਏ ਅਤੇ ਚਾਰੇ ਪਾਸੇ ਹਫੜਾ-ਦਫੜੀ ਮਚ ਗਈ।

Also Read: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਲਾਰੈਂਸ ਦੇ ਖੁਲਾਸੇ, ਬਿਹਾਰ ਤੋਂ ਇਕ ਹੋਰ ਗੈਂਗਸਟਰ ਗ੍ਰਿਫਤਾਰ

ਗੁਰਦੁਆਰੇ 'ਚ 7-8 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਜਾਣਕਾਰੀ ਮੁਤਾਬਕ ਹੁਣ ਤੱਕ 3 ਲੋਕ ਗੁਰਦੁਆਰੇ 'ਚੋਂ ਬਾਹਰ ਆਉਣ 'ਚ ਕਾਮਯਾਬ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਗੁਰਦੁਆਰੇ ਦਾ ਪਹਿਰੇਦਾਰ ਜੋ ਕਿ ਮੁਸਲਮਾਨ ਸੀ, ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਤਿੰਨ ਤਾਲਿਬਾਨੀ ਫੌਜੀ ਵੀ ਜ਼ਖਮੀ ਹੋ ਗਏ। ਅਜੇ ਵੀ 7-8 ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਘੱਟੋ-ਘੱਟ ਦੋ ਹਮਲਾਵਰ ਗੁਰਦੁਆਰੇ ਦੇ ਅੰਦਰ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਵੀ ਗੋਲੀਬਾਰੀ ਜਾਰੀ ਹੈ।

Also Read: Gym ਤੋਂ ਬਾਅਦ ਜ਼ਰੂਰ ਖਾਓ ਇਹ ਚੀਜ਼ਾਂ, ਸਰੀਰ ਨੂੰ ਮਿਲੇਗਾ ਭਰਪੂਰ ਫਾਇਦਾ

ਖਬਰਾਂ ਅਨੁਸਾਰ ਗੁਰਦੁਆਰਾ ਦਸਮੇਸ਼ ਪਿਤਾ ਸਾਹਿਬ ਜੀ ਕਰਤਾ ਪਰਵਾਨ ਕਾਬੁਲ ਦੇ ਪੂਰੇ ਪਰਿਸਰ ਨੂੰ ਅੱਗ ਲਗਾ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਦੁਆਰੇ ਦੇ ਮੁੱਖ ਦਰਬਾਰ ਹਾਲ ਵਿੱਚ ਧਮਾਕਾ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਅੰਦਰ ਦੋ ਧਮਾਕੇ ਹੋਏ ਅਤੇ ਗੁਰਦੁਆਰੇ ਨਾਲ ਜੁੜੀਆਂ ਕੁਝ ਦੁਕਾਨਾਂ ਨੂੰ ਅੱਗ ਲੱਗ ਗਈ। ਮੌਤਾਂ ਦੀ ਸਹੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ।

In The Market