‘ਮਨ ਕੀ ਬਾਤ’ ‘ਚ ਬੋਲੇ ਪ੍ਰਧਾਨ ਮੰਤਰੀ ਮੋਦੀ-ਕੋਰੋਨਾ ਵਿਰੁੱਧ ਦੇਸ਼ ਦੀ ਜਨਤਾ ਲੜ ਰਹੀ ਹੈ ਅਸਲ ਲੜਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜਰੀਏ ਦੇਸ਼ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਉਨ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜਰੀਏ ਦੇਸ਼ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਿਰੁੱਧ ਅਸਲੀ ਲੜਾਈ ਦੇਸ਼ ਦੀ ਜਨਤਾ ਲੜ ਰਹੀ ਹੈ।ਉਨ੍ਹਾਂ ਨੇ ਦੇਸ਼ ਦੇ ਲੋਕਾਂ ਦੁਆਰਾ ਕੀਤੀ ਜਾ ਰਹੀ ਲਾਕਡਾਊਨ ਦੀ ਪਾਲਣਾ ਅਤੇ ਗਰੀਬਾਂ ਦੀ ਮਦਦ ਕਰਨ ਦੀ ਵੀ ਸਹਾਰਨਾ ਕੀਤੀ ਹੈ।

PM Modi change time of mann ki baat for republic day

ਪ੍ਰਧਾਨ ਮੰਤਰੀ ਮੋਦੀ ਅਨੁਸਾਰ ਪਿਛਲੇ ਦਿਨਾਂ ਵਿਚ ਦੇਸ਼ ‘ਚ ਕਈ ਤਿਉਹਾਰ ਆਏ ਪਰ ਲੋਕਾਂ ਨੇ ਇਨ੍ਹਾਂ ਤਿਉਹਾਰਾਂ ਨੂੰ ਘਰ ਵਿਚ ਰਹਿ ਕੇ ਸਾਦਗੀ ਨਾਲ ਮਨਾਇਆ ਅਤੇ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕੀਤਾ ਹੈ। ਉਨ੍ਹਾਂ ਕਿਹਾ ਕਿ ਰਮਜਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਇਸ ਵਾਰ ਪਹਿਲਾਂ ਤੋਂ ਜਿਆਦਾ ਇਬਾਦਤ ਕਰੋ ਤਾਂਕਿ ਈਦ ਆਉਣ ਤੋਂ ਪਹਿਲਾਂ ਦੁਨੀਆ ਕੋਰੋਨਾ ਤੋਂ ਮੁਕਤ ਹੋ ਜਾਵੇ। ਉਨ੍ਹਾਂ ਕਿਹਾ ਕਿ ”ਸਾਡੇ ਸਮਾਜ ਵਿਚ ਇਕ ਹੋਰ ਵੱਡੀ ਜਾਗਰੂਕਤਾ ਆਈ ਹੈ ਕਿ ਜਨਤਕ ਸਥਾਨਾਂ ਉੱਤੇ ਥੁਕਣ ਨਾਲ ਕੀ ਨੁਕਸਾਨ ਹੋ ਸਕਦਾ ਹੈ ਇਸ ਲਈ ਹੁਣ ਇਹ ਥੁੱਕਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਇਹ ਚੀਜ਼ਾਂ ਜਿੱਥੇ ਮੁਢਲੀ ਸਫ਼ਾਈ ਦੇ ਪੱਧਰ ਨੂੰ ਵਧਾਉਣਗੀਆਂ ਉੱਥੇ ਹੀ ਕੋਰੋਨਾ ਦੇ ਸੰਕਰਮਨ ਨੂੰ ਫੈਲਣ ਤੋਂ ਵੀ ਰੋਕਣ ਵਿਚ ਸਹਾਇਕ ਹੋਣਗੀਆਂ”। ਪ੍ਰਧਾਨ ਮੰਤਰੀ ਮੋਦੀ ਅਨੁਸਾਰ ”ਤੁਸੀ ਕਿਤੇ ਵੀ ਦੋਖੇਗੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਭਾਰਤ ਦੀ ਲੜਾਈ ਲੋਕ-ਸੰਚਾਲਿਤ ਹੈ।ਜਦੋਂ ਪੂਰਾ ਵਿਸ਼ਵ ਇਸ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ ਅਤੇ ਭਵਿੱਖ ਵਿਚ ਜਦੋਂ ਇਸ ਦੇ ਤੌਰ-ਤਰੀਕਿਆਂ ਦੀ ਚਰਚਾ ਹੋਵੇਗੀ ਤਾਂ ਮੈਨੂੰ ਵਿਸ਼ਵਾਸ਼ ਹੈ ਕਿ ਭਾਰਤ ਦੀ ਇਹ ਲੋਕ-ਸੰਚਾਲਿਤ ਲੜਾਈ ਬਾਰੇ ਚਰਚਾ ਜਰੂਰ ਕੀਤੀ ਜਾਵੇਗੀ। ਭਾਰਤ ਵਿਚ ਕੋਰੋਨਾ ਵਿਰੁੱਧ ਲੜਾਈ ਜਨਤਾ ਲੜ ਰਹੀ ਹੈ”। ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ”ਹਰ ਮੁਸ਼ਕਿਲ ਹਾਲਾਤ, ਹਰ ਲੜਾਈ ਕੁੱਝ ਨਾ ਕੁੱਝ ਸਬਕ ਅਤੇ ਕੁੱਝ ਨਾ ਕੁੱਝ ਨਵਾਂ ਸਿਖਾ ਕੇ ਜਾਂਦੀ ਹੈ। ਸਾਰੇ ਦੇਸ਼ਵਾਸੀਆਂ ਨੇ ਜੋ ਸੰਕਲਪ ਸ਼ਕਤੀ ਦਿਖਾਈ ਹੈ ਉਸ ਵਿਚ ਭਾਰਤ ‘ਚ ਇਕ ਨਵੇਂ ਬਦਲਾਅ ਦੀ ਸ਼ੁਰੂਆਤ ਵੀ ਹੋਈ ਹੈ”। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਦੇਸ਼ ਵਿਚ ਹਰ ਥਾਂ ਉੱਤੇ ਅੱਜ ਲੋਕ ਇਕ-ਦੂਜੇ ਦੀ ਸਹਾਇਤਾ ਲਈ ਅੱਗੇ ਆਏ ਹਨ। ਗਰੀਬਾਂ ਦੇ ਲਈ ਖਾਣੇਂ ਤੋਂ ਲੈ ਕੇ ਰਾਸ਼ਨ ਦੀ ਵਿਵਸਥਾ ਹੋਵੇ, ਲਾਕਡਾਊਨ ਦਾ ਪਾਲਣ ਹੋਵੇ, ਹਸਪਤਾਲਾਂ ਦੀ ਵਿਵਸਥਾ ਹੋਵੇ, ਮੈਡੀਕਲ ਉਪਕਰਨ ਦਾ ਦੇਸ਼ ਵਿਚ ਨਿਰਮਾਣ ਹੋਵੇ ਅੱਜ ਪੂਰਾ ਦੇਸ਼ ਇਕ ਟਿੱਚੇ ਅਤੇ ਇਕ ਦਿਸ਼ਾ ਦੇ ਨਾਲ-ਨਾਲ ਚੱਲ ਰਿਹਾ ਹੈ।

Leave a Reply

Your email address will not be published. Required fields are marked *