LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਧਿਆਪਕ ਨੇ ਕੁੱਟਿਆ ਤਾਂ ਸਕੂਲ ਬੈਗ 'ਚ ਦੇਸੀ ਕੱਟਾ ਲੈ ਕੇ ਪਹੁੰਚ ਗਿਆ 10ਵੀਂ ਦਾ ਵਿਦਿਆਰਥੀ

31 aug pistol

ਲਖਨਊ- ਪ੍ਰਯਾਗਰਾਜ ਦੇ ਸੰਗਮ ਸ਼ਹਿਰ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 10ਵੀਂ ਜਮਾਤ ਦਾ ਵਿਦਿਆਰਥੀ ਗੈਰ-ਕਾਨੂੰਨੀ ਹਥਿਆਰ ਲੈ ਕੇ ਸਕੂਲ ਪਹੁੰਚਿਆ ਪਰ ਸਕੂਲ 'ਚ ਚੈਕਿੰਗ ਦੌਰਾਨ ਫੜਿਆ ਗਿਆ। ਸਕੂਲ ਅਧਿਆਪਕ ਲੜਕੇ ਨੂੰ ਥਾਣੇ ਲੈ ਗਏ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਹੁਣ ਲੜਕੇ ਤੋਂ ਨਜਾਇਜ਼ ਹਥਿਆਰ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਮਾਮਲਾ ਸੋਰਾਉਂ ਥਾਣਾ ਖੇਤਰ ਦਾ ਹੈ।

Also Read: ਤੁਰੰਤ ਲੱਭ ਜਾਵੇਗਾ ਚੋਰੀ ਹੋਇਆ ਐਂਡਰਾਇਡ ਫੋਨ, ਸਵਿੱਚ ਆਫ ਹੋਣ 'ਤੇ ਵੀ ਪਤਾ ਲੱਗੇਗੀ ਲੋਕੇਸ਼ਨ

ਦਰਅਸਲ, ਅਬਦਾਲਪੁਰ ਖਾਸ ਦੇ ਇੱਕ ਸਕੂਲ ਵਿੱਚ 15 ਸਾਲ ਦਾ ਲੜਕਾ 10ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਨੇ ਆਪਣੇ ਬੈਗ 'ਚ ਨਾਜਾਇਜ਼ ਅਸਲਾ ਰੱਖਿਆ ਹੋਇਆ ਸੀ। ਜਦੋਂ ਉਹ ਸਕੂਲ ਆਇਆ ਤਾਂ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਇੱਕ ਕੱਟਾ ਨਿਕਲਿਆ। ਇਸ ਨੂੰ ਦੇਖ ਕੇ ਸਕੂਲ 'ਚ ਹੜਕੰਪ ਮਚ ਗਿਆ। ਅਧਿਆਪਕ ਲੜਕੇ ਨੂੰ ਫੜ ਕੇ ਥਾਣੇ ਲੈ ਆਏ। ਇਸ ਤੋਂ ਬਾਅਦ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਅਨੁਸਾਰ ਲੜਕੇ ਕੋਲੋਂ ਨਾਜਾਇਜ਼ ਹਥਿਆਰ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ 'ਚ ਚਰਚਾ ਹੈ ਕਿ ਅਧਿਆਪਕ ਨੇ ਸਕੂਲ 'ਚ ਕਿਸੇ ਗੱਲ ਨੂੰ ਲੈ ਕੇ ਵਿਦਿਆਰਥੀ ਨੂੰ ਕਾਫੀ ਡਾਂਟਿਆ ਸੀ ਅਤੇ ਸਾਰਿਆਂ ਦੇ ਸਾਹਮਣੇ ਮੁਰਗਾ ਵੀ ਬਣਾ ਦਿੱਤਾ ਸੀ, ਜਿਸ ਕਾਰਨ ਉਹ ਗੁੱਸੇ 'ਚ ਆ ਗਿਆ ਸੀ ਅਤੇ ਅਗਲੇ ਦਿਨ ਉਹ ਕੱਟਾ ਬੈਗ ਪਾ ਕੇ ਅਧਿਆਪਕ ਨੂੰ ਧਮਕਾਉਣ ਪਹੁੰਚ ਗਿਆ।

ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਲੜਕੇ ਨੇ ਇਹ ਨਾਜਾਇਜ਼ ਅਸਲਾ ਕਿਸੇ ਹੋਰ ਲੜਕੇ ਤੋਂ ਖਰੀਦਿਆ ਸੀ। ਪੁਲਿਸ ਨੇ ਦੋਵਾਂ ਲੜਕਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Also Read: ਪੈਨਸ਼ਨਰਾਂ ਲਈ ਵੱਡੀ ਖਬਰ! ਸਾਲ ਭਰ 'ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟ

ਫੇਲ ਹੋਣ 'ਤੇ ਅਧਿਆਪਕ ਨੂੰ ਬੰਨ੍ਹ ਕੇ ਕੁੱਟਿਆ
ਇਸ ਤੋਂ ਪਹਿਲਾਂ ਝਾਰਖੰਡ ਦੇ ਦੁਮਕਾ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਸੀ। ਗੋਪੀਕੰਦਰ ਅਨੁਸੂਚਿਤ ਜਨਜਾਤੀ ਰਿਹਾਇਸ਼ੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਹਾਇਕ ਅਧਿਆਪਕ ਕੁਮਾਰ ਸੁਮਨ ਅਤੇ ਕਲਰਕ ਸੋਨੇਰਾਮ ਚੱਡਾ ਨੂੰ ਅੰਬ ਦੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ। ਕੁਝ ਦੇਰ ਬਾਅਦ ਦੋਵਾਂ ਨੂੰ ਖੋਲ੍ਹ ਦਿੱਤਾ ਗਿਆ, ਜਿਸ ਤੋਂ ਬਾਅਦ ਕੁਮਾਰ ਸੁਮਨ ਗੋਪੀਕੰਦਰ ਪੁੱਜੇ ਅਤੇ ਆਪਣਾ ਇਲਾਜ ਕਰਵਾਇਆ।

ਵਿਦਿਆਰਥੀਆਂ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੈਕਟੀਕਲ ਵਿੱਚ ਅੰਕ ਨਹੀਂ ਦਿੱਤੇ ਗਏ, ਜਿਸ ਕਾਰਨ ਉਹ ਫੇਲ੍ਹ ਹੋ ਗਏ। ਇਸ 'ਤੇ ਵਿਦਿਆਰਥੀਆਂ ਗੁੱਸੇ ਹੋ ਗਏ। ਵਿਦਿਆਰਥੀਆਂ ਨੇ ਕੁਮਾਰ ਸੁਮਨ ਅਤੇ ਕਲਰਕ ਸੋਨੇਰਾਮ ਚੋਡੇ ਨੂੰ ਸਕੂਲ ਦੇ ਵਿਹੜੇ ਵਿੱਚ ਇੱਕ ਅੰਬ ਦੇ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ।

In The Market