LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਨਸ਼ਨਰਾਂ ਲਈ ਵੱਡੀ ਖਬਰ! ਸਾਲ ਭਰ 'ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟ

31 aug pension

ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਐਲਾਨ ਕੀਤਾ ਹੈ ਕਿ EPFO ​​ਅਧੀਨ ਪੈਨਸ਼ਨਰ ਸਾਲ ਦੇ ਕਿਸੇ ਵੀ ਸਮੇਂ ਆਪਣਾ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾ ਕਰ ਸਕਦੇ ਹਨ। ਇਹ ਸਰਟੀਫਿਕੇਟ ਜਮ੍ਹਾਂ ਕਰਨ ਦੀ ਮਿਤੀ ਤੋਂ 1 ਸਾਲ ਲਈ ਵੈਧ ਹੋਵੇਗਾ। EPS-95 ਸਕੀਮ 19 ਨਵੰਬਰ 1995 ਨੂੰ ਲਾਗੂ ਹੋਈ ਸੀ।

EPFO ਨੇ ਕਿਹਾ ਹੈ ਕਿ EPS 95 ਵਿੱਚ ਰਜਿਸਟਰਡ ਪੈਨਸ਼ਨਰ ਹੁਣ ਕਿਸੇ ਵੀ ਸਮੇਂ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ EPS ਪੈਨਸ਼ਨਰਾਂ ਨੂੰ ਡਿਜੀਟਲ ਜੀਵਨ ਸਰਟੀਫਿਕੇਟ (DLC) ਜਮ੍ਹਾ ਕਰਨ ਲਈ ਕਈ ਆਪਸ਼ਨਾਂ ਦਿੱਤੀਆਂ ਹਨ।

ਡਿਜੀਟਲ ਲਾਈਫ ਸਰਟੀਫਿਕੇਟ (DLC) ਕਿਵੇਂ ਕਰੀਏ ਜਮ੍ਹਾ
ਈਪੀਐਫਓ ਦੇ 135 ਖੇਤਰੀ ਦਫ਼ਤਰਾਂ ਤੇ 117 ਜ਼ਿਲ੍ਹਾ ਦਫ਼ਤਰਾਂ ਤੋਂ ਇਲਾਵਾ ਈਪੀਐਸ ਪੈਨਸ਼ਨਰ ਹੁਣ ਆਪਣਾ ਜੀਵਨ ਸਰਟੀਫਿਕੇਟ ਪੈਨਸ਼ਨ ਭੁਗਤਾਨ ਕਰਨ ਵਾਲੇ ਬੈਂਕ ਸ਼ਾਖਾ ਤੇ ਨਜ਼ਦੀਕੀ ਡਾਕਘਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਦੇਸ਼ ਭਰ ਦੇ 3.65 ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰਾਂ (ਸੀਐਸਸੀ) 'ਤੇ ਵੀ ਡੀਐਲਸੀ ਜਮ੍ਹਾਂ ਕੀਤੀ ਜਾ ਸਕਦੀ ਹੈ। ਡਿਜੀਟਲ ਲਾਈਫ ਸਰਟੀਫਿਕੇਟ ਵੀ UMANG ਐਪ ਰਾਹੀਂ ਜਮ੍ਹਾ ਕੀਤੇ ਜਾ ਸਕਦੇ ਹਨ। ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨੇ ਪੈਨਸ਼ਨਰਾਂ ਲਈ ਡੋਰਸਟੈਪ ਡਿਜੀਟਲ ਲਾਈਫ ਸਰਟੀਫਿਕੇਟ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ EPS ਪੈਨਸ਼ਨਰ ਹੁਣ ਮਾਮੂਲੀ ਫੀਸ ਦੇ ਭੁਗਤਾਨ 'ਤੇ ਆਪਣੇ ਘਰ ਦੇ ਦਰਵਾਜ਼ੇ 'ਤੇ DLC ਸੇਵਾ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਨਜ਼ਦੀਕੀ ਡਾਕਘਰ ਦਾ ਇੱਕ ਪੋਸਟਮੈਨ ਪੈਨਸ਼ਨਰ ਨੂੰ ਮਿਲਣ ਜਾਵੇਗਾ ਤੇ ਪ੍ਰਕਿਰਿਆ ਨੂੰ ਪੂਰਾ ਕਰੇਗਾ।


EPS ਪੈਨਸ਼ਨਰ ਹੁਣ ਆਪਣੀ ਸਹੂਲਤ ਅਨੁਸਾਰ ਸਾਲ ਦੇ ਦੌਰਾਨ ਕਿਸੇ ਵੀ ਸਮੇਂ DLC ਜਮ੍ਹਾ ਕਰ ਸਕਦੇ ਹਨ। ਇਹ ਸਬਮਿਟ ਕਰਨ ਦੀ ਮਿਤੀ ਤੋਂ ਇੱਕ ਸਾਲ ਲਈ ਵੈਧ ਹੋਵੇਗਾ। ਇਸ ਤੋਂ ਪਹਿਲਾਂ ਸਾਰੇ ਈਪੀਐਸ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਵਿੱਚ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣਾ ਪੈਂਦਾ ਸੀ। ਇਸ ਕਾਰਨ ਬੈਂਕਾਂ ਅਤੇ ਡਾਕਘਰਾਂ ਵਿੱਚ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਭੀੜ ਲੱਗੀ ਰਹੀ।

eps ਕੀ ਹੈ?
EPS ਭਾਵ ਕਰਮਚਾਰੀ ਪੈਨਸ਼ਨ ਯੋਜਨਾ, ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ। EPS ਦੇ ਪ੍ਰਬੰਧਾਂ ਦੀ ਸਮੇਂ-ਸਮੇਂ 'ਤੇ ਮਾਹਿਰ ਕਮੇਟੀ ਅਤੇ ਉੱਚ ਅਧਿਕਾਰ ਪ੍ਰਾਪਤ ਨਿਗਰਾਨੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਸਮੀਖਿਆ ਕੀਤੀ ਜਾਂਦੀ ਹੈ।

In The Market