ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਹੋਇਆ 2 ਲੱਖ ਤੋਂ ਵੀ ਜਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 29 ਲੱਖ ਤੋਂ ਵੀ ਜਿਆਦਾ ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2 ਲੱਖ ਨੂੰ ਵੀ ਪਾਰ ਕਰ ਗਿਆ ਹੈ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 2,921,439 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 203,289 ਹੋ ਗਿਆ ਹੈ। ਉੱਥੇ ਹੀ ਹੁਣ ਤੱਕ 836,978 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 1,881,172 ਹੋ ਗਈ ਹੈ। ਕੋਰੋਨਾ ਵਾਇਰਸ ਦਾ ਸੱਭ ਤੋਂ ਜਿਆਦਾ ਪ੍ਰਕੋਪ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ ਇੱਥੇ ਕੋਰੋਨਾ ਪੀੜਤਾਂ ਦੀ ਸੰਖਿਆ ਵੱਧ ਕੇ 960,896 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 54,265 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਰੂਸ,ਬ੍ਰਾਜ਼ੀਲ, ਕਨੇਡਾ ਅਤੇ ਬੈਲਜ਼ੀਅਮ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।

ਸਪੇਨ- ਕੁੱਲ ਕੇਸ – 223,759 ਮੌਤਾਂ- 22,902

ਇਟਲੀ – ਕੁੱਲ ਕੇਸ – 195,351 ਮੌਤਾਂ- 26,384

ਫਰਾਂਸ- ਕੁੱਲ ਕੇਸ- 161,488 ਮੌਤਾਂ-22, 614

ਜਰਮਨੀ- ਕੁੱਲ ਕੇਸ -156,513 ਮੌਤਾਂ-5,877

ਯੂਕੇ- ਕੁੱਲ ਕੇਸ -148,377, ਮੌਤਾਂ-20,319

ਤੁਰਕੀ- ਕੁੱਲ ਕੇਸ- 107,773, ਮੌਤਾਂ-2,706

ਈਰਾਨ – ਕੁੱਲ ਕੇਸ -89,328 ਮੌਤਾਂ-5,650

ਚੀਨ- ਕੁੱਲ ਕੇਸ – 82,827 ਮੌਤਾਂ-4,632

ਰੂਸ – ਕੁੱਲ ਕੇਸ- 74,588, ਮੌਤਾਂ-681

ਬ੍ਰਾਜ਼ੀਲ – ਕੁੱਲ ਕੇਸ – 59,324, ਮੌਤਾਂ-4,057

ਕਨੇਡਾ-  ਕੁੱਲ ਕੇਸ- 45,325, ਮੌਤਾਂ-2.456

ਬੈਲਜ਼ੀਅਮ, ਕੁੱਲ ਕੇਸ -45,325, ਮੌਤਾਂ – 6,917

Leave a Reply

Your email address will not be published. Required fields are marked *