LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹ ਸਮਾਗਮ ਤੋਂ ਪਰਤਦਿਆਂ ਕਾਰ ਜਾ ਡਿੱਗੀ ਖੱਡ ਵਿਚ, ਦੋ ਨੌਜਵਾਨਾਂ ਦੀ ਮੌਕੇ ਉਤੇ ਹੋਈ ਦਰਦਨਾਕ ਮੌਤ

himachal 2407

National News : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਡੂੰਘੀ ਖੱਡ ਵਿਚ ਜਾ ਡਿਗਣ ਕਾਰਨ ਵਿਚ ਸਵਾਰ ਪੰਜ ਲੋਕਾਂ ਵਿਚੋਂ ਦੋ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਰੋਹੜੂ ਥਾਣਾ ਖੇਤਰ ‘ਚ ਸੋਮਵਾਰ ਦੇਰ ਰਾਤ ਵਾਪਰਿਆ। ਇਸ ਹਾਦਸੇ ਵਿਚ 3 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੋਹੜੂ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਐਚਪੀ 54 ਸੀ 8839 ਵਿੱਚ ਸਵਾਰ ਪੰਜ ਨੌਜਵਾਨ ਪਿੰਡ ਭਮਣੋਲੀ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਹ ਪੰਜੇ ਨੌਜਵਾਨ ਇੱਕ ਵਿਆਹ ਸਮਾਗਮ ਵਿੱਚ ਵੇਟਰ ਵਜੋਂ ਕੰਮ ਕਰਨ ਗਏ ਸਨ। ਸੋਮਵਾਰ ਰਾਤ ਕਰੀਬ 2 ਵਜੇ ਕਾਰ ਨਹਿਰ ਪਾਰ ਕਰਨ ਤੋਂ ਬਾਅਦ ਖੱਡ ਵਿੱਚ ਪਲਟ ਗਈ। ਇਸ ਹਾਦਸੇ ‘ਚ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਪੁਰ ਦੇ 25 ਸਾਲਾ ਲੱਕੀ ਸ਼ਰਮਾ ਪੁੱਤਰ ਪ੍ਰਕਾਸ਼ ਚੰਦ ਅਤੇ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਨਵਾਂਗਾਓਂ ਦੇ 23 ਸਾਲਾ ਇਸ਼ਾਂਤ ਪੁੱਤਰ ਰਾਮ ਲਾਲ ਵਜੋਂ ਹੋਈ ਹੈ। ਜ਼ਖਮੀ ਨੌਜਵਾਨਾਂ ਵਿੱਚ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਮਿਰਲ ਦਾ 23 ਸਾਲਾ ਰਾਕੇਸ਼ ਪੁੱਤਰ ਧਰਮਪਾਲ, ਸ਼ਿਮਲਾ ਜ਼ਿਲ੍ਹੇ ਦੀ ਤਹਿਸੀਲ ਸੁੰਨੀ ਦੇ ਪਿੰਡ ਜੇਂਡਰ ਬਸੰਤਪੁਰ ਦਾ 19 ਸਾਲਾ ਭਰਤ ਪੁੱਤਰ ਖੇਮਰਾਜ ਅਤੇ 19 ਸਾਲਾ ਪੰਕਜ ਪੁੱਤਰ ਕੁਲਦੀਪ ਮਹਿਤਾ ਪਿੰਡ ਮੋਹਾਲੀ, ਡਾਕਖਾਨਾ ਧਨਾਵਲੀ ਨਨਖੜੀ, ਜ਼ਿਲ੍ਹਾ ਸ਼ਿਮਲਾ ਸ਼ਾਮਲ ਹਨ।
ਡੀਐਸਪੀ ਰੋਹੜੂ ਰਵਿੰਦਰ ਨੇਗੀ ਨੇ ਦੱਸਿਆ ਕਿ ਸਿਵਲ ਹਸਪਤਾਲ ਰੋਹੜੂ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

In The Market