LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਘਰ 'ਚੋਂ ਅਚਾਨਕ ਮਿਲੇ 9 ਪੁਰਾਣੇ ਨੋਟ, ਵੇਚਿਆ ਤਾਂ ਮਿਲੇ 47 ਲੱਖ ਰੁਪਏ!

7 sep notes

ਲੰਡਨ- ਇਕ ਬਜ਼ੁਰਗ ਕਪਲ ਨੂੰ ਆਪਣੇ ਘਰ ਦੇ ਅੰਦਰੋਂ ਬੇਹੱਦ ਪੁਰਾਣੇ 9 ਨੋਟ (ਬ੍ਰਿਟਿਸ਼ ਕਰੰਸੀ) ਮਿਲੇ ਸਨ। ਇਨ੍ਹਾਂ ਨੋਟਾਂ ਦੀ ਵਿੱਕਰੀ 47 ਲੱਖ ਰੁਪਏ ਤੋਂ ਜ਼ਿਆਦਾ ਹੋਈ। ਜਿਵੇਂ ਹੀ ਇਨ੍ਹਾਂ ਨੋਟਾਂ ਦੀ ਨੀਲਾਮੀ ਦੇ ਬਾਅਦ ਕੁੱਲ ਕੀਮਤ ਦਾ ਐਲਾਨ ਕੀਤਾ ਗਿਆ, ਕਪਲ ਵੀ ਹੈਰਾਨ ਰਹਿ ਗਿਆ। ਇਹ 9 ਨੋਟ ਸਾਲ 1916 ਤੋਂ 1918 ਦੇ ਵਿਚਾਲੇ ਦੇ ਸਨ। ਇਹ ਨੋਟ ਬੇਹੱਦ ਦੁਰਲੱਭ ਦੱਸੇ ਗਏ, ਇਹੀ ਕਾਰਨ ਹੈ ਕਿ ਨੀਲਾਮੀ ਦੀ ਕੀਮਤ ਹੈਰਾਨ ਕਰਨ ਵਾਲੀ ਸੀ।

Also Read: SYL 'ਤੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਪਹਿਲਾਂ ਕਾਂਗਰਸ ਤੇ ਭਾਜਪਾ ਪੰਜਾਬ-ਹਰਿਆਣਾ 'ਤੇ ਆਪਣਾ ਸਟੈਂਡ ਦੱਸਣ

ਬਜ਼ੁਰਗ ਕਪਲ ਵਿਕ ਤੇ ਜਾਨੇਟ ਬ੍ਰਿਸਟਲ (ਬ੍ਰਿਟੇਨ) ਵਿਚ ਰਹਿੰਦੇ ਹਨ। ਵਿਕ ਪੇਸ਼ੇ ਤੋਂ ਬਿਲਡਰ ਰਹੇ ਹਨ ਤੇ ਜਾਨੇਟ ਟੈਕਨੀਸ਼ੀਅਨ ਰਹਿ ਚੁੱਕੀ ਹੈ। ਨੀਲਾਮੀ ਦੇ ਬਾਅਦ ਜਦੋਂ ਉਨ੍ਹਾਂ ਨੂੰ ਇਕ ਸ਼ੋਅ ਦੌਰਾਨ ਨੋਟਾਂ ਦੀ ਕੁੱਲ ਕੀਮਤ ਦੱਸੀ ਗਈ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਇਸ ਦੌਰਾਨ ਬਜ਼ੁਰਗ ਕਪਲ ਦੀ ਪੋਤੀ ਡੈਨੀਅਲ ਸਮਿਥ ਵੀ ਮੌਜੂਦ ਸੀ। ਕੀਮਤ ਦੇ ਬਾਰੇ ਵਿਚ ਪਤਾ ਲੱਗਦੇ ਹੀ ਤਿੰਨੋਂ ਸਰਪ੍ਰਾਈਜ਼ਡ ਰਹਿ ਗਏ। ਵਿਕ ਨੂੰ 100 ਸਾਲ ਪੁਰਾਣੇ ਨੋਟ ਕਰੀਬ 30 ਸਾਲ ਪਹਿਲਾਂ ਬੀਮੀਨਸਟਰ ਵਿਚ ਮੌਜੂਦ ਘਰ ਦੇ ਅੰਦਰ ਉਸ ਸਮੇਂ ਮਿਲੇ ਜਦੋਂ ਉਹ ਉਸ ਦੀ ਮੁਰੰਮਤ ਕਰਵਾ ਰਹੇ ਸਨ।

ਕਪਲ ਇਕ ਦੂਜੇ ਦੇ ਨਾਲ 58 ਸਾਲ ਤੋਂ ਰਹਿ ਰਹੇ ਹਨ। ਜਾਨੇਟ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਹ ਨੋਟ ਇੰਨੇ ਬੇਸ਼ਕੀਮਤੀ ਹੋਣਗੇ। ਵੈਸੇ ਕਪਲ ਨੇ ਇਹ ਉਮੀਦ ਜ਼ਰੂਰ ਜਤਾਈ ਸੀ ਕਿ ਇਨ੍ਹਾਂ ਪੁਰਾਣੇ ਨੋਟਾਂ ਤੋਂ ਉਨ੍ਹਾਂ ਨੂੰ ਕਰੀਬ ਪੌਣੇ ਤਿੰਨ ਲੱਖ ਰੁਪਏ ਮਿਲ ਜਾਣਗੇ। ਇਸ ਪੈਸੇ ਨਾਲ ਉਨ੍ਹਾਂ ਨੇ ਕਰੂਜ਼ ਉੱਤੇ ਡਾਇਮੰਡ ਵੈਡਿੰਗ ਐਨੀਵਰਸਰੀ ਮਨਾਉਣ ਦੇ ਬਾਰੇ ਵਿਚ ਸੋਚਿਆ ਸੀ।

Also Read: Athiya Shetty-KL Rahul ਦਾ ਵਿਆਹ ਹੋਇਆ ਪੱਕਾ! ਜਲਦ ਲੈ ਸਕਦੇ ਨੇ ਸੱਤ ਫੇਰੇ

ਪਰ ਉਨ੍ਹਾਂ ਨੂੰ ਉਮੀਦ ਤੋਂ ਵਧੇਰੇ ਅਮਾਊਂਟ ਮਿਲਿਆ। ਜਾਨੇਟ ਤੇ ਵਿਕ ਹਾਲ ਹੀ ਵਿਚ ਪੜਦਾਦਾ-ਪੜਦਾਦੀ ਬਣੇ ਹਨ। ਉਹ ਲੰਬੇ ਅਰਸੇ ਤੋਂ ਆਪਣੀ ਐਨੀਵਰਸਰੀ ਯਾਦਗਾਰ ਬਣਾਉਣ ਨੂੰ ਲੈ ਕੇ ਪਲਾਨਿੰਗ ਕਰ ਰਹੇ ਸਨ।

ਕਿਸ ਨੇ ਖਰੀਦੇ ਦੁਰਲੱਭ ਨੋਟ?
ਪਹਿਲਾ ਨੋਟ ਸੱਤ ਲੱਖ ਰੁਪਏ ਦੀ ਕੀਮਤ ਵਿਚ ਵਿਕਿਆ। 3 ਨੋਟ ਜੋ 5 ਪਾਊਂਡ ਦੇ ਸਨ, ਉਹ ਸਾਰੇ 14.73 ਲੱਖ ਰੁਪਏ ਤੋਂ ਵਧੇਰੇ ਦੀ ਕੀਮਤ ਵਿਚ ਵਿਕੇ। ਜਿਸ ਵਿਅਕਤੀ ਨੇ ਇਹ ਨੋਟ ਖਰੀਦੇ ਉਹ ਇੰਟਰਨੈਸ਼ਨਲ ਬੈਂਕ ਨੋਟਸ ਸੁਸਾਇਟੀ ਦਾ ਪ੍ਰੈਜ਼ੀਡੈਂਟ ਹੈ।

Also Read: ਫਰਜ਼ੀ ਰਾਸ਼ਨ ਕਾਰਡ ਵਾਲੇ ਹੋ ਜਾਓ ਸਾਵਧਾਨ! ਵੱਡੀ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ

ਉਥੇ ਹੀ ਇਨ੍ਹਾਂ ਸਾਰੇ 9 ਨੋਟਾਂ ਦੀ ਕੁੱਲ ਕੀਮਤ 47,42,271 ਰੁਪਏ ਕਪਲ ਨੂੰ ਮਿਲੀ। ਹੁਣ ਇੰਨੀ ਰਕਮ ਮਿਲਣ ਤੋਂ ਬਾਅਦ ਕਪਲ ਦੀ ਪਲਾਨਿੰਗ ਹੈ ਕਿ ਉਹ ਕਰੂਜ਼ ਉੱਤੇ ਜਾਣਗੇ। ਇਸ ਦੇ ਨਾਲ ਹੀ ਕੁਝ ਪੈਸੇ ਆਪਣੀ ਅੱਗੇ ਦੀ ਜ਼ਿੰਦਗੀ ਲਈ ਵੀ ਬਚਾਉਣਗੇ।

In The Market