OLX ਜ਼ਰੀਏ ਖਰੀਦਦਾਰੀ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਲਿਵਿੰਗ ਇੰਡੀਆ ਨਿਊਜ਼ – ਮੋਹਾਲੀ ਪੁਲਿਸ ਨੇ OLX ਦੇ ਜ਼ਰੀਏ ਲੋਕਾਂ ਨਾਲ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ…

ਲਿਵਿੰਗ ਇੰਡੀਆ ਨਿਊਜ਼ – ਮੋਹਾਲੀ ਪੁਲਿਸ ਨੇ OLX ਦੇ ਜ਼ਰੀਏ ਲੋਕਾਂ ਨਾਲ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਇਸਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਇਨ੍ਹਾਂ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਆਰੋਪੀਆਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਪੁਲਿਸ ਨੂੰ ਆਰੋਪੀਆਂ ਦੇ ਬੈਂਕ ਅਕਾਉਂਟ ਤੋਂ ਠੱਗੀ ਨਾਲ ਜਮਾ ਕਰਵਾਏ ਗਏ ਇੱਕ ਕਰੋੜ ਰੁਪਏ ਮਿਲਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਉਮੀਦ ਹੈ ਕਿ ਗਿਰੋਹ ਦੇ ਬਾਕੀ ਮੈਂਬਰ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ।

ਫੜੇ ਗਏ ਆਰੋਪੀ ਉਤਰ ਪ੍ਰਦੇਸ਼ ਦੇ ਪਿੰਡ ਸ਼ੇਰਗੜ੍ਹ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਹਿਚਾਣ ਫਕਰੂਦੀਨ ਅਤੇ ਆਲਮ ਵਜੋਂ ਹੋਈ ਹੈ। ਪਰ ਇਹ ਦੋਵੇਂ ਭੇਸ ਅਤੇ ਨਾਮ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ। ਦੋਵਾਂ ਨੇ ਆਪਣੇ ਨਕਲੀ ਪਹਿਚਾਣ ਪੱਤਰ ਬਣਵਾਏ ਹੋਏ ਸਨ। ਇਨ੍ਹਾਂ ਵਿੱਚੋਂ ਇੱਕ 6ਵੀਂ ਪਾਸ ਹੈ ਜਦਕਿ ਦੂਜਾ ਬਿਲਕੁਲ ਅਨਪੜ੍ਹ ਹੈ। ਇਹ ਦੋਵੇਂ ਬੀਐਸਐਨ ਦੀ ਡਾਇਰੈਕਟਰੀ ਵੇਖ ਕੇ ਮੋਹਾਲੀ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡਾ ਖੁਲਾਸਾ ਇਹ ਵੀ ਹੋਇਆ ਹੈ ਕਿ ਗਿਰੋਹ ਦੇ ਮੈਂਬਰਾਂ ਦੀ ਕੁੱਲ ਗਿਣਤੀ 18 ਹੈ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਖੁਲਾਸੇ ਅਤੇ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

ਕਿਵੇਂ ਕਰਦੇ ਸਨ ਠੱਗੀ

ਇਹ ਦੋਵੇਂ ਵਿਅਕਤੀ ਖੁਦ ਨੂੰ ਫੌਜੀ ਦੱਸਦੇ ਹੁੰਦੇ ਸਨ। OLX ਉਤੇ ਇਨ੍ਹਾਂ ਨੇ ਨਕਲੀ ਇਸ਼ਤਿਹਾਰ ਦਿੱਤਾ। ਇਸ਼ਤਿਹਾਰ ਵਿੱਚ ਇੱਕ ਨਾਮੀ ਕੰਪਨੀ ਦਾ ਪੁਰਾਣਾ ਫੋਨ ਪਾਇਆ ਗਿਆ। ਫੋਨ ਦੇਣ ਦੇ ਬਹਾਨੇ ਇਨ੍ਹਾਂ ਨੇ ਬਲੌਂਗੀ ਦੇ ਰਹਿਣ ਵਾਲੇ ਸਾਗਰ ਨਾਂਅ ਦੇ ਵਿਅਕਤੀ ਕੋਲੋਂ ਆਪਣੇ Paytm ਵਿੱਚ 12 ਹਜਾਰ ਰੁਪਏ ਪੁਆ ਲਏ ਅਤੇ ਬਾਅਦ ਵਿੱਚ ਦੋਵੇਂ ਗਾਇਬ ਹੋ ਗਏ। ਇਸ ਤੋਂ ਬਾਅਦ ਠੱਗੀ ਤੋਂ ਨਿਰਾਸ਼ ਹੋਏ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਯੂਪੀ ਜਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਹਾਲਾਤ ਇਹ ਹਨ ਕਿ ਇੱਥੋਂ ਦੇ ਪੂਰਾ ਨੌਜਵਾਨ ਵਰਗ ਹੀ ਇੰਟਰਨੈਟ ਜ਼ਰੀਏ ਸਾਈਬਰ ਕ੍ਰਾਈਮ ਕਰਦਾ ਹੈ। ਇੱਥੋਂ ਦੇ ਨੌਜਵਾਨ ਆਪਣੇ ਆਪ ਨੂੰ ਫੌਜੀ ਦੱਸ ਕੇ ਸਸਤੀਆਂ ਗੱਡੀਆਂ, ਮੋਬਾਇਲ ਫੋਨ ਅਤੇ ਹੋਰ ਘਰੇਲੂ ਸਮਾਨ ਦੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

Leave a Reply

Your email address will not be published. Required fields are marked *