ਨਵੀਂ ਦਿੱਲੀ- ਫਿਲਮਾਂ ਅਤੇ ਟੀਵੀ ਸੀਰੀਅਲਾਂ (Movies and TV serials) 'ਚ ਦਿਖਾਈ ਗਈ ਬੇਵਕੂਫੀ ਲੋਕਾਂ ਦੇ ਦਿਮਾਗ ਨੂੰ ਕਿਸ ਹੱਦ ਤੱਕ ਵਿਗਾੜ ਦਿੰਦੀ ਹੈ, ਇਸ ਦੀ ਮਿਸਾਲ 1 ਦਸੰਬਰ ਨੂੰ ਯੂਪੀ (UP) ਦੇ ਗੋਰਖਪੁਰ 'ਚ ਦੇਖਣ ਨੂੰ ਮਿਲੀ। ਮੌਕਾ ਵਿਆਹ (Marriage) ਦਾ ਸੀ। ਜਦੋਂ ਵਿਆਹ ਹੋ ਰਿਹਾ ਸੀ ਤਾਂ ਲਾੜਾ, ਲਾੜੀ (Bride, Groom), ਪਰਿਵਾਰ ਵਾਲੇ ਤੇ ਬਾਰਾਤੀ ਸਾਰੇ ਹੀ ਮੌਜੂਦ ਸਨ। ਪਰ ਇੱਕ ਵਿਅਕਤੀ ਨੇ ਵਿਆਹ ਦਾ ਸਾਰਾ ਮਾਹੌਲ ਖਰਾਬ ਕਰ ਦਿੱਤਾ।
Also Read: ਬਿਪਿਨ ਰਾਵਤ ਦਾ ਨਾਂ ਸੁਣਦਿਆਂ ਹੀ ਦੇਸ਼ ਦੇ ਦੁਸ਼ਮਣਾਂ 'ਚ ਛਿੜਦੀ ਹੈ ਕੰਬਣੀ, ਜਾਣੋ CDS ਬਾਰੇ ਵੱਡੀਆਂ ਗੱਲਾਂ
ਕੀ ਹੈ ਪੂਰਾ ਮਾਮਲਾ?
ਬੁਢਾਟ ਇਲਾਕੇ 'ਚ 1 ਦਸੰਬਰ ਨੂੰ ਇਕ ਵਿਆਹ ਚੱਲ ਰਿਹਾ ਸੀ। ਇੱਥੇ ਅਚਾਨਕ ਇੱਕ ਵਿਅਕਤੀ ਆ ਗਿਆ ਅਤੇ ਉਸ ਨੇ ਲਾੜੀ ਦੀ ਮਾਂਗ ਵਿੱਚ ਜ਼ਬਰਦਸਤੀ ਸਿੰਦੂਰ ਭਰ ਦਿੱਤਾ। ਜਦੋਂ ਲਾੜੀ ਨੇ ਉਸ ਸਿੰਦੂਰ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਨੇ ਉਸ ਦੇ ਸਿਰ 'ਤੇ ਬਹੁਤ ਸਾਰਾ ਸਿੰਦੂਰ ਲਗਾ ਦਿੱਤਾ। ਘਟਨਾ ਜੈਮਾਲਾ ਦੌਰਾਨ ਵਾਪਰੀ।Also Read: ਤਿੰਨ ਮਹੀਨੇ ਬਾਅਦ ਘਰ ਪਰਤਿਆ 'Dead Man', ਪਰਿਵਾਰ ਰਹਿ ਗਿਆ ਹੱਕਾ-ਬੱਕਾ
ਲਾੜੀ ਦੀ ਮਾਂਗ 'ਤੇ ਜ਼ਬਰਦਸਤੀ ਸਿੰਦੂਰ ਲਗਾਉਣ ਵਾਲੇ ਵਿਅਕਤੀ ਨੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੇ ਜ਼ਬਰਦਸਤੀ ਸਿੰਦੂਰ ਲਗਾਇਆ, ਉਹ ਲੜਕੀ ਦਾ ਸਾਬਕਾ ਬੁਆਏਫ੍ਰੈਂਡ ਸੀ। ਉਹ ਕੁਝ ਮਹੀਨੇ ਪਹਿਲਾਂ ਕੰਮ ਦੇ ਸਿਲਸਿਲੇ 'ਚ ਸ਼ਹਿਰ ਤੋਂ ਬਾਹਰ ਗਿਆ ਸੀ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ। ਜਦੋਂ ਲੜਕੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਫਿਲਮੀ ਤਰੀਕੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਫੈਸਲਾ ਕੀਤਾ।
Also Read: ਹੁਣ ਨਵੇਂ ਰੈਪਿਡ ਟੈਸਟ ਦੇ 30 ਮਿੰਟ 'ਚ ਆਉਣਗੇ ਨਤੀਜੇ, ਕੀਮਤ 'ਚ ਵੀ ਕਟੌਤੀ
ਇਸ ਦੌਰਾਨ ਵਾਇਰਲ ਹੋਈ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਵਾਰ ਲੜਕਾ ਕਾਮਯਾਬ ਨਹੀਂ ਹੁੰਦਾ, ਲੜਕਾ ਫਿਰ ਕੋਸ਼ਿਸ਼ ਕਰਦਾ ਹੈ। ਦੁਬਾਰਾ ਕੋਸ਼ਿਸ਼ ਕਰਨ 'ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਭਗਦੜ ਮਚ ਗਈ ਅਤੇ ਕਈ ਲੋਕ ਸਟੇਜ ਤੋਂ ਡਿੱਗ ਪਏ। ਇਸ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ 112 ਡਾਇਲ ਕਰਕੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਦੇ ਆਉਣ ਤੋਂ ਬਾਅਦ ਦੋਸ਼ੀ ਚੁੱਪਚਾਪ ਆਪਣੇ ਘਰ ਚਲਾ ਗਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਤੋਂ ਬਾਅਦ ਵੀ ਲਾੜੇ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट