Nature’s fury in Mumbai: ਮੂਸਲਾਧਾਰ ਬਾਰਸ਼ ਕਾਰਨ ਕਈ ਲੋਕਾਂ ਦੀ ਮੌਤ, ਮੁੰਬਈ ਦੇ ਸਕੂਲ-ਕਾਲਜ ਬੰਦ ਅਤੇ ਕਈ ਜ਼ਿਲ੍ਹਿਆਂ ‘ਚ ਹੜ੍ਹ ਵਰਗੇ ਹਾਲਾਤ

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਸਮੇਤ ਰਾਜ ਦੇ ਕਈ ਹਿੱਸੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਆਮ ਜਨਜੀਵਨ…

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਸਮੇਤ ਰਾਜ ਦੇ ਕਈ ਹਿੱਸੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਆਮ ਜਨਜੀਵਨ ਪੂਰੀ

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਸਮੇਤ ਰਾਜ ਦੇ ਕਈ ਹਿੱਸੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਲੀਹੋਂ ਲੱਥ ਗਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਅੱਜ ਮੁੰਬਈ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ (IMD) ਨੇ ਅੱਜ ਵੀ ਸ਼ਹਿਰ ਵਿੱਚ ਭਾਰੀ ਬਾਰਸ਼ ਦਾ ‘ਓਰੇਂਜ ਅਲਰਟ’ ਜਾਰੀ ਕੀਤਾ ਹੈ, ਨਾਲ ਹੀ ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਬਾਰਸ਼ ਅਤੇ ਹਾਦਸਿਆਂ ਨੇ ਮਚਾਈ ਤਬਾਹੀ

ਰਾਜ ਆਪਾਤਕਾਲੀਨ ਸੰਚਾਲਨ ਕੇਂਦਰ (SEOC) ਮੁਤਾਬਕ ਪਿਛਲੇ 48 ਘੰਟਿਆਂ ਦੌਰਾਨ ਹੋਈ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਵੱਖ-ਵੱਖ ਹਾਦਸਿਆਂ ਵਿੱਚ ਹੁਣ ਤੱਕ 13 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 10 ਹੋਰ ਜ਼ਖ਼ਮੀ ਹੋਏ ਹਨ। ਮੂਸਲਾਧਾਰ ਬਾਰਸ਼ ਕਾਰਨ ਸੂਬੇ ਵਿੱਚ ਕਰੀਬ 100 ਦੇ ਕਰੀਬ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸੈਂਕੜੇ ਪਰਿਵਾਰ ਬੇਘਰ ਹੋ ਗਏ ਹਨ। ਮੁੰਬਈ ਦੇ ਮਾਨਖੁਰਦ ਇਲਾਕੇ ਵਿੱਚ ਇੱਕ ਇਮਾਰਤ ਝੁੱਗੀ-ਝੌਂਪੜੀ ‘ਤੇ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸਿੰਧੂਦੁਰਗ ਵਿੱਚ ਤੇਜ਼ ਹਵਾਵਾਂ ਕਾਰਨ 30 ਘਰ ਢਹਿ ਗਏ। ਇਸ ਤੋਂ ਇਲਾਵਾ ਸਤਾਰਾ ਵਿੱਚ ਢਿੱਗਾਂ ਡਿੱਗਣ (ਲੈਂਡਸਲਾਈਡ) ਅਤੇ ਪਾਲਘਰ ਵਿੱਚ ਡੁੱਬਣ ਕਾਰਨ ਵੀ ਮੌਤਾਂ ਹੋਣ ਦੀ ਖ਼ਬਰ ਹੈ।

ਸੈਲਾਨੀ ਕੇਂਦਰਾਂ ਲਈ ‘ਰੈੱਡ ਅਲਰਟ’

ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਦੀਆਂ ਕਈ ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਅੰਬਾ, ਸਾਵਿਤਰੀ, ਕੁੰਡਲਿਕਾ ਅਤੇ ਜਗਬੁਡੀ ਵਰਗੀਆਂ ਨਦੀਆਂ ਦਾ ਪਾਣੀ ਸੜਕਾਂ ‘ਤੇ ਆਉਣ ਕਾਰਨ ਬਦਲਾਪੁਰ, ਮੋਹਾਨੇ ਅਤੇ ਜਾਂਭੁਲਪਾੜਾ ਵਰਗੇ ਇਲਾਕਿਆਂ ਲਈ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸਿੱਧ ਸੈਲਾਨੀ ਕੇਂਦਰਾਂ ਜਿਵੇਂ ਕਿ ਲੋਨਾਵਲਾ, ਮਾਥੇਰਾਨ, ਖੋਪੋਲੀ ਅਤੇ ਲੋਹਗੜ੍ਹ ਲਈ ‘ਰੈੱਡ ਅਲਰਟ’ ਜਾਰੀ ਕਰਕੇ ਲੋਕਾਂ ਨੂੰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਲੋਨਾਵਲਾ ਵਿੱਚ ਪਿਛਲੇ 48 ਘੰਟਿਆਂ ਵਿੱਚ ਸਭ ਤੋਂ ਵੱਧ 625 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।

ਛੱਤਾਂ ‘ਤੇ ਫਸੇ ਲੋਕਾਂ ਨੂੰ ਬੇੜੀਆਂ ਰਾਹੀਂ ਕੱਢਿਆ ਬਾਹਰ

ਰਾਏਗੜ੍ਹ ਜ਼ਿਲ੍ਹੇ ਦੀ ਸੁਧਾਗੜ੍ਹ ਤਹਿਸੀਲ ਵਿੱਚ ਹੜ੍ਹ ਦਾ ਪਾਣੀ ਵਧਣ ਕਾਰਨ ਇੱਕ ਛੇ ਮਹੀਨੇ ਦੇ ਮਾਸੂਮ ਬੱਚੇ ਸਮੇਤ ਇੱਕੋ ਪਰਿਵਾਰ ਦੇ 6 ਮੈਂਬਰ ਆਪਣੇ ਘਰ ਦੀ ਛੱਤ ‘ਤੇ ਫਸ ਗਏ। ਪਿੰਡ ਨੂੰ ਜੋੜਨ ਵਾਲੇ ਸਾਰੇ ਰਸਤੇ ਪਾਣੀ ਵਿੱਚ ਡੁੱਬ ਚੁੱਕੇ ਸਨ, ਜਿਸ ਮਗਰੋਂ ਰਾਹਤ ਕਰਮਚਾਰੀਆਂ ਨੇ ਬੇੜੀਆਂ (ਨਾਵਾਂ) ਦੀ ਮਦਦ ਨਾਲ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਦੂਜੇ ਪਾਸੇ, ਮੁੰਬਈ-ਗੋਆ ਹਾਈਵੇਅ ਅਤੇ ਮੁੰਬਈ-ਪੁਣੇ ਐਕਸਪ੍ਰੈਸਵੇਅ ‘ਤੇ ਲੈਂਡਸਲਾਈਡ ਕਾਰਨ ਕਈ ਘੰਟੇ ਲੰਬਾ ਜਾਮ ਲੱਗਾ ਰਿਹਾ, ਜਿਸ ਨੂੰ ਪ੍ਰਸ਼ਾਸਨ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਹਾਲ ਕਰਵਾਇਆ।

ਇੱਕ ਪਾਸੇ ਹੜ੍ਹ, ਦੂਜੇ ਪਾਸੇ ਵਿਦਰਭ ਖੇਤਰ ਹਾਲੇ ਵੀ ਮੀਂਹ ਨੂੰ ਤਰਸਿਆ

ਜਿੱਥੇ ਇੱਕ ਪਾਸੇ ਪੂਰਾ ਪੱਛਮੀ ਮਹਾਰਾਸ਼ਟਰ ਅਤੇ ਤੱਟਵਰਤੀ ਇਲਾਕੇ ਪਾਣੀ-ਪਾਣੀ ਹੋ ਚੁੱਕੇ ਹਨ, ਉੱਥੇ ਹੀ ਸੂਬੇ ਦਾ ਵਿਦਰਭ ਖੇਤਰ ਅਜੇ ਵੀ ਚੰਗੀ ਬਾਰਸ਼ ਦਾ ਇੰਤਜ਼ਾਰ ਕਰ ਰਿਹਾ ਹੈ। ਵਰਧਾ, ਅਕੋਲਾ, ਅਮਰਾਵਤੀ, ਯਵਤਮਾਲ ਅਤੇ ਚੰਦਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਇਸ ਦੌਰਾਨ ਬਿਲਕੁਲ ਵੀ ਮੀਂਹ ਨਹੀਂ ਪਿਆ, ਜਿਸ ਕਾਰਨ ਉੱਥੋਂ ਦੇ ਕਿਸਾਨ ਚਿੰਤਤ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

JALANDHAR में पुलिस और बदमाश के बीच चली गोलियां, पुलिस ने आरोपी के टांग में गोली मारकर किया घायल, नशा और हथियार करता था सप्लाई

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *