ਹਿਸਾਰ- ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਗਿਆ ਹੈ। ਇਸ ਬਾਰੇ ਹਿਸਾਰ ਪਹੁੰਚੇ ਅਰਵਿੰਦ ਕੇਜਰੀਵਾਲ ਤੋਂ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਉਲਟਾ ਵਿਰੋਧੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ‘ਚ ਕਾਂਗਰਸ ਅਤੇ ਭਾਜਪਾ ਦਾ ਕੀ ਸਟੈਂਡ ਹੈ? ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ ਐਸ.ਵਾਈ.ਐਲ ਨਹੀਂ ਬਣਨ ਦਿੱਤੀ ਜਾਵੇਗੀ। ਹਰਿਆਣਾ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ SYL ਦਾ ਪਾਣੀ ਲਿਆਵਾਂਗੇ। ਇਹ ਲੋਕ ਗੰਦੀ ਰਾਜਨੀਤੀ ਕਰਦੇ ਹਨ।
Also Read: ਫਰਜ਼ੀ ਰਾਸ਼ਨ ਕਾਰਡ ਵਾਲੇ ਹੋ ਜਾਓ ਸਾਵਧਾਨ! ਵੱਡੀ ਕਾਰਵਾਈ ਦੀ ਤਿਆਰੀ ‘ਚ ਪੰਜਾਬ ਸਰਕਾਰ
ਦੋਵਾਂ ਰਾਜਾਂ ਵਿੱਚ ਪਾਣੀ ਦੀ ਕਮੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ। ਦੋਵਾਂ ਸੂਬਿਆਂ ਨੂੰ ਪਾਣੀ ਦੀ ਲੋੜ ਹੈ। ਪੰਜਾਬ ਅਤੇ ਹਰਿਆਣਾ ਲਈ ਪਾਣੀ ਦਾ ਪ੍ਰਬੰਧ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੈ। ਕੇਂਦਰ ਦਾ ਕੰਮ ਪੰਜਾਬ ਅਤੇ ਹਰਿਆਣਾ ਨੂੰ ਲੜਾਉਣਾ ਨਹੀਂ ਹੈ। ਭਾਰਤ ਇਸ ਤਰ੍ਹਾਂ ਤਰੱਕੀ ਨਹੀਂ ਕਰੇਗਾ।
ਦੋਵਾਂ ਨੂੰ ਪਾਣੀ ਮਿਲ ਸਕਦਾ ਹੈ, ਮੈਂ ਇਸ ਦਾ ਹੱਲ ਪ੍ਰਧਾਨ ਮੰਤਰੀ ਨੂੰ ਦੱਸਾਂਗਾ
ਸੰਭਵ ਹੈ ਕਿ ਹਰਿਆਣਾ ਅਤੇ ਪੰਜਾਬ ਨੂੰ ਪਾਣੀ ਮਿਲ ਸਕਦਾ ਹੈ। ਕੇਂਦਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਇਸ ਦਾ ਪ੍ਰਬੰਧ ਕਰਨ। ਜੇਕਰ ਉਨ੍ਹਾਂ ਕੋਲ ਕੋਈ ਹੱਲ ਨਹੀਂ ਹੈ ਤਾਂ ਮੈਨੂੰ ਫ਼ੋਨ ਕਰੋ, ਮੈਂ ਉਨ੍ਹਾਂ ਨੂੰ ਦੱਸਾਂਗਾ। ਅਸੀਂ ਦੋਵਾਂ ਰਾਜਾਂ ਵਿੱਚ ਵੱਖਰੇ ਸਟੈਂਡ ਦੀ ਰਾਜਨੀਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਇਸ ਦਾ ਹੱਲ ਪੀਐਮ ਮੋਦੀ ਨੂੰ ਦੱਸਣਗੇ।
Also Read: Athiya Shetty-KL Rahul ਦਾ ਵਿਆਹ ਹੋਇਆ ਪੱਕਾ! ਜਲਦ ਲੈ ਸਕਦੇ ਨੇ ਸੱਤ ਫੇਰੇ
ਸੀਐੱਮ ਮਾਨ ਨੇ ਕਿਹਾ- ਕੇਂਦਰ ਸਮੱਸਿਆ ਦਾ ਹੱਲ ਕਰੇ
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮੀਟਿੰਗ ਲਈ ਤਿਆਰ ਹਾਂ। ਇਸ ਸਮੱਸਿਆ ਦਾ ਹੱਲ ਕਰਨਾ ਕੇਂਦਰ ਦਾ ਫਰਜ਼ ਹੈ। ਅਜਿਹਾ ਨਹੀਂ ਕਿ ਮੀਟਿੰਗ ਕਰਕੇ ਉਸ ਨੂੰ ਬਿਆਨ ਦੇਣ ਲਈ ਛੱਡ ਦਿੱਤਾ ਜਾਵੇ। ਕੇਂਦਰ ਸਰਕਾਰ ਰਾਜਾਂ ‘ਤੇ ਬਹੁਤ ਕੁਝ ਥੋਪਦੀ ਹੈ, ਇਸ ਲਈ ਉਸ ਨੂੰ ਹੱਲ ਕਰਨਾ ਚਾਹੀਦਾ ਹੈ।



