ਮੌਤ ਨੇੜੇ ਆਉਂਦੀ ਵੇਖ ਨਿਰਭਿਆ ਦੇ ਇਕ ਦੋਸ਼ੀ ਨੇ ਅਜਮਾਇਆ ਇਹ ਪੈਂਤਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਿਰਭਿਆ ਗੈਂਗਰੇਪ ਮਾਮਲੇ ਵਿਚ ਦੋਸ਼ੀਆਂ ਦੀ ਜਿਵੇਂ-ਜਿਵੇਂ ਫਾਂਸੀ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਇਵੇਂ-ਇਵੇਂ ਉਹ ਨਵੇਂ ਪੈਤਰੇ ਅਜਮਾਉਣ ਵਿਚ ਲੱਗੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਿਰਭਿਆ ਗੈਂਗਰੇਪ ਮਾਮਲੇ ਵਿਚ ਦੋਸ਼ੀਆਂ ਦੀ ਜਿਵੇਂ-ਜਿਵੇਂ ਫਾਂਸੀ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਇਵੇਂ-ਇਵੇਂ ਉਹ ਨਵੇਂ ਪੈਤਰੇ ਅਜਮਾਉਣ ਵਿਚ ਲੱਗੇ ਹੋਏ ਹਨ। ਫਾਂਸੀ ਤੋਂ ਤਿੰਨ ਦਿਨ ਪਹਿਲਾਂ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਅਕਸ਼ੇ ਨੇ ਫਾਂਸੀ ਤੋਂ ਬਚਣ ਲਈ ਇਕ ਵਾਰ ਫਿਰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਗੇ ਦਇਆ (ਰਹਿਮ) ਪਟੀਸ਼ਨ ਲਗਾਈ ਹੈ।

ਦੋਸ਼ੀ ਨਿਰਭਿਆ ਨੇ ਆਪਣੀ ਮੌਤ ਨੇੜੇ ਆਉਂਦੀ ਵੇਖ ਭਾਵ ਫਾਂਸੀ ਤੋਂ ਬਚਣ ਲਈ ਰਾਸ਼ਟਰਪਤੀ ਅੱਗੇ ਦਇਆ ਪਟੀਸ਼ਨ ਲਗਾਉਂਦੇ ਹੋਏ ਕਿਹਾ ਹੈ ਕਿ ਜਿਹੜੀ ਉਸ ਨੇ ਪਹਿਲਾ ਪਟੀਸ਼ਨ ਲਗਾਈ ਸੀ ਉਸ ਵਿਚ ਪੂਰੇ ਤੱਥ ਨਹੀਂ ਸਨ ਜਿਸ ਕਰਕੇ ਉਹ ਦੁਬਾਰਾ ਇਹ ਪਟੀਸ਼ਨ ਦਾਖਲ ਕਰ ਰਿਹਾ ਹੈ। ਦੱਸ ਦਈਏ ਕਿ ਅਕਸ਼ੇ ਦੀ ਪਹਿਲਾਂ ਰਾਸ਼ਟਰਪਤੀ ਨੇ ਦਇਆ ਪਟੀਸ਼ਨ ਖਾਰਜ਼ ਕਰ ਦਿੱਤੀ ਸੀ।

ਇਸ ਤੋਂ ਪਹਿਲਾਂ ਬੀਤੇ ਦਿਨ ਇਕ ਹੋਰ ਦੋਸ਼ੀ ਪਵਨ ਕੁਮਾਰ ਨੇ ਸੁਪਰੀਮ ਕੋਰਟ ਵਿਚ ਕਿਊਰਟਿਵ (ਉਪਚਾਰਕ)ਪਟੀਸ਼ਨ ਦਾਖਲ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਜਾਵੇ। ਦੋਸ਼ੀ ਪਵਨ ਕੋਲ ਉਪਚਾਰਕ ਪਟੀਸ਼ਨ ਦਾਖਲ ਕਰਨ ਤੋਂ ਬਾਅਦ ਰਾਸ਼ਟਰਪਤੀ ਕੋਲ ਦਇਆ ਪਟੀਸ਼ਨ ਲਗਾਉਣ ਦਾ ਕਾਨੂੰਨੀ ਵਿਕਲਪ ਅਜੇ ਬਾਕੀ ਪਿਆ ਹੈ। ਜਦਕਿ ਬਾਕੀ ਤਿੰਨ ਦੋਸ਼ੀਆਂ ਦੇ ਸਾਰੇ ਰਾਸਤੇ ਬੰਦ ਹੋ ਚੁੱਕੇ ਹਨ ਪਰ ਫਿਰ ਵੀ ਅਕਸ਼ੇ ਨੇ ਆਪਣੀ ਇਹ ਦਇਆ ਪਟੀਸ਼ਨ ਦਾਖਲ ਕੀਤੀ ਹੈ।

ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੋਇਆ ਹੈ ਜਿਸ ਤਹਿਤ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦੇ ਫੰਦੇ ਉੱਤੇ ਲਟਕਾਇਆ ਜਾਵੇਗਾ। ਇਹੀ ਕਾਰਨ ਹੈ ਕਿ ਆਪਣੀ ਮੌਤ ਨੂੰ ਨੇੜੇ ਆਉਂਦੀ ਵੇਖ ਨਿਰਭਿਆ ਦੇ ਦੋਸ਼ੀ ਹਰ ਉਹ ਤਰੀਕਾ ਅਪਣਾ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਫਾਂਸੀ ਟਲ ਜਾਵੇ।

ਜ਼ਿਕਰਯੋਗ ਹੈ ਕਿ ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਜਦੋਂ ਨਿਰਭਿਆ ਆਪਣੇ ਦੋਸਤ ਨਾਲ ਇਕ ਬੱਸ ਵਿਚ ਘਰ ਜਾ ਰਹੀ ਸੀ ਤਾ ਬੱਸ ਵਿਚ ਮੌਜੂਦ ਛੇ ਲੋਕਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਅਤੇ ਫਿਰ ਉਸ ਨੂੰ ਤੇ ਉਸ ਦੀ ਦੋਸਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ। 29 ਦਸੰਬਰ ਨੂੰ ਨਿਰਭਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਨਿਰਭਿਆ ਦੇ ਛੇ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਸਨ ਪਰ ਇਨ੍ਹਾਂ ਵਿਚੋਂ ਇਕ ਨਾਬਾਲਗ ਸੀ ਜਿਸ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਇਕ ਦੋਸ਼ੀ ਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਹੁਣ ਫਾਂਸੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *