ਦਿੱਲੀ ਵਾਸੀਆਂ ਲਈ ਇਹ ਹਫ਼ਤਾ ਰਿਹਾ ਚੰਗਾ, ਖੁਲ੍ਹਣਗੀਆਂ ਦੁਕਾਨਾਂ- ਸੀਐਮ ਕੇਜਰੀਵਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਤਵਾਰ ਨੂੰ ਆਨਲਾਇਨ ਵੀਡੀਓ ਕਾਨਫਰੰਸਿੰਗ ਦੇ ਜਰੀਏ ਕਿਹਾ ਹੈ ਕਿ ਦਿੱਲੀ ਵਾਸੀਆਂ ਦੇ ਲਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਤਵਾਰ ਨੂੰ ਆਨਲਾਇਨ ਵੀਡੀਓ ਕਾਨਫਰੰਸਿੰਗ ਦੇ ਜਰੀਏ ਕਿਹਾ ਹੈ ਕਿ ਦਿੱਲੀ ਵਾਸੀਆਂ ਦੇ ਲਈ ਇਹ ਹਫ਼ਤਾ ਪਿਛਲੇ ਹਫ਼ਤੇ ਦੇ ਮੁਕਾਬਲੇ ਚੰਗਾ ਰਿਹਾ ਹੈ। ਇਸ ਹਫ਼ਤੇ ਘੱਟ ਕੋਰੋਨਾ ਦੇ ਕੇਸ ਅਤੇ ਘੱਟ ਲੋਕਾਂ ਮੌਤ ਹੋਈ ਤੇ ਕਈ ਲੋਕ ਠੀਕ ਹੋ ਕੇ ਘਰ ਚੱਲੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜਧਾਨੀ ਵਿਚ ਕੁੱਝ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਸ਼ਾਪਿੰਗ ਮਾਲ ਅਤੇ ਬਜ਼ਾਰਾਂ ਉੱਤੇ ਅਜੇ ਪਾਬੰਦੀ ਜਾਰੀ ਰਹੇਗੀ।

ਸੀਐਮ ਕੇਜਰੀਵਾਲ ਅਨੁਸਾਰ ਕੇਂਦਰ ਸਰਕਾਰ ਨੇ ਦੇਸ਼ ਵਿਚ ਕੁੱਝ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਹੈ ਜਿਸ ਨੂੰ ਅਸੀ ਇੱਥੇ(ਦਿੱਲੀ) ਵਿਚ ਵੀ ਲਾਗੂ ਕਰ ਰਹੇ ਹਨ ਜਿਸ ਮੁਤਾਬਕ ਮੈਡੀਕਲ ਸਟੋਰ, ਕਰਿਆਣਾ ਸਟੋਰ, ਫਲ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਖੁਲ੍ਹਣਗੀਆਂ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵਿਚ ਇੱਕਲੀ ਜਾ ਆਸਪਾਸ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਮਿਲੇਗੀ ਪਰ ਸ਼ਾਪਿੰਗ ਮਾਲ ਅਤੇ ਬਾਜ਼ਾਰ ਅਜੇ ਬੰਦ ਰਹਿਣਗੇ ਨਾਲ ਹੀ ਕੰਟਨਮੈਂਟ ਜ਼ੋਨਾਂ ਵਿਚ ਵੀ ਕੋਈ ਦੁਕਾਨ ਨਹੀਂ ਖੁਲ੍ਹੇਗੀ। ਕੇਜਰੀਵਾਲ ਨੇ ਦੱਸਿਆ ਕਿ ਐਲਐਨਜੇਪੀ ਹਸਪਤਾਲ ਵਿਚ ਇਕ ਕੋਰੋਨਾ ਮਰੀਜ਼ ਹੈ। ਉਹ ਗੰਭੀਰ ਹਾਲਤ ਵਿਚ ਸੀ ਪਰ ਜਦੋਂ ਉਸਨੂੰ ਡਾਕਟਰਾਂ ਨੇ ਪਲਾਜ਼ਮਾ ਥੈਰੇਪੀ ਦਿੱਤੀ ਤਾਂ ਉਸਦੀ ਸਿਹਤ ਵਿਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੋ ਤੱਕ ਪਲਾਜ਼ਮਾ ਥੈਰੇਪੀ ਦੀ ਗੱਲ ਹੈ ਇਸ ਨਾਲ ਸਾਡਾ ਉਤਸ਼ਾਹ ਵਧਿਆ ਹੈ ਅਤੇ ਜਿਹੜੇ ਕੋਰੋਨਾ ਮਰੀਜ਼ ਠੀਕ ਹੋ ਗਏ ਹਨ ਉਨ੍ਹਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਕਿਹਾ ਜਾ ਰਿਹਾ ਹੈ। ਕੇਜਰੀਵਾਲ ਨੇ ਇਕ ਅੰਕੜਾ ਪੇਸ਼ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤੀ ਤੋਂ ਲੈ ਕੇ 7ਵੇਂ ਹਫ਼ਤੇ ਵਿਚ 850 ਮਾਮਲੇ ਦਰਜ ਕੀਤੇ ਗਏ ਸਨ ਉੱਥੇ ਹੀ 8ਵੇਂ ਹਫ਼ਤੇ ਵਿਚ 622 ਮਾਮਲੇ ਸਾਹਮਣੇ ਆਏ ਹਨ। 7ਵੇਂ ਹਫ਼ਤੇ ਵਿਚ 21 ਲੋਕਾਂ ਦੀ ਮੌਤ ਹੋਈ ਸੀ ਜਦਕਿ ਪਿਛਲੇ ਹਫ਼ਤੇ 9 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ 7ਵੇਂ ਹਫ਼ਤੇ ਵਿਚ 260 ਮਰੀਜ਼ ਠੀਕ ਹੋ ਕੇ ਘਰ ਗਏ ਸਨ ਜਦਕਿ 8ਵੇਂ ਹਫ਼ਤੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 580 ਹੋ ਗਿਆ ਹੈ।

Leave a Reply

Your email address will not be published. Required fields are marked *